ETV Bharat / state

Rahul Gandhi Agnipath: RSS ਲੈ ਕੇ ਆਈ ਅਗਨੀਵੀਰ ਯੋਜਨਾ, ਪੜ੍ਹੋ ਰਾਹੁਲ ਗਾਂਧੀ ਨੇ ਕਿਵੇਂ ਲਪੇਟੀ ਕੇਂਦਰ ਸਰਕਾਰ

author img

By

Published : Feb 7, 2023, 3:42 PM IST

Rahul Gandhi's statement on Agniveer Yojana in Parliament
Rahul Gandhi Agnipath : RSS ਲੈ ਕੇ ਆਈ ਅਗਨੀਵੀਰ ਯੋਜਨਾ, ਪੜ੍ਹੋ ਰਾਹੁਲ ਗਾਂਧੀ ਨੇ ਕਿਵੇਂ ਲਪੇਟੀ ਕੇਂਦਰ ਸਰਕਾਰ

ਸੰਸਦ ਦੇ ਬਜਟ ਸੈਸ਼ਨ 2023 ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਵੀਰ ਯੋਜਨਾ ਕੇਂਦਰ ਸਰਕਾਰ ਨਹੀਂ ਸਗੋਂ ਆਰਐੱਸਐੱਸ ਲੈ ਕੇ ਆਈ ਹੈ। ਉਹ ਪਾਰਲੀਮੈਂਟ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਫੌਜ ਵੀ ਸਹਿਮਤ ਨਹੀਂ ਸੀ ਤੇ ਇਸਨੇ ਨੌਜਵਾਨਾਂ ਨਾਲ ਧੱਕਾ ਕੀਤਾ ਹੈ।

ਚੰਡੀਗੜ੍ਹ: ਸੰਸਦ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਉੱਤੇ ਤਿੱਖੇ ਬਿਆਨ ਦਿੱਤੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਯੋਜਨਾ ਆਰਐੱਸਐੱਸ ਲੈ ਕੇ ਆਈ ਹੈ ਤੇ ਇਸ ਨਾਲ ਫੌਜ ਵੀ ਇਕਸੁਰ ਨਹੀਂ ਹੈ। ਰਾਹੁਲ ਗਾਂਧੀ ਨੇ ਇੱਥੋਂ ਤੱਕ ਕਿਹਾ ਕਿ ਅਗਨੀਵੀਰ ਯੋਜਨਾ ਆਰਮੀ ਨਹੀਂ ਲੈ ਕੇ ਆਈ ਸਗੋਂ ਇਸ ਨੂੰ ਲਿਆਉਣ ਵਾਲੇ ਅਜੀਤ ਡੋਵਾਲ ਹਨ। ਇੰਨਾ ਹੀ ਨਹੀਂ ਅਗਨੀਵੀਰ ਯੋਜਨਾ ਨਾਲ ਨੌਜਵਾਨ ਵੀ ਸਹਿਮਤ ਨਹੀਂ ਹਨ ਅਤੇ ਇਹ ਯੋਜਨਾ ਇਕ ਤਰ੍ਹਾਂ ਨਾਲ ਥੋਪਣ ਵਾਲਾ ਕੰਮ ਹੈ।

ਕੇਂਦਰ ਦੀਆਂ ਨੀਤੀਆਂ ਸਮਝ ਚੁੱਕੇ ਲੋਕ: ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਇਹਾ ਕਿ ਅਸੀਂ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਦੀ ਆਵਾਜ਼ ਸੁਣੀ ਹੈ ਅਤੇ ਲੋਕ ਹੁਣ ਕੇਂਦਰ ਦੀਆਂ ਨੀਤੀਆਂ ਅਤੇ ਇਹੋ ਜਿਹੀਆਂ ਯੋਜਨਾਵਾਂ ਉੱਤੇ ਆਪਣੀ ਖੁੱਲ੍ਹ ਕੇ ਰਾਇ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਨੌਜਵਾਨ ਅਗਨੀਵੀਰ ਯੋਜਨਾ ਨਾਲ ਸਰੋਕਾਰ ਨਹੀਂ ਰੱਖ ਰਿਹਾ ਅਤੇ ਇਸਦਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੈਨਾ ਕਮਜ਼ੋਰ ਕਰਨ ਵਾਲਾ ਕੰਮ ਹੈ। ਚਾਰ ਸਾਲ ਬਾਅਦ ਨੌਜਵਾਨ ਬੇਰੁਜਗਾਰ ਹੋਣਗੇ ਅਤੇ ਭਵਿੱਖ ਖਤਰੇ ਵਿੱਚ ਪਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਸਿਖਲਾਈ ਲੈ ਕੇ ਬਾਹਰ ਆਇਆ ਨੌਜਵਾਨ ਕੀ ਖਤਰੇ ਵਾਲੀ ਨਹੀਂ ਹੈ।

