ETV Bharat / state

Happy Diwali 2023: ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

author img

By ETV Bharat Punjabi Team

Published : Nov 12, 2023, 10:54 AM IST

Diwali wishes: ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਮਾਨ ਸਮੇਤ ਕਈ ਲੀਡਰਾਂ ਨੇ ਲੋਕਾਂ ਨੂੰ ਵਧਾਈ ਦਿੱਤੀ ਹੈ।

Congratulations on Diwali
Congratulations on Diwali

ਚੰਡੀਗੜ੍ਹ: ਦੇਸ਼ ਭਰ 'ਚ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ 'ਚ ਦਿਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਕਾਸ ਮਹੱਤਤਾ ਰੱਖਦਾ ਹੈ। ਇਸ ਨੂੰ ਲੈਕੇ ਸਿਆਸੀ ਆਗੂਆਂ ਵਲੋਂ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਜਿਸ 'ਚ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕਈ ਆਗੂਆਂ ਵਲੋਂ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।

  • दीपावली के शुभ अवसर पर सभी को मेरी हार्दिक शुभकामनाएं! pic.twitter.com/i2T8lPdKm9

    — President of India (@rashtrapatibhvn) November 12, 2023 " class="align-text-top noRightClick twitterSection" data=" ">

ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲੋਕਾਂ ਨੂੰ ਦਿਵਾਲੀ ਦਾ ਵਧਾਈ ਸੰਦੇਸ਼ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ।

  • देश के अपने सभी परिवारजनों को दीपावली की ढेरों शुभकामनाएं।

    Wishing everyone a Happy Diwali! May this special festival bring joy, prosperity and wonderful health to everyone’s lives.

    — Narendra Modi (@narendramodi) November 12, 2023 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ। ਜਿਸ ਸਬੰਧੀ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਸਾਂਝੀ ਕੀਤੀ ਹੈ।

  • समस्त देशवासियों को प्रकाश के महापर्व दीपावली की हार्दिक शुभकामनाएँ।

    यह दीपोत्सव आप सभी के जीवन में नया प्रकाश, खुशियाँ और उत्तम स्वास्थ्य लेकर आये। pic.twitter.com/8gOHrUeqKi

    — Amit Shah (@AmitShah) November 12, 2023 " class="align-text-top noRightClick twitterSection" data=" ">

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਰੌਸ਼ਨੀਆਂ ਦੇ ਮਹਾਨ ਤਿਉਹਾਰ ਦਿਵਾਲੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ, ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਵੇ।

  • ਰੌਸ਼ਨੀਆਂ ਦੇ ਤਿਓਹਾਰ ਦੀਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਦੀਵਾਲੀ ਸਭ ਲਈ ਤੰਦਰੁਸਤੀਆਂ ਤਰੱਕੀਆਂ ਲੈ ਕੇ ਆਵੇ…ਖ਼ੁਸ਼ੀਆਂ ਖੇੜੇ ਬਣੇ ਰਹਿਣ… pic.twitter.com/24NMueR5oZ

    — Bhagwant Mann (@BhagwantMann) November 12, 2023 " class="align-text-top noRightClick twitterSection" data=" ">

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਕਿ , ਰੌਸ਼ਨੀਆਂ ਦੇ ਤਿਓਹਾਰ ਦਿਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਦੀਵਾਲੀ ਸਭ ਲਈ ਤੰਦਰੁਸਤੀਆਂ ਤਰੱਕੀਆਂ ਲੈ ਕੇ ਆਵੇ…ਖ਼ੁਸ਼ੀਆਂ ਖੇੜੇ ਬਣੇ ਰਹਿਣ।

  • ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਸੱਚ ਦੀ ਆਵਾਜ਼ ਬਣੇ…ਜ਼ੁਲਮ ਦੇ ਸਤਾਏ ਰਾਜਿਆਂ ਦੀ ਮਦਦ ਲਈ ਅੱਗੇ ਆਏ…ਮਹਾਨ ਦਿਨ ਨੂੰ ਸਿੱਖ ਇਤਿਹਾਸ ਨੇ ਬੰਦੀ ਛੋੜ ਦਾ ਨਾਮ ਦੇ ਦਿੱਤਾ…ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ…. pic.twitter.com/aeu3TyB52q

    — Bhagwant Mann (@BhagwantMann) November 12, 2023 " class="align-text-top noRightClick twitterSection" data=" ">

ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਬੰਦੀ ਛੋੜ ਦਿਵਸ ਨੂੰ ਲੈਕੇ ਟਵੀਟ ਕਰਦਿਆਂ ਲਿਖਿਆ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਸੱਚ ਦੀ ਆਵਾਜ਼ ਬਣੇ…ਜ਼ੁਲਮ ਦੇ ਸਤਾਏ ਰਾਜਿਆਂ ਦੀ ਮਦਦ ਲਈ ਅੱਗੇ ਆਏ…ਮਹਾਨ ਦਿਨ ਨੂੰ ਸਿੱਖ ਇਤਿਹਾਸ ਨੇ ਬੰਦੀ ਛੋੜ ਦਾ ਨਾਮ ਦੇ ਦਿੱਤਾ…ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਦਿਵਾਲੀ ਤੁਹਾਡੀ ਜ਼ਿੰਦਗੀ ਨੂੰ ਭਵਿੱਖ ਦੀਆਂ ਨਵੀਆਂ ਉਮੀਦਾਂ ਅਤੇ ਕੱਲ੍ਹ ਲਈ ਨਵੇਂ ਸੁਪਨਿਆਂ ਨਾਲ ਭਰ ਦੇਵੇ। ਸਾਰਿਆਂ ਨੂੰ ਆਸ਼ੀਰਵਾਦ, ਤੰਦਰੁਸਤ ਅਤੇ ਸ਼ੁਭਕਾਮਨਾਵਾਂ।

  • ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ 'ਬੰਦੀ ਛੋੜ ਦਿਵਸ' ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਭ 'ਤੇ ਮੇਹਰ ਭਰਿਆ ਹੱਥ ਰੱਖਣ ਤੇ ਜ਼ੁਲਮ ਖ਼ਿਲਾਫ ਲੜਨ ਦਾ ਬਲ ਬਖਸ਼ਣ। #BandiChhorDivas pic.twitter.com/J7EJHTp1aX

    — Sukhbir Singh Badal (@officeofssbadal) November 12, 2023 " class="align-text-top noRightClick twitterSection" data=" ">

ਜਦਕਿ ਬੰਦੀ ਛੋੜ ਦਿਵਸ ਨੂੰ ਲੈਕੇ ਸੁਖਬੀਰ ਬਾਦਲ ਨੇ ਲਿਖਿਆ ਕਿ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ 'ਬੰਦੀ ਛੋੜ ਦਿਵਸ' ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਭ 'ਤੇ ਮੇਹਰ ਭਰਿਆ ਹੱਥ ਰੱਖਣ ਤੇ ਜ਼ੁਲਮ ਖ਼ਿਲਾਫ ਲੜਨ ਦਾ ਬਲ ਬਖਸ਼ਣ।

  • ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਪਰਮਾਤਮਾ ਆਪ ਸਭ ਨੂੰ ਤੰਦਰੁਸਤੀਆਂ ਤੇ ਚੜਦੀਕਲ੍ਹਾ ਬਖਸ਼ਿਸ਼ ਕਰਨ। ਹਰ ਮਿੱਥਿਆ ਟੀਚਾ ਸਰ ਹੋਵੇ ਤੇ ਬਾਬਾ ਜੀ ਆਪਣੀ ਮਿਹਰ ਸਭ ‘ਤੇ ਬਣਾਈ ਰੱਖਣ। #HappyDiwali pic.twitter.com/kJWYOmU1qW

    — Amarinder Singh Raja Warring (@RajaBrar_INC) November 11, 2023 " class="align-text-top noRightClick twitterSection" data=" ">

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਵਾਲੀ ਅਤੇ ਬੰਦੀ ਛੋੜ ਦਿਵਸ 'ਤੇ ਵਧਾਈ ਦਿੰਦਿਆਂ ਲਿਖਿਆ ਕਿ ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਪਰਮਾਤਮਾ ਆਪ ਸਭ ਨੂੰ ਤੰਦਰੁਸਤੀਆਂ ਤੇ ਚੜਦੀਕਲ੍ਹਾ ਬਖਸ਼ਿਸ਼ ਕਰਨ। ਹਰ ਮਿੱਥਿਆ ਟੀਚਾ ਸਰ ਹੋਵੇ ਤੇ ਬਾਬਾ ਜੀ ਆਪਣੀ ਮਿਹਰ ਸਭ ‘ਤੇ ਬਣਾਈ ਰੱਖਣ।

  • ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ...

    ਰੌਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਸਫ਼ਲਤਾਵਾਂ ਅਤੇ ਤਰੱਕੀਆਂ ਲੈ ਕੇ ਆਵੇ।। pic.twitter.com/koGpZfmM8m

    — Partap Singh Bajwa (@Partap_Sbajwa) November 11, 2023 " class="align-text-top noRightClick twitterSection" data=" ">

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ...ਰੌਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਸਫ਼ਲਤਾਵਾਂ ਅਤੇ ਤਰੱਕੀਆਂ ਲੈ ਕੇ ਆਵੇ।

  • ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।।

    ਸਮੂਹ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ।

    ਸਿੱਖ ਧਰਮ ਵਿੱਚ ਇਸ ਪਾਵਨ ਤਿਉਹਾਰ ਦਾ ਵਿਲੱਖਣ ਇਤਿਹਾਸ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ… pic.twitter.com/Nig3iW2WM8

    — Partap Singh Bajwa (@Partap_Sbajwa) November 12, 2023 " class="align-text-top noRightClick twitterSection" data=" ">

ਇਸ ਦੇ ਨਾਲ ਹੀ ਉਨ੍ਹਾਂ ਬੰਦੀ ਛੋੜ ਦਿਵਸ ਨੂੰ ਲੈਕੇ ਟਵੀਟ ਕਰਦਿਆਂ ਲਿਖਿਆ ਕਿ ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।। ਸਮੂਹ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਸਿੱਖ ਧਰਮ ਵਿੱਚ ਇਸ ਪਾਵਨ ਤਿਉਹਾਰ ਦਾ ਵਿਲੱਖਣ ਇਤਿਹਾਸ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਆਓ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ 'ਸਰਬੱਤ ਦੇ ਭਲੇ' ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕਰੀਏ ।

ETV Bharat Logo

Copyright © 2024 Ushodaya Enterprises Pvt. Ltd., All Rights Reserved.