ETV Bharat / state

Punjab industry sector Budget: ਉਦਯੋਗ ਖੇਤਰ ਲਈ ਮੰਤਰੀ ਹਰਪਾਲ ਚੀਮਾ ਨੇ ਕੀਤੇ ਵੱਡੇ ਐਲਾਨ, ਜਾਣੋ ਕੀ

author img

By

Published : Mar 10, 2023, 2:22 PM IST

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਦੇ ਪਿਟਾਰੇ ਵਿੱਚੋਂ ਪੰਜਾਬ ਅੰਦਰ ਇੰਡਸਟਰੀ ਸਬੰਧੀ ਰੱਖੇ ਗਏ ਬਜਟ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਲ 2023-24 ਲਈ 3751 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬੀਤੇ ਵਰ੍ਹੇ ਨਾਲੋਂ 19 ਫੀਸਦ ਜ਼ਿਆਦਾ ਹੈ।

Punjab industry sector Budget
Punjab industry sector Budget: ਸਨਅਤ ਲਈ ਪੰਜਾਬ ਸਰਕਾਰ ਨੇ ਲਿਆਂਦੀਆਂ 5 ਨਵੀਆਂ ਨੀਤੀਆਂ, 3751 ਕਰੋੜ ਰੁਪਏ ਦੇ ਬਜਟ ਦੀ ਰੱਖੀ ਤਜਵੀਜ਼

ਚੰਡੀਗੜ੍ਹ: ਬਜਟ ਪੇਸ਼ ਕਰਨ ਮੌਕੇ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਸਨਅਤ ਅਤੇ ਉਦਯੋਗ ਸਬੰਧੀ ਵੀ ਐਲਾਨ ਕੀਤਾ ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 11 ਮਹੀਨੇ ਦੌਰਾਨ ਪੰਜਾਬ ਸਰਕਾਰ ਨੂੰ ਸਨਅਤਕਾਰਾਂ ਦੇ ਲਗਭਗ 2295 ਪਰਪੋਸਲ ਆਏ ਨੇ ਅਤੇ ਇਸ ਦੌਰਾਨ ਸੂਬੇ ਦੇ ਅੰਦਰ ਹੁਣ ਤੱਕ ਸਨਅਤਕਾਰਾਂ ਨੇ 41,043 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਸੂਬੇ ਵਿੱਚ ਪੰਜਾਬ ਸਰਕਾਰ ਨੂੰ ਰੁਜ਼ਗਾਰ ਪੈਦਾ ਕਰਨ ਵਿੱਚ ਵੱਡੀ ਮਦਦ ਮਿਲੀ ਹੈ।

ਸਨਅਤ ਨਾਲ ਜੁੜੀਆਂ 5 ਨਵੀਆਂ ਨੀਤੀਆਂ ਦਾ ਐਲਾਨ: ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸਨਅਤ ਦੇ ਖੇਤਰ ਵਿੱਚ ਨੰਬਰ ਇੱਕ ਉੱਤੇ ਪਹੁੰਚਾਉਣ ਲਈ ਪੰਜਾਬ ਸਰਕਾਰ 5 ਨਵੀਆਂ ਪਾਲਿਸੀਆਂ ਲੈਕੇ ਆ ਰਹੀ ਹੈ ਅਤੇ ਇੰਨ੍ਹਾਂ ਪਾਲਿਸੀਆਂ ਵਿੱਚ ਇੰਡਸਟੀਰੀਅਲ ਐਂਡ ਬਿਜ਼ਨੈੱਸ ਡਿਵਲੈਪਮੈਂਟ ਪਾਲਿਸੀ, ਪੰਜਾਬ ਇਲੈਕਟ੍ਰਕਲ ਵਹੀਕਲ ਪਾਲਿਸੀ, ਲੋਜਿਸਟਿਕਸ ਐਂਡ ਲੋਜਿਸਟਿਕ ਪਾਰਕ ਪਾਲਿਸੀ ਅਤੇ ਵਾਟਰ ਟੂਰਰਿਸਮ ਐਂਡ ਐਡਵੇਂਚਰ ਪਾਲਿਸੀ ਸ਼ਾਮਿਲ ਹਨ। ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਦਿਹਾਤੀ ਇਲਾਕਿਆਂ ਵਿੱਚ 20 ਦੇ ਕਰੀਬ ਪ੍ਰਾਜੈਕਟ ਲਗਾ ਕੇ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ 15 ਦੇ ਕਰੀਬ ਸਨਅਤੀ ਪਾਰਕ ਵੀ ਸਥਾਪਿਤ ਕਰ ਰਹੀ ਹੈ ਅਤੇ ਇਹ ਸਾਰੇ ਪ੍ਰਾਜੈਕਟ MSMES ਦੇ ਅਧੀਨ ਚੱਲ ਰਹੇ ਨੇ। ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨਵੇ ਵਿਤੀ ਵਰ੍ਹੇ 2023-24 ਦੇ ਲਈ ਸਨਅਤ ਵਾਸਤੇ ਕੁੱਲ੍ਹ 3751 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਹੈ।

