ETV Bharat / state

Lohri 2023 : ਸਿਆਸੀ ਨੇਤਾਵਾਂ ਨੇ ਵੀ ਦਿੱਤੀ ਲੋਹੜੀ ਦੀ ਵਧਾਈ, ਪੰਜਾਬ ਦੇ CM ਮਾਨ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ

author img

By

Published : Jan 13, 2023, 10:28 AM IST

Updated : Jan 13, 2023, 4:25 PM IST

Lohri 2023
ਪੰਜਾਬ ਦੇ CM ਮਾਨ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ

ਪੰਜਾਬ ਵਿੱਚ ਲੋਹੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਪੰਜਾਬ ਦੇ ਸਿਆਸੀ ਨੇਤਾਵਾਂ ਵੱਲੋਂ ਵੀ ਪੰਜਾਬੀਆਂ (Lohri 2023) ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ, ਪੰਜਾਬ ਦੇ (first Lohri of Punjab CM Bhagwant Mann after Marriage) ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਲੋਹੜੀ ਹੈ।

ਹੈਦਰਾਬਾਦ ਡੈਸਕ: ਪੰਜਾਬ ਵਿੱਚ ਲੋਹੜੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਜਿੱਥੇ ਆਮ ਜਨਤਾ ਵੱਲੋਂ ਘਰ ਆਈਆਂ ਖੁਸ਼ੀਆਂ ਨੂੰ ਲੈ ਕੇ ਲੋਹੜੀ ਮਨਾਈ ਜਾ ਰਹੀ ਹੈ, ਉੱਥੇ ਹੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵਿੱਚ ਵੀ ਲੋਹੜੀ ਦੀਆਂ ਰੋਣਕਾਂ ਲੱਗੀਆਂ। ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮਾਨ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ। ਦੂਜੇ ਪਾਸੇ, ਅੱਜ ਲੋਹੜੀ ਮੌਕੇ ਪੰਜਾਬ ਦੇ ਸਿਆਸੀ ਗਲਿਆਰੇ ਚੋਂ ਲੋਕਾਂ ਨੂੰ ਇਸ ਖਾਸ ਦਿਨ ਦੀ ਟਵੀਟ ਕਰਦੇ ਹੋਏ ਵਧਾਈ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਦਿੱਤੀ ਵਧਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ 'ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ…ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ…ਪੰਜਾਬ ਸਦਾ ਵਾਂਗ ਚੜ੍ਹਦੀਕਲਾ ‘ਚ ਰਹੇ…'

  • ਸਮੂਹ ਪੰਜਾਬੀਆਂ ਨੂੰ ਦੁੱਲਾ ਭੱਟੀ ਦੀ ਸੂਰਮਗਤੀ ਨਾਲ ਸੰਬੰਧਤ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਸੂਰਬੀਰ ਪੁੱਤਾਂ ਦੀ ਤਰ੍ਹਾਂ ਧੀਆਂ ਵੀ ਮਾਪਿਆਂ ਲਈ ਹਰ ਕਦਮ, ਹਰ ਰਾਹ ਉੱਤੇ ਅਡਿੱਗ , ਅਟੱਲ ਅਤੇ ਭਾਵੁਕ ਸਾਥ ਬਣਦੀਆਂ ਹਨ । ਆਓ ਪੁੱਤਾਂ ਵਾਂਗ ਖੁਸ਼ੀ ਖੁਸ਼ੀ ਧੀਆਂ ਦੀ ਵੀ ਲੋਹੜੀ ਮਨਾਈਏ। #DheeyanDiLohri #HappyLohri pic.twitter.com/BIHkvuUNCc

    — Harsimrat Kaur Badal (@HarsimratBadal_) January 13, 2023 " class="align-text-top noRightClick twitterSection" data=" ">







