ETV Bharat / state

Operation Amritpal: ਅੰਮ੍ਰਿਤਪਾਲ ਦੇ ਸਰੰਡਰ ਦੀ ਸੂਚਨਾ: ਤਲਵੰਡੀ ਸਾਬੋ ’ਚ ਪੁਲਿਸ ਤੈਨਾਤ, ਐਸਐਸਪੀ ਨੇ ਕਿਹਾ ਸਰੰਡਰ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ

author img

By

Published : Mar 29, 2023, 7:34 AM IST

Updated : Mar 30, 2023, 6:34 AM IST

Operation Amritpal Live Updates
Operation Amritpal Live Updates

17:38 March 29

* ਅੰਮ੍ਰਿਤਪਾਲ ਦਾ ਨਵਾਂ ਵੀਡੀਓ ਆਇਆ ਸਾਹਮਣੇ

ਅੰਮ੍ਰਿਤਪਾਲ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੇ ਸਿੱਖ ਸੰਗਤ ਸਾਹਮਣੇ ਗੱਲਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲਾ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ ਹੈ, ਇਹ ਸਾਰੀ ਸਿੱਖ ਕੌਮ ਉੱਤੇ ਹਮਲੇ ਦਾ ਮਾਮਲਾ ਹੈ।

16:13 March 29

* ਅੰਮ੍ਰਿਤਪਾਲ ਨੂੰ ਲੈ ਕੇ ਐਸਐਸਪੀ ਨੇ ਕਿਹਾ ਸਰੰਡਰ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ

ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਤਲਵੰਡੀ ਸਾਬੋ ਵਿੱਚ ਪੁਲਿਸ ਫੋਰਸ ਤੈਨਾਤ ਕਰਨ ਬਾਰੇ ਦੱਸਿਆ ਕਿ ਵਿਸਾਖੀ ਦੇ ਮੇਲੇ ਦੇ ਮੱਦੇਨਜ਼ਰ ਸ਼ਹਿਰ ਦੀ ਸੀਲਿੰਗ ਕੀਤੀ ਗਈ ਹੈ ਤਾਂ ਕਿ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਜਾ ਸਕੇ। ਅੰਮ੍ਰਿਤਪਾਲ ਸਿੰਘ ਦੇ ਸਰੰਡਰ ਦੀ ਸੂਚਨਾ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਕੋਲ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਵੀ ਮੀਡੀਆ ਕੋਲੋਂ ਹੀ ਇਹ ਇਨਪੁੱਟ ਮਿਲਿਆ ਹੈ।

13:52 March 29

* ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਲਿੰਕ ਪਾਕਿਸਤਾਨ ਨਾਲ ਜੁੜੇ !

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਲਿੰਕ ਪਾਕਿਸਤਾਨ ਨਾਲ ਜੁੜੇ ਹੋਏ ਹਨ। ਖ਼ਬਰਾਂ ਇਹ ਹਨ ਕਿ ਪਾਕਿਸਤਾਨ ਦੇ ਸਾਬਕਾ ਚੀਫ ਕਮਰ ਜਾਵੇਦ ਬਾਜਵਾ ਦੇ ਪੁੱਤਰ ਦੀ ਕੰਪਨੀ ਉਸ ਨੂੰ ਫਾਇਨਾਂਸ ਕਰਦੀ ਹੈ। ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ।

13:30 March 29

* ਅੰਮ੍ਰਿਤਪਾਲ ਸਿੰਘ ਕਰ ਸਕਦੇ ਹਨ ਸਰੰਡਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪੁਲਿਸ ਅੱਗੇ ਸਰੰਡਰ ਕਰ ਸਕਦੇ ਹਨ। ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਵਾਲੇ ਪਾਸੇ ਤੋਂ ਆਉਂਣ ਵਾਲੇ ਸਾਰੇ ਰਸਤਿਆਂ ਉੱਤੇ ਨਾਕਾਬੰਦੀ ਕਰ ਦਿੱਤੀ ਹੈ ਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ।

