ETV Bharat / state

Partap Bajwa on Captain: ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਕੋਲੋਂ ਮੰਗਿਆ ਹੈਲੀਕਾਪਟਰ ਦਾ ਕਿਰਾਇਆ, ਕਿਹਾ- "ਜੇ ਨਹੀਂ ਦੇ ਸਕਦੇ ਤਾਂ..."

author img

By

Published : Jul 7, 2023, 4:31 PM IST

Pratap Bajwa asked Captain Amarinder for the helicopter rent
ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਕੋਲੋਂ ਮੰਗਿਆ ਹੈਲੀਕਾਪਟਰ ਦਾ ਕਿਰਾਇਆ

ਕਾਂਗਰਸੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਕੈਪਨਟ ਅਮਰਿੰਦਰ ਸਿੰਘ ਕੋਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸਤੇਮਾਲ ਕੀਤੇ ਹੈਲੀਕਾਪਟਰ ਦਾ ਕਿਰਾਇਆ ਮੰਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਉਹ ਕਿਰਾਇਆ ਨਹੀਂ ਦੇਣਗੇ ਤਾਂ ਭਾਜਪਾ ਇਸ ਦੀ ਅਦਾਇਗੀ ਕਰੇ।

ਚੰਡੀਗੜ੍ਹ ਡੈਸਕ : ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ 13 ਵਿੱਚੋਂ 8 ਸੀਟਾਂ ਹਾਸਲ ਕੀਤੀਆਂ। ਉਸ ਸਮੇਂ ਉਨ੍ਹਾਂ ਨੇ ਇਕ ਨਿੱਜੀ ਕੰਪਨੀ ਤੋਂ ਹੈਲੀਕਾਪਟਰ ਕਿਰਾਏ 'ਤੇ ਲੈ ਕੇ ਚੋਣਾਂ ਦੌਰਾਨ ਜ਼ੋਰਦਾਰ ਪ੍ਰਚਾਰ ਵੀ ਕੀਤਾ ਸੀ, ਪਰ ਸਮੇਂ ਅਤੇ ਹਾਲਾਤ ਦੇ ਬਦਲਣ ਨਾਲ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਭਾਜਪਾ ਵਿੱਚ ਸ਼ਾਮਲ ਹੋਏ ਕੈਪਟਨ ਕੋਲੋਂ ਹੈਲੀਕਾਪਟਰ ਦੇ ਕਿਰਾਏ ਦਾ ਹਿਸਾਬ ਦੇਣ ਲਈ ਕਿਹਾ, ਜੋ ਕਿ ਵਿਆਜ ਸਮੇਤ 3.50 ਕਰੋੜ ਰੁਪਏ ਹੈ।

  • BJP executive member and former CM @capt_amarinder must not leave Lt. Col Anil Raj of the Chopper Taxi Hiring Company waiting over four years for payments for use of his company’s services during the 2019 Lok Sabha elections.

    Pending payments of Rs.2.1 Cr which is now Rs. 3.5…

    — Partap Singh Bajwa (@Partap_Sbajwa) July 6, 2023 " class="align-text-top noRightClick twitterSection" data=" ">

ਜੇਕਰ ਕੈਪਟਨ ਕਿਰਾਇਆ ਨਹੀਂ ਦਿੰਦੇ ਤਾਂ, ਭਾਜਪਾ ਕਰੇ ਅਦਾਇਗੀ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਵਿੱਚ ਇਲਜ਼ਾਮ ਲਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿੱਤੇ ਹਨ। ਬਾਜਵਾ ਨੇ ਲਿਖਿਆ ਕਿ 2.1 ਕਰੋੜ ਰੁਪਏ ਦੀ ਮੂਲ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਇਹ ਵਧ ਕੇ 3.5 ਕਰੋੜ ਰੁਪਏ ਹੋ ਗਈ ਹੈ। ਕੈਪਟਨ ਹੁਣ ਭਾਜਪਾ ਦੇ ਸੀਨੀਅਰ ਆਗੂ ਹਨ। ਜੇਕਰ ਕੈਪਟਨ ਨੇ ਉਨ੍ਹਾਂ ਦੀ ਬਕਾਇਆ ਅਦਾਇਗੀ ਨੂੰ ਕਲੀਅਰ ਨਹੀਂ ਕੀਤਾ ਤਾਂ ਉਹ ਇਸ ਸਬੰਧੀ ਭਾਜਪਾ ਲੀਡਰਸ਼ਿਪ ਨੂੰ ਅਪੀਲ ਕਰਨਗੇ। ਜੇਕਰ ਕੈਪਟਨ ਨਹੀਂ ਦੇ ਰਹੇ ਤਾਂ ਬਾਕੀ ਰਕਮ ਭਾਜਪਾ ਨੂੰ ਦੇਣੀ ਚਾਹੀਦੀ ਹੈ।

ਪ੍ਰਤਾਪ ਬਾਜਵਾ ਦਾ ਟਵੀਟ : ਬਾਜਵਾ ਨੇ ਟਵੀਟ ਜਾਰੀ ਕਰਿਦਆਂ ਲਿਖਿਆ ਕਿ "ਇਹ ਮੰਦਭਾਗਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਦੋਸਤ ਲੈਫਟੀਨੈਂਟ ਕਰਨਲ ਅਨਿਲ ਰਾਜ ਦੀ ਮਦਦ ਨਾਲ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਤੋਂ ਹੈਲੀਕਾਪਟਰ ਕਿਰਾਏ 'ਤੇ ਲਿਆ। ਕੈਪਟਨ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਇਸ ਦੀ ਵਰਤੋਂ ਕੀਤੀ, ਪਰ ਲੈਫਟੀਨੈਂਟ ਕਰਨਲ ਅਨਿਲ ਰਾਜ ਨੂੰ ਹੈਲੀਕਾਪਟਰ ਕਿਰਾਏ 'ਤੇ ਲੈਣ ਲਈ ਚਾਰ ਸਾਲ ਉਡੀਕ ਕਰਨੀ ਪਈ"।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਸੀਐਮ ਮਾਨ 'ਤੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਕਿਰਾਏ ਲਈ ਕੈਪਟਨ ਨੂੰ ਘੇਰਿਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਤਾਂ ਉਸ ਨੂੰ ਕਿਰਾਇਆ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.