ETV Bharat / state

ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਧੀ, ਬਣੀ ਚੌਥੀ ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ

author img

By

Published : Aug 18, 2022, 4:54 PM IST

Updated : Aug 18, 2022, 5:09 PM IST

Etv Bharat
Etv Bharat

ਦੋ ਹਜ਼ਾਰ ਇੱਕੀ ਕੈਨੇਡੀਅਨ ਮਰਦਮਸ਼ੁਮਾਰੀ ਤੋਂ ਲਏ ਗਏ ਅੰਦਾਜ਼ੇ ਦੇ ਅਨੁਸਾਰ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ ਲਗਭਗ ਨੌ ਸੌ ਪੰਜਾਹ ਹਜ਼ਾਰ ਹੈ ਅਤੇ ਕੈਨੇਡਾ ਦੀ ਆਬਾਦੀ ਦਾ ਲਗਭਗ ਦੋ ਪੁਆਇੰਟ ਛੇ ਪ੍ਰਤੀਸ਼ਤ ਹੈ। ਹੁਣ ਪੰਜਾਬੀ ਚੌਥੇ ਨੰਬਰ ਉਤੇ ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ ਦਰਜ ਕੀਤੀ ਗਈ ਹੈ।

ਚੰਡੀਗੜ੍ਹ: ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜੇਕਰ ਤੁਹਾਡੀ ਮਾਂ ਬੋਲੀ ਦੀ ਹੋਂਦ ਖ਼ਤਰੇ ਵਿੱਚ ਹੈ ਤਾਂ ਸਮਝੋ ਤੁਹਾਡੀ ਨੌਜਵਾਨੀ ਨੂੰ ਵੀ ਖ਼ਤਰਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਦਵਾਨ ਚਿੰਤਤ ਹਨ, ਕਈ ਕਾਰਨਾਂ ਕਰਕੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਉਤੇ ਖਤਰਾ ਮੰਡਰਾ ਰਿਹਾ ਹੈ। ਪੰਜਾਬ ਦਾ ਬਹੁਤ ਸਾਰਾ ਹਿੱਸਾ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਬੈਠਿਆ ਹੈ, ਜਿਹਨਾਂ ਵਿੱਚੋਂ ਇੱਕ ਦੇਸ਼ ਕੈਨੇਡਾ ਹੈ।

ਦੱਸ ਦਈਏ ਕਿ 2021 ਕੈਨੇਡੀਅਨ ਮਰਦਮਸ਼ੁਮਾਰੀ ਤੋਂ ਲਏ ਗਏ ਅੰਦਾਜ਼ੇ ਦੇ ਅਨੁਸਾਰ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ(Punjabi people in Canada) ਲਗਭਗ 950,000 ਹੈ ਅਤੇ ਕੈਨੇਡਾ ਦੀ ਆਬਾਦੀ ਦਾ ਲਗਭਗ 2.6% ਹੈ।

ਹੁਣ ਤਾਜ਼ਾ ਰਿਪੋਰਟ ਅਨੁਸਾਰ ਕਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਉਤੇ ਦਰਜ ਕੀਤੀ ਗਈ ਹੈ, 2016 ਦੀ ਮਰਦਸ਼ੁਮਾਰੀ ਤੋਂ ਇਸ ਵਾਰ ਵਾਧਾ ਹੋਇਆ ਹੈ। ਕੈਨੇਡਾ ਵਿੱਚ ਇੰਗਲਿਸ਼ ਅਤੇ ਹੋਰ ਭਾਸ਼ਾਵਾਂ ਤੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਉਤੇ ਦਰਜ ਕੀਤੀ ਗਈ ਹੈ।

Punjabi speakers in Canada
Punjabi speakers in Canada

ਪੰਜਾਬੀਆਂ ਦਾ ਕੈਨੇਡਾ ਵੱਲ ਰੁਖ਼: ਪੰਜਾਬੀਆਂ ਨੇ ਪਹਿਲੀ ਵਾਰ 19ਵੀਂ ਸਦੀ ਦੇ ਅੰਤ ਵਿੱਚ ਜੰਗਲਾਤ ਉਦਯੋਗ ਵਿੱਚ ਕੰਮ ਕਰਨ ਲਈ ਕੈਨੇਡਾ ਵਿੱਚ ਪਹੁੰਚ ਕੀਤੀ। ਮੁੱਖ ਤੌਰ ਉਤੇ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਸੂਬੇ ਵਿੱਚ ਕੇਂਦ੍ਰਿਤ, ਪੰਜਾਬੀ ਆਬਾਦੀ ਸ਼ੁਰੂ ਵਿੱਚ 1908 ਵਿੱਚ ਜਨਸੰਖਿਆ ਵਿੱਚ ਗਿਰਾਵਟ ਅਤੇ ਖੜੋਤ ਦੀ ਇੱਕ ਆਉਣ ਵਾਲੀ ਮਿਆਦ ਤੋਂ ਪਹਿਲਾਂ ਸਿਖਰ ਉਤੇ ਪਹੁੰਚ ਗਈ ਸੀ। 20ਵੀਂ ਸਦੀ ਦੇ ਮੱਧ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਢਿੱਲ ਦਿੱਤੀ ਗਈ ਸੀ, ਜਿਸ ਨਾਲ ਅਜੋਕੇ ਸਮੇਂ ਵਿੱਚ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ।

ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰ ਘਰੋਂ ਕੋਈ ਨਾ ਕੋਈ ਕੈਨੇਡਾ ਬੈਠਾ(Punjabi people in Canada) ਹੈ। ਇਸ ਨੂੰ ਲੈ ਕੇ ਪੰਜਾਬੀਆਂ ਉਤੇ ਕਈ ਤਰ੍ਹਾਂ ਦੇ ਚੁਟਕਲੇ ਵੀ ਕੱਸੇ ਜਾਂਦੇ ਹਨ।

ਇਹ ਵੀ ਪੜ੍ਹੋ:ਆਮ ਲੋਕਾਂ ਉੱਤੇ ਮਹਿੰਗਾਈ ਦੀ ਮਾਰ, ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Last Updated :Aug 18, 2022, 5:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.