ETV Bharat / state

17 ਜਨਵਰੀ ਨੂੰ ਨਹੀਂ ਹੈ ਸਰਕਾਰੀ ਛੁੱਟੀ, ਫੇਕ ