ETV Bharat / state

Raksha Bandhan Shubh Muhurat : ਰੱਖੜੀ ਦੀਆਂ ਰੌਣਕਾਂ ਵਿਚਾਲੇ ਤਰੀਕਾਂ 'ਚ ਦੁਚਿੱਤੀ, ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ

author img

By ETV Bharat Punjabi Team

Published : Aug 29, 2023, 11:13 AM IST

Updated : Aug 29, 2023, 9:52 PM IST

Rakhi festival: ਰੱਖੜੀ ਦੀਆਂ ਰੌਣਕਾਂ ਵਿਚਾਲੇ ਤਰੀਕਾਂ 'ਚ ਦੁਚਿੱਤੀ, ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ ਬਾਰੇ
Rakhi festival: ਰੱਖੜੀ ਦੀਆਂ ਰੌਣਕਾਂ ਵਿਚਾਲੇ ਤਰੀਕਾਂ 'ਚ ਦੁਚਿੱਤੀ, ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ ਬਾਰੇ

Raksha Bandhan 2023 Date: ਚੰਡੀਗੜ੍ਹ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰ ਸਜੇ ਹੋਏ ਨੇ ਪਰ ਇਸ ਵਾਰ ਰੱਖੜੀ ਦੀ ਤਰੀਕ ਅਤੇ ਸ਼ੁੱਭ ਮਹੂਰਤ ਨੂੰ ਲੈਕੇ ਲੋਕ ਸ਼ਸ਼ੋਪੰਜ ਵਿੱਚ ਫਸੇ ਹੋਏ ਨੇ। ਰੱਖੜੀ ਦੇ ਸ਼ੁੱਭ ਸਮੇਂ ਸਬੰਧੀ ਟੈਰੋ ਕਾਰਡ ਰੀਡਰ ਜੈਸਮੀਨ ਜੈਜ਼ ਨੇ ਚਾਨਣਾ ਪਾਇਆ ਹੈ।

ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰ ਸਜੇ

ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਆ ਰਿਹਾ ਹੈ ਜਿਸ ਤੋਂ ਪਹਿਲਾਂ ਬਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿੱਚ ਨਵੇਂ ਡਿਜ਼ਾਈਨ ਦੀਆਂ ਰੱਖੜੀਆਂ ਦਾ ਰੁਝਾਨ ਚੱਲਿਆ ਹੋਇਆ ਹੈ। ਚੰਡੀਗੜ੍ਹ ਦਾ ਹਰ ਸੈਕਟਰ ਰੱਖੜੀ ਬਜ਼ਾਰ ਨਾਲ ਸਜਿਆ ਹੋਇਆ ਹੈ, ਰੱਖੜੀ ਦੇ ਸਟਾਲ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਇੱਥੇ ਸਿਰਫ ਭੈਣਾਂ ਹੀ ਨਹੀਂ ਲੋਕ ਵੀ ਖਰੀਦਦਾਰੀ ਲਈ ਪਹੁੰਚ ਰਹੇ ਹਨ। ਸੋਹਣੇ-ਸੋਹਣੇ ਸੂਟਾਂ ਅਤੇ ਤੋਹਫ਼ਿਆਂ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ। ਬੱਚਿਆਂ ਲਈ ਖਿਡੋਣੇ ਵਾਲੀਆਂ ਰੱਖੜੀਆਂ ਅਤੇ ਭਾਬੀਆਂ ਲਈ ਸੋਹਣੀਆਂ ਰੱਖੜੀਆਂ ਬਜ਼ਾਰਾਂ ਦੀ ਸਜਾਵਟ ਬਣ ਰਹੀਆਂ ਹਨ।


ਰੱਖੜੀ ਦਾ ਸ਼ੁੱਭ ਮਹੂਰਤ : ਇਸ ਸਾਲ ਰੱਖੜੀ ਦੇ ਤਿਉਹਾਰ ਦੀਆਂ ਤਰੀਕਾਂ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਜੋਤਿਸ਼ ਵਿੱਦਿਆ ਮੁਤਾਬਿਕ ਰੱਖੜੀ ਦਾ ਸ਼ੁੱਭ ਮਹੂਰਤ 30 ਅਗਸਤ ਰਾਤ 9 ਵਜੇ ਤੋਂ ਸ਼ੁਰੂ ਹੋ ਕੇ 31 ਅਗਸਤ ਸਾਰਾ ਦਿਨ ਤੱਕ ਚੱਲੇਗਾ। ਕੈਲੰਡਰ ਦੇ ਮੁਤਾਬਿਕ ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਦੱਸਿਆ ਜਾ ਰਿਹਾ ਹੈ। ਟੈਰੋ ਕਾਰਡ ਰੀਡਰ ਜੈਸਮੀਨ ਜੈਜ਼ ਦੇ ਮੁਤਾਬਿਕ ਰੱਖੜੀ ਬੰਨਣ ਦਾ ਸਭ ਤੋਂ ਸ਼ੁੱਭ ਸਮਾਂ 30 ਅਗਸਤ ਸਵੇਰੇ 10:58 ਮਿੰਟ ਤੋਂ 31 ਅਗਸਤ ਸਵੇਰੇ 7:05 ਤੱਕ ਦਾ ਹੈ। ਰੱਖੜੀ ਬੰਨਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਰੱਖੜੀ ਬੰਨਣ ਸਮੇਂ ਭੈਣਾਂ ਅਤੇ ਭਰਾ ਦੋਵੇਂ ਆਪਣਾ ਮੂੰਹ ਉੱਤਰ ਅਤੇ ਪੂਰਬ ਦਿਸ਼ਾ ਵੱਲ ਰੱਖਣ। ਰੱਖੜੀ ਵਾਲੇ ਦਿਨ ਕਾਲੇ ਰੰਗ ਤੋਂ ਪ੍ਰਹੇਜ਼ ਕੀਤਾ ਜਾਵੇ। ਕਾਲੇ ਰੰਗ ਦੇ ਗਿਫ਼ਟ, ਪਰਫਿਊਮ, ਤੋਲੀਆ ਅਤੇੇ ਕਾਲੇ ਰੰਗ ਦੀਆਂ ਜੁੱਤੀਆਂ ਗਿਫ਼ਟ ਨਾ ਕੀਤੀਆਂ ਜਾਣ। ਇੱਕ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਟੁੱਟ ਹੋਏ ਚੌਲਾਂ ਦਾ ਤਿਲਕ ਮੱਥੇ 'ਤੇ ਨਾ ਲਗਾਇਆ ਜਾਵੇ।

ਟੈਰੋ ਕਾਰਡ ਰੀਡਰ ਜੈਸਮੀਨ ਜੈਜ
ਟੈਰੋ ਕਾਰਡ ਰੀਡਰ ਜੈਸਮੀਨ ਜੈਜ




ਰੱਖੜੀ ਬੰਨਣ ਦੀ ਵਿਧੀ: ਜੋਤਿਸ਼ ਅਚਾਰਿਆ ਰਾਮ ਤੀਰਥ ਨੇ ਰੱਖੜੀ ਬੰਨਣ ਦੀ ਵਿਧੀ ਸਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਰੱਖੜੀ ਵਾਲੇ ਦਿਨ ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਰੱਖੜੀ ਦੀ ਥਾਲੀ ਸਜਾਓ। ਇਸ ਥਾਲੀ ਵਿੱਚ ਕੁਮਕੁਮ, ਅਕਸ਼ਤ, ਪੀਲੀ ਸਰ੍ਹੋਂ, ਦੀਵਾ ਅਤੇ ਰੱਖੜੀ ਰੱਖੋ। ਇਸ ਤੋਂ ਬਾਅਦ ਭਰਾ ਦੇ ਮੱਥੇ 'ਤੇ ਤਿਲਕ ਲਗਾਇਆ ਜਾਵੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਤਿਲਕ ਭਰਾ ਦੇ ਮੱਥੇ ਉੱਤੇ ਲਗਾਇਆ ਜਾਣਾ ਹੈ ਉਹ ਸੱਜੇ ਹੱਥ ਨਾਲ ਲਗਾਇਆ ਜਾਵੇ। ਰੱਖੜੀ ਬੰਨ੍ਹਣ ਤੋਂ ਬਾਅਦ ਭਰਾ ਦੀ ਆਰਤੀ ਕੀਤੀ ਜਾਵੇ ਅਤੇ ਫਿਰ ਮਠਿਆਈ ਖਵਾਈ ਜਾਵੇ।

ਰੱਖੜੀ ਦਾ ਤਿਉਹਾਰ ਕਈ ਦਿਨ ਪਹਿਲਾਂ ਹੀ ਸ਼ੁਰੂ ਹੋਇਆ: ਉੰਝ ਤਾਂ ਰੱਖੜੀ ਦਾ ਸ਼ੁਭ ਮਹੂਰਤ 30 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਪਰ ਬਜ਼ਾਰਾਂ ਵਿਚ ਪਹਿਲਾਂ ਦੀ ਰੱਖੜੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਗਈ ਹੈ। ਜਿਨ੍ਹਾਂ ਨੇ ਰੱਖੜੀ ਦੇ ਤਿਉਹਾਰ 'ਤੇ ਆਪਣੇ ਭਰਾ ਨੂੰ ਰੱਖੜੀ ਭੇਜਣੀ ਹੁੰਦੀ ਹੈ ਉਹ ਭੈਣਾਂ ਪਹਿਲਾਂ ਹੀ ਪੋਸਟ ਆਫਿਸ ਜਾਂ ਕੁਰੀਅਰ ਰਾਹੀਂ ਰੱਖੜੀਆਂ ਆਪਣੇ ਭਰਾਵਾਂ ਤੱਕ ਪਹੁੰਚਾ ਰਹੀਆਂ ਹਨ। ਉਨ੍ਹਾਂ ਦੇ ਭਰਾ ਜਾਂ ਤਾਂ ਵਿਦੇਸ਼ ਜਾਂ ਭਾਰਤ ਦੇ ਕਿਸੇ ਹੋਰ ਹਿੱਸੇ 'ਚ ਰਹਿੰਦੇ ਹਨ ਜੋ ਕਿਸੇ ਕਾਰਨ ਰੱਖੜੀ ਵਾਲੇ ਦਿਨ ਆਪਣੀ ਭੈਣ ਕੋਲ ਨਹੀਂ ਆ ਸਕਦੇ। ਰੱਖੜੀ ਦਾ ਰੇਟ 5 ਰੁਪਏ ਤੋਂ ਸ਼ੁਰੂ ਹੋ ਕੇ 400 ਰੁਪਏ ਤੱਕ ਚਲਾ ਜਾਂਦਾ ਹੈ, ਭੈਣ ਆਪਣੀ ਪਸੰਦ ਦੇ ਹਿਸਾਬ ਨਾਲ ਰੱਖੜੀ ਖਰੀਦ ਰਹੀ ਹੈ ਅਤੇ ਜਦੋਂ ਇਸ ਰੱਖੜੀ ਦੇ ਤਿਉਹਾਰ ਨੂੰ ਪਿਛਲੀ ਵਾਰ ਨਾਲੋਂ ਵਧੀਆ ਹੋਣ ਦੀ ਉਮੀਦ ਹੈ ਤਾਂ ਦੁਕਾਨਦਾਰਾਂ ਦੇ ਚਿਹਰੇ ਖਿੜ ਗਏ ਸਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਬਹੁਤ ਸਾਰੀਆਂ ਰੱਖੜੀਆਂ ਲੈ ਕੇ ਆਏ ਹਨ ਅਤੇ ਸਾਰੀਆਂ ਰੱਖੜੀਆਂ ਭਾਰਤੀ ਹਨ ਨਾ ਕਿ ਵਿਦੇਸ਼ੀ।

Last Updated :Aug 29, 2023, 9:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.