13:26 March 29

* ਅੰਮ੍ਰਿਤਪਾਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਣ ਦਾ ਸ਼ੱਕ, ਭਾਰੀ ਫੋਰਸ ਤੈਨਾਤ

ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲਿਆ ਰਸਤਿਆਂ ਉੱਤੇ ਭਾਰੀ ਫੋਰਸ ਤੈਨਾਤ ਕੀਤੀ ਗਈ ਹੈ। ਡੀਸੀਪੀ ਤੇ ਏਡੀਸੀਪੀ ਪੱਧਰ ਦੇ ਅਧਿਕਾਰੀ ਖੁਦ ਮੋਟਰ ਸਾਇਕਲ ਉੱਤੇ ਸਵਾਰ ਹੋ ਕੇ ਹਰ ਰਸਤੇ ਦੀ ਜਾਂਚ ਕਰ ਰਹੇ ਹਨ। ਅੰਮ੍ਰਿਤਪਾਲ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਆਸਪਾਸ ਦੇ ਕਈ ਹੋਟਲਾਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ। ਸਾਰੇ ਰਸਤਿਆਂ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ। ਡੀਸੀਪੀ ਪਰਮਿੰਦਰ ਭੰਡਾਲ ਖੁਦ ਮੋਟਰਸਾਈਕਲ ਉੱਤੇ ਬੈਠ ਕੇ ਸਾਰੇ ਰਸਤਿਆਂ ਦੀ ਜਾਂਚ ਕਰ ਰਹੇ ਹਨ।

12:25 March 29

* ਜਥੇਦਾਰ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪੁਲਿਸ ਅੱਗੇ ਕਰ ਸਕਦੇ ਹਨ ਸਰੰਡਰ !

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪੁਲਿਸ ਅੱਗੇ ਸਰੰਡਰ ਕਰ ਸਕਦੇ ਹਨ, ਅਜਿਹੀਆਂ ਅਫਵਾਹਾਂ ਫੈਲ ਰਹੀਆਂ ਹਨ। ਬਠਿੰਡਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਟੀਮ ਨੂੰ ਭੇਜਿਆ ਜਾ ਰਿਹਾ ਹੈ ਤਲਵੰਡੀ ਸਾਬੋ।

12:14 March 29

* ਲੁਧਿਆਣਾ 'ਚ ਅੰਮ੍ਰਿਤਪਾਲ ਜਾਂ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਦੀਆਂ ਅਫਵਾਹਾਂ

ਲੁਧਿਆਣਾ 'ਚ ਅੰਮ੍ਰਿਤਪਾਲ ਜਾਂ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਦੀਆਂ ਅਫਵਾਹਾਂ, ਢੰਡਾਰੀ ਇਲਾਕੇ 'ਚ ਪੁਲਿਸ ਫੋਰਸ ਤਾਇਨਾਤ, ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।