ਪੰਜਾਬ ਨਿਵੇਸ਼ ਪ੍ਰੋਗਰਾਮ ਦਾ ਜ਼ਿਕਰ: ਸਨਅਤ ਸਬੰਧੀ ਐਲਾਨ ਕਰਦਿਆਂ ਖ਼ਜ਼ਾਨਾ ਮੰਤਰੀ ਨੇ ਮੁਹਾਲੀ ਵਿੱਚ ਹੋਏ ਪੰਜਾਬ ਨਿਵੇਸ਼ ਪ੍ਰੋਗਰਾਮ ਦੀ ਅਪਾਰ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਮਿਲਣੀ ਦੌਰਾਨ ਬਹੁਤ ਸਾਰੇ ਵਿਦੇਸ਼ੀ ਨਿਵੇਸ਼ਕਾਂ ਨੇ ਪੰਜਾਬ ਅੰਦਰ ਸੁਖਾਵੇਂ ਮਾਹੌਲ ਅਤੇ ਮੌਸਮ ਨੂੰ ਵੇਖ ਕੇ ਨਿਵੇਸ਼ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਿਵੇਸ਼ਕਾਰਾਂ ਨੂੰ ਉਨ੍ਹਾਂ ਦੇ ਫਾਇਦੇ ਦੀ ਗਰਾਂਟੀ ਵੀ ਦਿੱਤੀ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸੂਬੇ ਅੰਦਰ ਨਿਵੇਸ਼ ਰੱਖਣ ਦੇ ਚਾਹਵਾਨਾਂ ਨੂੰ ਪੰਜਾਬ ਸਰਕਾਰ ਖ਼ਾਸ ਫਾਇਦੇ ਵੀ ਦੇਵੇਗੀ। ਇਸ ਤੋਂ ਇਲਾਵਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਬਜਟ ਤੋਂ ਸਨਅਤਕਾਰਾਂ ਨੇ ਕੋਈ ਜ਼ਿਆਦਾ ਉਮੀਦ ਨਹੀਂ ਜਤਾਈ ਸੀ। ਸਨਅਤਕਾਰਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਚੋਣਾਂ ਸਮੇਂ ਸਨਅਤਕਾਰਾਂ ਨਾਲ ਕੀਤੇੋ ਵਾਅਦੇ ਹੀ ਪੂਰੇ ਕਰ ਦੇਵੇ ਕਿਉਂਕਿ ਸੂਬਾ ਸਰਕਾਰ ਇਸ ਸਮੇਂ ਕਰਜਈ ਹੋਈ ਪਈ ਹੈ ਅਤੇ ਅਜਿਹੇ ਵਿੱਚ ਬਜਟ ਤੋਂ ਕੋਈ ਖ਼ਾਸ ਆਸ ਉਨ੍ਹਾਂ ਨੂੰ ਨਹੀਂ ਹੈ।

ਇਹ ਵੀ ਪੜ੍ਹੋ: Punjab Defence Budget: ਹੋਰ ਮਜ਼ਬੂਤ ਹੋਵੇਗਾ ਪੰਜਾਬ ਦਾ ਪੁਲਿਸ ਤੰਤਰ, ਬਜਟ ਵਿੱਚ ਰੱਖਿਆ ਲਈ ਉਲੀਕੀਆਂ ਵੱਡੀਆਂ ਯੋਜਨਾਵਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.