ETV Bharat / state

PM SECURITY BREACH CASE: ਫਿਰੋਜ਼ਪੁਰ 'ਚ ਪੀਐੱਮ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ,ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ

author img

By ETV Bharat Punjabi Team

Published : Nov 25, 2023, 1:35 PM IST

Updated : Nov 25, 2023, 1:40 PM IST

Police officer Gurbinder suspended due to laxity in PM Modi's security convoy in Ferozepur.
PM SECURITY BREACH CASE: ਫਿਰੋਜ਼ਪੁਰ 'ਚ ਪੀਐੱਮ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ,ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ

ਬੀਤੇ ਵਰ੍ਹੇ ਸਾਲ 2022 ਵਿੱਚ ਫਿਰੋਜ਼ਪੁਰ ਅੰਦਰ ਇੱਕ ਰੈਲੀ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਪੀਐੱਮ ਮੋਦੀ ਦੇ ਕਾਫਲੇ ਨੂੰ ਕਰੀਬ ਅੱਧਾ ਘੰਟੇ ਇੱਕ ਪੁਲ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਰੋਕ ਕੇ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ (Laxity in PMs security ) ਕੋਤਾਹੀ ਦਾ ਮਾਮਲਾ ਉਜਾਗਰ ਹੋਇਆ ਸੀ। ਹੁਣ ਇਸ ਮਾਮਲੇ ਵਿੱਚ ਤਮਾਮ ਜਾਂਚ ਰਿਪੋਰਟਾਂ ਮਗਰੋਂ ਤਤਕਾਲੀ ਫਿਰੋਜ਼ਪੁਰ ਦੇ ਐੱਸਪੀ ਗੁਰਬਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ।

ਚੰਡੀਗੜ੍ਹ: ਸਾਲ 2022 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਨੂੰ ਲੈਕੇ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਡੀਜੀਪੀ ਦੀ ਰਿਪੋਰਟ ਅਨੁਸਾਰ ਤਤਕਾਲੀ ਐੱਸਪੀ ਫਿਰੋਜ਼ਪੁਰ ਗੁਰਬਿੰਦਰ ਸਿੰਘ (ਗੁਰਬਿੰਦਰ ਸਿੰਘ ਸਸਪੈਂਡ) ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਮੇਂ ਐਸਪੀਐਚ ਗੁਰਬਿੰਦਰ ਸਿੰਘ ਸੰਘਾ ਬਠਿੰਡਾ ਵਿੱਚ ਤਾਇਨਾਤ ਹਨ।

ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ
ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ

ਪੀਐੱਮ ਮੋਦੀ ਦੀ ਸੁਰੱਖਿਆ 'ਚ ਹੋਈ ਸੀ ਕੋਤਾਹੀ: ਦੱਸ ਦੇਈਏ ਕਿ ਫਿਰੋਜ਼ਪੁਰ ਦੇ ਹੁਸੈਨੀਵਾਲਾ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ( laxity in Prime Minister Narendra Modis security) ਵਿੱਚ ਵੱਡੀ ਢਿੱਲ ਸਾਹਮਣੇ ਆਈ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਰਸਤਾ ਰੋਕੇ ਜਾਣ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਫਸਿਆ ਰਿਹਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਐੱਸ.ਪੀ.ਜੀ. ਦੇ ਕਮਾਂਡੋਆਂ ਨੇ ਸੁਰੱਖਿਆ ਮੋਰਚਾ ਸੰਭਾਲਿਆ ਅਤੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾ ਲਿਆ। ਸੁਰੱਖਿਆ ਵਿੱਚ ਢਿੱਲ ਮਗਰੋਂ ਪੀਐੱਮ ਮੋਦੀ ਨੇ ਫਿਰੋਜ਼ਪੁਰ ਵਿੱਚ ਰੈਲੀ ਰੱਦ ਕਰ ਦਿੱਤੀ ਅਤੇ ਬਠਿੰਡਾ ਏਅਰਪੋਰਟ ਪਰਤ ਆਏ ਸਨ। (Rally canceled in Ferozepur)

ਮੁਅਤਲ ਅਧਿਕਾਰੀ ਨੂੰ ਸਖ਼ਤ ਨਿਰਦੇਸ਼: ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਸੀ ਅਤੇ ਪੂਰੇ ਮਾਮਲੇ ਉੱਤੇ ਆਪਣੀ ਰਿਪੋਰਟ ਤਿਆਰ ਕਰਕੇ ਸੌਂਪਣ ਦੀ ਗੱਲ ਆਖੀ ਸੀ ਪਰ ਇਸ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਦਲ ਗਈ। ਸਰਕਾਰ ਬਦਲਣ ਦੇ ਬਾਵਜੂਦ ਜਾਂਚ ਜਾਰੀ ਰਹੀ ਅਤੇ ਹੁਣ ਵਿਸਤ੍ਰਿਤ ਜਾਂਚ ਰਿਪੋਰਟ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab Governor Banwari Lal Purohit) ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੌਂਪ ਦਿੱਤੀ। ਇਸ ਜਾਂਚ ਰਿਪੋਰਟ ਵਿੱਚ ਫਿਰੋਜ਼ਪੁਰ ਦੇ ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਲਈ ਰਾਜਪਾਲ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਮੁਅਤਲੀ ਦੌਰਾਨ ਸਬੰਧਿਤ ਅਧਿਕਾਰੀ ਦਾ ਹੈੱਡਕੁਆਟਰ ਡੀਜੀਪੀ ਦਫਤਰ ਚੰਡੀਗੜ੍ਹ ਹੋਵੇਗਾ ਅਤੇ ਅਧਿਕਾਰੀ ਬਗੈਰ ਕਿਸੇ ਨਿਰਦੇਸ਼ ਤੋਂ ਦਫਤਰ ਨਹੀਂ ਛੱਡੇਗਾ। ( Police officer Gurbinder suspended)


Last Updated :Nov 25, 2023, 1:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.