ETV Bharat / state

ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ, ਅਰੁਣ ਪਾਲ ਨੂੰ ਮਿਲਿਆ ਚਾਰਜ

author img

By

Published : Apr 8, 2023, 7:55 PM IST

ਪੰਜਾਬ ਸਰਕਾਰ ਨੇ ਬੀ. ਚੰਦਰਸ਼ੇਖਰ ਨੂੰ ਏਜੀਡੀਪੀ ਜੇਲ੍ਹ ਦੇ ਕੁਰਸੀ ਤੋਂ ਉਤਾਰ ਦਿੱਤਾ ਹੈ। ਹੁਣ ਪੰਜਾਬ ਦੀਆਂ ਜੇਲ੍ਹਾਂ ਨੂੰ ਨਵੇਂ ਏਜੀਡੀਪੀ ਮਿਲੇ ਹਨ। ਏਜੀਡੀਪੀ ਜੇਲ੍ਹ ਬੀ. ਚੰਦਰਸ਼ੇਖਰ ਨੂੰ ਅਹੁਦੇ ਤੋਂ ਹਟਾਉਣ ਦੇ ਕੁਝ ਕਾਰਨ ਇਹ ਵੀ ਹੋ ਸਕਦੇ ਹਨ...

ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ
ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਏਡੀਜੀਪੀ ਜੇਲ੍ਹ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਆਈਪੀਐਸ ਅਧਿਕਾਰੀ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਚਾਰਜ ਸੰਭਾਲਣ ਵਾਲੇ ਬੀ. ਚੰਦਰਸ਼ੇਖਰ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਕਾਬਿਲੇਗੌਰ ਹੈ ਕਿ ਅਰੁਣ ਪਾਲ ਸਿੰਘ ਇਸ ਸਮੇਂ ਏਡੀਜੀਪੀ ਮੌਡਰਨਾਈਜੇਸ਼ਨ ਹਨ ਜਿਨ੍ਹਾਂ ਨੂੰ ਹੁਣ ਏਡੀਜੀਪੀ ਜੇਲ੍ਹ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਰੁਣ ਪਾਲ ਸਿੰਘ ਅੰਮ੍ਰਿਤਸਰ ਵਿੱਚ ਵੀ ਕਮਿਸ਼ਨਰ ਰਹਿ ਚੁੱਕੇ ਹਨ।

ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ
ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ

ਕੀ ਹੋ ਸਰਦੇ ਹਨ ਕਾਰਵਾਈ ਦੇ ਕਾਰਨ: ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਏਡੀਜੀਪੀ ਜੇਲ੍ਹ ਨੂੰ ਹਟਾਉਣ ਦੇ ਪਿੱਛੇ ਕੁੱਝ ਵੱਡੇ ਕਾਰਨ ਹਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਸਭ ਤੋਂ ਵੱਡਾ ਕਾਰਨ ਲਾਰੈਂਸ ਬਿਸ਼ਨੋਈ ਦੀ 2 ਵਾਰ ਦਿੱਤੀ ਗਈ 1-1 ਘੰਟੇ ਦੀ ਇੰਟਰਵਿਊ ਨੂੰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਮੋਬਾਇਲ ਮਿਲ ਰਹੇ ਹਨ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਨਸ਼ੇ ਦੀ ਬਰਾਮਦਗੀ ਵੀ ਹੋ ਰਹੀ ਹੈ। ਇਹ ਸਭ ਉਨ੍ਹਾਂ ਜੇਲ੍ਹਾਂ 'ਚ ਹੋ ਰਿਹਾ ਸੀ ਜਿਨ੍ਹਾਂ ਜੇਲ੍ਹਾਂ 'ਚ ਵੱਡੇ ਗੈਂਗਸਟਰ ਤੇ ਨਾਮੀ ਮੁਲਜ਼ਮ ਸਜ਼ਾ ਕੱਟ ਰਹੇ ਸਨ। ਜਿਸ ਨੂੰ ਏਡੀਜੀਪੀ ਜੇਲ੍ਹ ਦੇ ਤਬਾਦਲੇ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।

ਪੰਜਾਬ ਦੀ ਜੇਲ੍ਹ ਤੋਂ ਇੰਟਰਵਿਊ ਦਾ ਦਾਅਵਾ ਕੀਤਾ ਸੀ ਰੱਦ: ਪੰਜਾਬ 'ਚ ਚੱਲ ਰਹੀ ਗੈਂਗਵਾਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਆਧਾਰਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ 'ਚੋਂ ਹੀ ਦੱਸੀ ਜਾ ਰਹੀ ਹੈ। ਭਾਵੇਂ ਪੰਜਾਬ ਪੁਲਿਸ ਇਸ ਦਾਅਵੇ ਨੂੰ ਸ਼ੁਰੂਆਤ ਤੋਂ ਹੀ ਸਿਰੇ ਤੋਂ ਨਕਾਰਦੀ ਆ ਰਹੀ, ਪਰ ਇਹ ਵੀ ਨਹੀਂ ਦੱਸ ਸਕੀ ਕਿ ਜੇਕਰ ਗੈਂਗਸਟਰ ਲਾਰੈਂਸ ਦੀ ਪੰਜਾਬ ਦੀ ਜੇਲ੍ਹ ਤੋਂ ਨਹੀਂ ਹੋਈ ਤਾਂ ਉਹ ਕਿਸ ਸੂਬੇ ਦੀ ਜੇਲ੍ਹ ਵਿੱਚੋਂ ਹੋਈ ਹੈ। ਇਹ ਸਭ ਉਹ ਕਾਰਨ ਹਨ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਜੇਲ੍ਹਾਂ ਦੀ ਛਵੀ ਨੂੰ ਪੰਜਾਬ ਅਤੇ ਦੇਸ਼ ਦੇ ਰਾਜਾਂ ਵਿੱਚ ਖ਼ਰਾਬ ਕੀਤਾ ਸੀ।

ਪੰਜਾਬ ਸਰਕਾਰ ਦੀ ਕਾਰਵਾਈ: ਜ਼ਿਕਰਯੋਗ ਹੈ ਕਿ ਪਹਿਲਾਂ ਜੇਲ੍ਹ ਮਹਿਕਮਾਂ ਹਰਜੋਤ ਬੈਂਸ ਕੋਲ ਦੀ ਫਿਰ ਉਨ੍ਹਾਂ ਨੂੰ ਹਟਾ ਕੇ ਸਿੱਖਿਆ ਮੰਤਰੀ ਬਣਾ ਦਿੱਤਾ ਗਿਆ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਮਹਿਕਮਾ ਸੰਭਾਲਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ।

ਇਹ ਵੀ ਪੜ੍ਹੋ:- ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.