11:42 March 29

* ਅੰਮ੍ਰਿਤਪਾਲ ਦੇ ਵਕੀਲ ਦੀ ਅਪੀਲ ਉੱਤੇ ਹਾਈਕੋਰਟ ਨੇ 11 ਅਪ੍ਰੈਲ ਤੱਕ ਲਈ ਸੁਣਵਾਈ ਕੀਤੀ ਮੁਲਤਵੀ

ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅੰਮ੍ਰਿਤਪਾਲ ਦੇ ਵਕੀਲ ਨੇ ਹਾਈਕੋਰਟ ਤੋਂ ਆਪਣਾ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ। ਜਿਸ ਤੋਂ ਬਾਅਦ ਹੋਰ ਮਾਮਲਿਆਂ ਸਮੇਤ ਮਾਮਲੇ ਦੀ ਸੁਣਵਾਈ 11 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਕੱਲ੍ਹ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਜਿਸ ਤੋਂ ਬਾਅਦ ਜੱਜ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਵਕੀਲ ਨੂੰ ਅੱਜ ਉਸ ਦੇ ਪੁਲਿਸ ਹਿਰਾਸਤ ਵਿੱਚ ਹੋਣ ਸਬੰਧੀ ਤੱਥ ਪੇਸ਼ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਤੱਥ ਵੀ ਦੇਣ ਲਈ ਕਿਹਾ ਗਿਆ ਕਿ ਅੰਮ੍ਰਿਤਪਾਲ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਨਹੀਂ ਹੈ, ਇਸ ਲਈ ਉਹ ਵੀ ਤੱਥ ਪੇਸ਼ ਕਰਨ, ਪਰ ਅੰਮ੍ਰਿਤਪਾਲ ਦੇ ਵਕੀਲ ਅੱਜ ਅਦਾਲਤ ਵਿੱਚ ਆਪਣਾ ਹਲਫ਼ਨਾਮਾ ਦਾਇਰ ਨਹੀਂ ਕਰ ਸਕੇ। ਉਸ ਨੇ ਇਸ ਮਾਮਲੇ ਵਿੱਚ ਆਪਣਾ ਹਲਫ਼ਨਾਮਾ ਦਾਖ਼ਲ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਪੂਰੇ ਮਾਮਲੇ ਦੀ ਸੁਣਵਾਈ 11 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।

10:11 March 29

* ਹੁਸ਼ਿਆਰਪੁਰ ਦੇ ਪਿੰਡ ਮਨਰਾਇਆਂ ਵਿੱਚ ਅੰਮ੍ਰਿਤਪਾਲ ਦੀ ਭਾਲ ਲਈ ਸਰਚ ਅਭਿਆਨ

ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਹੁਸ਼ਿਆਰਪੁਰ ਦੇ ਪਿੰਡ ਮਨਰਾਇਆਂ ਵਿੱਚ ਹੈ, ਇਸ ਕਰਕੇ ਪੁਲਿਸ ਵੱਲੋਂ ਪਿੰਡ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਤੇ ਅੱਧੀ ਰਾਤ ਤੋਂ ਹੀ ਪੁਲਿਸ ਨੇ ਪੂਰਾ ਪਿੰਡ ਸੀਲ ਕੀਤਾ ਹੋਇਆ ਹੈ। ਉਥੇ ਹੀ ਨਾਲ ਦੇ ਪਿੰਡਾਂ ਵਿੱਚ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

08:14 March 29

* ਪੁਲਿਸ ਨੇ ਚੁੱਕਿਆ 20 ਸਾਲ ਦਾ ਨੌਜਵਾਨ, ਅੰਮ੍ਰਿਤਪਾਲ ਸਬੰਧੀ ਪਾਈ ਸੀ ਪੋਸਟ

ਬਟਾਲਾ ਪੁਲਿਸ ਨੇ ਚੁੱਕਿਆ 20 ਸਾਲ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਸੋਸ਼ਲ ਮੀਡੀਆ ਉੱਤੇ ਅੰਮ੍ਰਿਤਪਾਲ ਸਬੰਧੀ ਭੜਕਾਊ ਮੈਸੇਜ ਵਾਇਰਲ ਕਰ ਰਿਹਾ ਸੀ, ਜਿਸ ਤੋਂ ਮਗਰੋਂ ਇਸ ਨੂੰ ਸਮਝਾ ਕੇ ਘਰ ਭੇਜ ਦਿੱਤਾ ਗਿਆ ਹੈ ਤਾਂ ਜੋ ਇਸ ਦਾ ਭਵਿੱਖ ਨਾ ਖਰਾਬ ਹੋ ਸਕੇ।