ਹਰਸਿਮਰਤ ਕੌਰ ਬਾਦਲ ਨੇ ਵੀਡੀਓ ਪੋਸਟ ਕਰਕੇ ਦਿੱਤੀ ਵਧਾਈ: ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਲਿਖਿਆ ਕਿ 'ਸਮੂਹ ਪੰਜਾਬੀਆਂ ਨੂੰ ਦੁੱਲਾ ਭੱਟੀ ਦੀ ਸੂਰਮਗਤੀ ਨਾਲ ਸੰਬੰਧਤ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਸੂਰਬੀਰ ਪੁੱਤਾਂ ਦੀ ਤਰ੍ਹਾਂ ਧੀਆਂ ਵੀ ਮਾਪਿਆਂ ਲਈ ਹਰ ਕਦਮ, ਹਰ ਰਾਹ ਉੱਤੇ ਅਡਿੱਗ , ਅਟੱਲ ਅਤੇ ਭਾਵੁਕ ਸਾਥ ਬਣਦੀਆਂ ਹਨ। ਆਓ ਪੁੱਤਾਂ ਵਾਂਗ ਖੁਸ਼ੀ ਖੁਸ਼ੀ ਧੀਆਂ ਦੀ ਵੀ ਲੋਹੜੀ ਮਨਾਈਏ।

  • ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ…

    ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ…ਪੰਜਾਬ ਸਦਾ ਵਾਂਗ ਚੜ੍ਹਦੀਕਲਾ ‘ਚ ਰਹੇ… pic.twitter.com/GiRcRpqabc

    — Bhagwant Mann (@BhagwantMann) January 13, 2023 " class="align-text-top noRightClick twitterSection" data=" ">






ਕੈਪਟਨ ਅਮਰਿੰਦਰ ਸਿੰਘ ਨੇ ਸਭ ਦੀਆਂ ਖੁਸ਼ੀਆਂ ਲਈ ਕੀਤੀ ਅਰਦਾਸ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਹੜੀ ਮੌਕੇ ਲੋਕਾਂ ਨੂੰ ਵਧਾਈ ਸੰਦੇਸ਼ ਦਾ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ, 'ਲੋਹੜੀ ਦੇ ਤਿਉਹਾਰ ਮੌਕੇ ਸਭ ਨੂੰ ਵਧਾਈ। ਮੈ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਸਾਰਿਆਂ ਲਈ ਸ਼ਾਂਤੀ, ਤੱਰਕੀ ਅਤੇ ਭਰਪੂਰ ਖੁਸ਼ੀਆਂ ਲੈਕੇ ਆਵੇ।'





ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ: ਪੰਜਾਬ ਵਿਚ ਇਸ ਵਾਰ ਲੋਹੜੀ ਇਸ ਲਈ ਵੀ ਖਾਸ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਵਿਆਹ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਚੰਡੀਗੜ੍ਹ ਸਥਿਤ ਸੀਐਮ ਨਿਵਾਸ ਵਿਚ ਲੋਹੜੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਮੰਤਰੀਆਂ ਅਤੇ ਵਿਧਾਇਕਾਂ ਦਾ ਸੀਐਮ ਨਿਵਾਸ ਵਿੱਚ ਆਉਣਾ ਜਾਣਾ ਲੱਗਿਆ ਹੋਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਉਨ੍ਹਾਂ ਦੀ ਪਹਿਲੀ ਲੋਹੜੀ ਦੀਆਂ ਵਧਾਈਆਂ ਮਿਲ ਰਹੀਆਂ ਹਨ।




ਇਹ ਵੀ ਪੜ੍ਹੋ: Lohri 2023 : ਲੋਹੜੀ ਦਾ ਤਿਉਹਾਰ ਮਨਾਉਣ ਲਈ ਪੰਜਾਬ 'ਚ ਪੁਰਾਤਨ ਦੌਰ ਤੋਂ ਆਧੁਨਿਕ ਦੌਰ ਵਿੱਚ ਆਏ ਕਈ ਬਦਲਾਅ

Last Updated :Jan 13, 2023, 4:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.