ETV Bharat / state

ਕਾਂਗਰਸ ਕਲੇਸ਼: ਕੈਪਟਨ ਦੀ ਦਿੱਲੀ ਦਰਬਾਰ 'ਚ ਮੁੜ ਪੇਸ਼ੀ

author img

By

Published : Jul 5, 2021, 5:06 PM IST

Updated : Jul 5, 2021, 7:44 PM IST

ਸਿੱਧੂ ਦੇ 2 ਵਾਰ ਹਾਈਕਾਮਨ ਅੱਗੇ ਪੇਸ਼ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੁਜੀ ਵਾਰ ਦਿੱਲੀ ਬੁਲਾਿਆ ਗਿਆ ਹੈ। ਕੈਪਟਨ 6 ਜੂਨ ਨੂੰ ਦਿੱਲੀ ਲਈ ਰਵਾਨ ਹੋਣਗੇ ।ਉਹਨਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਸੰਭਵ ਹੈ ਕਿ ਇਸ ਮੀਟਿੰਗ ਵਿਚ ਸੂਬੇ ਵਿਚ ਪੰਜਾਬ ਕਾਂਗਰਸ ਵਿਚ ਚਲ ਰਹੀ ਖਾਨਾਜੰਗੀ ਖਤਮ ਹੋਣ ਦਾ ਫਾਰਮੂਲਾ ਤੈਅ ਹੋ ਜਾਵੇ ਅਤੇ ਪੰਜਾਬ ਕਾਂਗਰਸ ਲਈ ਕੋਈ ਐਲਾਨ ਕੀਤਾ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਤੇ ਕੈਪਟਨ ਵਿਚਾਲੇ ਸੁਲਾਹ ਹੋ ਚੁੱਕੀ ਹੈ।

ਕੈਪਟਨ ਅਮਰਿੰਦਰ ਸਿੰਘ ਕੱਲ੍ਹ ਜਾਣਗੇ ਦਿੱਲੀ
ਕੈਪਟਨ ਅਮਰਿੰਦਰ ਸਿੰਘ ਕੱਲ੍ਹ ਜਾਣਗੇ ਦਿੱਲੀ

ਨਵੀਂ ਦਿੱਲੀ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਨੇ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਲੇਸ਼ ਹਾਈਕਮਾਨ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਤਾਂ ਦੂਜੇ ਪਾਸੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ। ਦੋਵਾਂ ਆਗੂਾਂ ਚ ਪੈਦਾ ਹੋਈ ਖਿੱਚੋਤਾਣ ਖਤਮ ਕਰਨ ਚ ਪੂਰੀ ਹਾਈਕਮਾਨ ਜੁਟੀ ਹੋਈ ਹੈ। ਪਰ ਅਜੇ ਤੱਕ ਵਿਚਾਲੇ ਦਾ ਰਾਸਤਾ ਸਾਫ ਨਹੀਂ ਹੋ ਰਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਤੇ ਕੈਪਟਨ ਵਿਚਾਲੇ ਸੁਲਾਹ ਹੋ ਚੁੱਕੀ ਹੈ।

ਕਾਂਗਰਸ ਕਲੇਸ਼: ਕੈਪਟਨ ਦੀ ਦਿੱਲੀ ਦਰਬਾਰ 'ਚ ਮੁੜ ਪੇਸ਼ੀ
ਕਾਂਗਰਸ ਕਲੇਸ਼: ਕੈਪਟਨ ਦੀ ਦਿੱਲੀ ਦਰਬਾਰ 'ਚ ਮੁੜ ਪੇਸ਼ੀ

ਸਿੱਧੂ ਦੇ 2 ਵਾਰ ਹਾਈਕਾਮਨ ਅੱਗੇ ਪੇਸ਼ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੁਜੀ ਵਾਰ ਦਿੱਲੀ ਬੁਲਾਿਆ ਗਿਆ ਹੈ। ਕੈਪਟਨ 6 ਜੂਨ ਨੂੰ ਦਿੱਲੀ ਲਈ ਰਵਾਨ ਹੋਣਗੇ ।ਉਹਨਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਸੰਭਵ ਹੈ ਕਿ ਇਸ ਮੀਟਿੰਗ ਵਿਚ ਸੂਬੇ ਵਿਚ ਪੰਜਾਬ ਕਾਂਗਰਸ ਵਿਚ ਚਲ ਰਹੀ ਖਾਨਾਜੰਗੀ ਖਤਮ ਹੋਣ ਦਾ ਫਾਰਮੂਲਾ ਤੈਅ ਹੋ ਜਾਵੇ ਅਤੇ ਪੰਜਾਬ ਕਾਂਗਰਸ ਲਈ ਕੋਈ ਐਲਾਨ ਕੀਤਾ ਜਾਵੇ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ‌ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਹੁਣ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ‌ ਸਿੰਘ ਦੀ ਮੀਟਿੰਗ ਵਿਚ ਮਸਲਾ ਹੱਲ ਹੋ ਜਾਵੇਗਾ।

ਇਹ ਵੀ ਪੜੋ: ਸਿੱਧੂ ਦਾ ਇੱਕ ਹੋਰ ਟਵਿੱਟ, ਵਿਧਾਨਸਭਾ ’ਚ ਬਿਜਲੀ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ

ਜਲਦ ਮਸਲਾ ਹੱਲ ਹੋਣ ਦੀ ਆਸ

ਪਾਰਟੀ ਹਾਈ ਕਮਾਂਡ ਜਲਦੀ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਦੇ ਪੰਜਾਬ ਇਕਾਈ ਵਿਚ ਚੱਲ ਰਹੇ ਵਿਵਾਦ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਇੱਕ ਸਤਿਕਾਰਯੋਗ ਪੋਜ਼ੀਸ਼ਨ ਫਾਰਮੂਲਾ ਲੈ ਕੇ ਆ ਸਕਦੀ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ 8-10 ਜੁਲਾਈ ਤੱਕ ਮਾਮਲਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਲੀਡਰਸ਼ਿਪ ਅੱਗੇ ਆਪਣੇ ਵਿਚਾਰ ਰੱਖੇ ਹਨ ਅਤੇ ਇਹ ਮਸਲੇ ਦੇ ਹੱਲ ਵਿੱਚ ਮਦਦ ਕਰੇਗਾ।

ਦੱਸ ਦਈਏ ਕਿ ਕਾਂਗਰਸ ਨੇਤਾ ਸਿੱਧੂ ਨੇ ਬੁੱਧਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਲੰਬੀ ਮੁਲਾਕਾਤ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਮੀਟਿੰਗਾਂ ਵਿਚ ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਪਾਰਟੀ ਜਾਂ ਸੰਗਠਨ ਵਿਚ ਸਤਿਕਾਰਯੋਗ ਸਥਾਨ ਦੀ ਪੇਸ਼ਕਸ਼ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਇਹ ਵੇਖਣਾ ਬਾਕੀ ਹੈ ਕਿ ਅਮਰਿੰਦਰ ਸਿੰਘ ਦੀ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਵਿਚ ਕੀ ਸਾਹਮਣੇ ਆਉਂਦਾ ਹੈ।

Last Updated : Jul 5, 2021, 7:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.