07:21 March 29

* ਅੰਮ੍ਰਿਤਪਾਲ ਦੇ ਪੰਜਾਬ ਵਿੱਚ ਹੋਣ ਦਾ ਸ਼ੱਕ, ਹਾਈਕੋਰਟ ਵਿੱਚ ਅੱਜ ਫਿਰ ਸੁਣਵਾਈ

ਚੰਡੀਗੜ੍ਹ: ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਅੰਮ੍ਰਿਤਪਾਲ ਦੀ ਭਾਲ ਪਿਛਲੇ 11 ਦਿਨਾਂ ਤੋਂ ਜਾਰੀ ਹੈ। ਹੁਣ ਪੁਲਿਸ ਨੂੰ ਅੰਮ੍ਰਿਤਪਾਲ ਦੇ ਪੰਜਾਬ ਵਿੱਚ ਹੋਣ ਦੀ ਇਨਪੁਟ ਹੈ, ਜਿਸ ਕਾਰਨ ਪੁਲਿਸ ਨੇ ਸਾਰੀ ਰਾਤ ਹੁਸ਼ਿਆਰਪੁਰ ਵਿੱਚ ਸਰਚ ਆਪਰੇਸ਼ਨ ਚਲਾਈਆਂ। ਪੁਲਿਸ ਮੁਤਾਬਿਕ ਅੰਮ੍ਰਿਤਪਾਲ ਇਨੋਵਾ ਕਾਰ ਵਿੱਚ ਸਵਾਰ ਦੇਖਿਆ ਗਿਆ ਹੈ, ਜਿਸ ਦੇ ਅਧਾਰ ਉੱਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਇਨੋਵਾ ਕਾਰ ਵੀ ਬਰਾਮਦ ਕਰ ਲਈ ਹੈ।

ਹਾਈਕੋਰਟ ਵਿੱਚ ਅੱਜ ਫਿਰ ਸੁਣਵਾਈ: ਅੰਮ੍ਰਿਤਪਾਲ ਦੇ ਮਾਮਲੇ ਵਿੱਚ ਅੱਜ ਇੱਕ ਵਾਰ ਫਿਰ ਹਾਈਕੋਰਟ ਵਿੱਚ ਸੁਣਵਾਈ ਹੈ। ਦੱਸ ਦਈਏ ਕਿ ਬੀਤੇ ਦਿਨ ਹੋਈ ਸੁਣਵਾਈ ਦੇ ਦੌਰਾਨ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਅੰਮ੍ਰਿਤਪਾਲ ਦੇ ਪੁਲਿਸ ਦੀ ਹਿਰਾਸਤ ਵਿੱਚ ਹੋਣ ਸਬੰਧੀ ਸਬੂਤ ਮੰਗੇ ਗਏ ਹਨ। ਉਥੇ ਹੀ ਅੱਜ ਕੋਰਟ ਵਿੱਚ ਦੋਵੇਂ ਧਿਰਾਂ ਵੱਲੋਂ ਹਲਫ਼ਨਾਮਾ ਵੀ ਦਾਖਲ ਕੀਤਾ ਜਾਵੇਗਾ।

ਅੰਮ੍ਰਿਤਪਾਲ ਦੀ ਪਤਨੀ ਦੇ ਤੋੜੀ ਚੁੱਪੀ: ਅੰਮ੍ਰਿਤਪਾਲ ਖ਼ਿਲਾਫ਼ ਹੋਈ ਕਾਰਵਾਈ ਵਿਰੁੱਧ ਪਹਿਲੀ ਵਾਰ ਅੰਮ੍ਰਿਤਪਾਲ ਦੀ ਪਤਨੀ ਨੇ ਚੁੱਪੀ ਤੋੜੀ ਹੈ। ਅੰਮ੍ਰਿਤਪਾਲ ਦਾ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਲਈ ਪਹਿਲਾਂ ਧਰਮ ਜਰੂਰੀ ਹੈ ਤੇ ਫਿਰ ਮੈਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਅੰਮ੍ਰਿਤਪਾਲ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਹੈ।

ਇਹ ਵੀ ਪੜੋ: Amritpal in Punjab: ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦਾ ਸ਼ੱਕ, ਪੰਜਾਬ ਪੁਲਿਸ ਸਾਰੀ ਰਾਤ ਚਲਾਇਆ ਸਰਚ ਆਪਰੇਸ਼ਨ

Last Updated : Mar 30, 2023, 6:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.