ETV Bharat / state

ਪੈਟਰੋਲ ਤੇ ਡੀਜ਼ਲ ਦੇ ਰੇਟ ਨੇ ਕੀਤੀ ਜਨਤਾ ਪਰੇਸ਼ਾਨ, ਜਾਣੋ ਪੰਜਾਬ ਵਿੱਚ ਰੇਟ

author img

By

Published : Feb 24, 2021, 8:57 AM IST

Petrol and Diesel Rate today,Petrol and Diesel Rate in punab
Petrol and Diesel Rate

ਅਜਿਹੇ ਸਮੇਂ ਦੌਰਾਨ ਜਦ ਦੇਸ਼ 'ਚ ਮਹਿੰਗਾਈ ਦਰ ਤੇ ਖਾਣ ਪੀਣ ਦੀਆਂ ਵਸਤਾਂ ਦੀ ਕੀਮਤ ਕੰਟਰੋਲ 'ਚ ਹੈ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲਿਆ ਹੈ। ਪੈਟਰੋਲ ਡੀਜ਼ਲ ਦੇ ਰੇਟ ਨਾਲ ਜਨਤਾ ਪਰੇਸ਼ਾਨ ਹੈ। ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਜੇਬ 'ਤੇ ਵਾਧੂ ਬੋਝ ਪਾ ਸਕਦੀਆਂ ਹਨ।

ਚੰਡੀਗੜ੍ਹ: ਦੇਸ਼ 'ਚ ਮਹਿੰਗਾਈ ਦਰ ਕੰਟਰੋਲ ਹੋਣ ਦੇ ਬਾਵਜੂਦ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਹਾਲਾਂਕਿ, ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁੱਝ ਖਾਸ ਵਾਧਾ ਵੇਖਣ ਨੂੰ ਨਹੀਂ ਮਿਲਿਆ।

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 98.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਡੀਜ਼ਲ 35 ਪੈਸੇ ਦੇ ਵਾਧੇ ਨਾਲ 89.8 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

Petrol and Diesel Rate today,Petrol and Diesel Rate in punab
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਪੰਜਾਬ 'ਚ ਤੇਲ ਦੀਆਂ ਕੀਮਤਾਂ

ਇੰਡੀਅਨ ਆਈਲ ਵੈਬਸਾਈਟ ਦੇ ਮੁਤਾਬਕ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 87.48 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ 81 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92.78 ਤੇ ਡੀਜ਼ਲ ਦੀ ਕੀਮਤ 83.85 ਰੁਪਏ ਪ੍ਰਤੀ ਲੀਟਰ ਹੈ।

Petrol and Diesel Rate today,Petrol and Diesel Rate in punab
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
  • ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 92.50 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 83.60 ਰੁਪਏ ਹੈ।
  • ਹੁਸ਼ਿਆਰਪੁਰ 'ਚ ਪੈਟਰੋਲ 92.08 ਤੇ ਡੀਜ਼ਲ 83.22 ਰੁਪਏ ਹੈ।
  • ਬਰਨਾਲਾ ਵਿਖੇ ਪੈਟਰੋਲ 92.04 ਰੁਪਏ ਤੇ ਡੀਜ਼ਲ 83.17 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
  • ਜਲੰਧਰ 'ਚ ਪੈਟਰੋਲ ਦਾ ਰੇਟ 91.88 ਰੁਪਏ ਤੇ ਡੀਜ਼ਲ ਦਾ ਰੇਟ 83.04 ਰੁਪਏ ਹੈ।
  • ਲੁਧਿਆਣਾ 'ਚ ਪੈਟਰੋਲ ਦਾ ਰੇਟ 92.27 ਰਪੁਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 83.38 ਰੁਪਏ ਹੈ।
  • ਕਪੂਰਥਲਾ 'ਚ ਪੈਟਰੋਲ 92.03 ਤੇ ਡੀਜ਼ਲ 83.17 ਰੁਪਏ
  • ਬਠਿੰਡਾ 'ਚ ਪੈਟਰੋਲ ਦਾ ਰੇਟ 91.79 ਰੁਪਏ ਤੇ ਡੀਜ਼ਲ ਦਾ ਰੇਟ 82.94 ਰੁਪਏ ਹੈ।
  • ਮਾਨਸਾ 'ਚ ਪੈਟਰੋਲ ਦਾ ਰੇਟ 82.85 ਤੇ ਡੀਜ਼ਲ ਦਾ ਰੇਟ 74.31 ਰੁਪਏ।
  • ਸ੍ਰੀ ਮੁਕਤਸਰ ਸਾਹਿਬ 'ਚ ਪੈਟਰੋਲ ਦਾ ਰੇਟ 92.23 ਤੇ ਡੀਜ਼ਲ ਦਾ ਰੇਟ 83.34 ਰੁਪਏ ਹੈ।
  • ਫਾਜ਼ਿਲਕਾ 'ਚ ਪੈਟਰੋਲ 92.55 ਤੇ ਡੀਜ਼ਲ 83.63 ਰੁਪਏ ਹੈ।
  • ਫਿਰੋਜ਼ਪੁਰ ਵਿੱਚ ਪੈਟਰੋਲ 92.64 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.72 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਇਹ ਵੀ ਪੜ੍ਹੋ: ਆਖ਼ਿਰ ਕਿਉ ਨਾਰਮਲ ਡਿਲਵਰੀ ਛੱਡ ਸਿਜ਼ੇਰੀਅਨ ਨੂੰ ਦਿੱਤੀ ਜਾ ਰਹੀ ਤਵਜੋਂ

ETV Bharat Logo

Copyright © 2024 Ushodaya Enterprises Pvt. Ltd., All Rights Reserved.