ਇਹ ਵੀ ਪੜ੍ਹੋ: Rahul Gandhi: ਰਾਹੁਲ ਗਾਂਧੀ ਨੇ ਭਾਜਪਾ 'ਤੇ ਕੀਤੇ ਤਿੱਖੇ ਵਾਰ, ਕਿਹਾ-ਰਾਸ਼ਟਰਪਤੀ ਨੂੰ ਨਹੀਂ ਦਿਸ ਰਹੀ ਬੇਰੁਜ਼ਗਾਰੀ, ਅਡਾਨੀ ਗਰੁੱਪ ਨੇ ਕੀਤਾ ਬੇੜਾ ਗਰਕ

ਕੀ ਹੈ ਅਗਨੀਵੀਰ ਯੋਜਨਾ: ਕੇਂਦਰ ਸਰਕਾਰ ਨੇ ਫੌਜ ਵਿੱਚ ਭਰਤੀ ਲਈ ‘ਦਿ ਟੂਰ ਆਫ ਡਿਊਟੀ’ ਸਕੀਮ ਦਾ ਐਲਾਨ ਕਰ ਕੀਤਾ ਅਤੇ ਇਸਦਾ ਨਾਂਅ ‘ਅਗਨੀਵੀਰ’ ਰੱਖਿਆ ਸੀ। ਇਸ ਸਕੀਮ ਤਹਿਤ ਸਾਢੇ 17 ਸਾਲ ਤੋਂ 21 ਸਾਲ ਤੱਕ ਦੀ ਉਮਰ ਦੇ ਉਨ੍ਹਾਂ ਨੌਜਵਾਨਾਂ ਨੂੰ ਆਰਜ਼ੀ ਜਾਂ ਥੋੜ੍ਹੇ ਸਮੇਂ ਲਈ ਚਾਰ ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ, ਜਿਨ੍ਹਾਂ ਨੇ 10ਵੀਂ, 12ਵੀਂ ਪਾਸ ਕੀਤੀ ਹੋਵੇ।

ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਕਿਹਾ ਕਿ ਇਸ ਸਮੇਂ ਫੌਜੀ ਦੀ ਔਸਤ ਉਮਰ 32 ਸਾਲ ਹੈ, ਜੋ ਇਸ ਦੇ ਲਾਗੂ ਹੋਣ ਤੋਂ ਕੁਝ ਸਾਲਾਂ ਬਾਅਦ ਘਟ ਕੇ 26 ਤੋਂ 24 ਸਾਲ ਰਹਿ ਜਾਵੇਗੀ। ਦੂਜੇ ਪਾਸੇ, ਇਸ ਸਕੀਮ ਨੂੰ ਸਰਕਾਰ ਦੇ ਰੱਖਿਆ ਬਜਟ ਵਿੱਚ ਲਾਗਤ ਵਿੱਚ ਕਟੌਤੀ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਸਕੀਮ ਤਹਿਤ ਭਰਤੀ ਕੀਤੇ ਗਏ ‘ਅਗਨੀਵੀਰ’ ਸਿਪਾਹੀ ਨੂੰ ਆਰਥਿਕ ਨਜ਼ਰੀਏ ਤੋਂ ਪੱਕੇ ਸਿਪਾਹੀ ਨਾਲੋਂ ਘੱਟ ਖਰਚੀਲਾ ਮੰਨਿਆ ਜਾਂਦਾ ਹੈ, ਕਿਉਂਕਿ ਅਗਨੀਵੀਰਾਂ ਨੂੰ ਗ੍ਰੈਚੁਟੀ ਅਤੇ ਪੈਨਸ਼ਨਰੀ ਲਾਭਾਂ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.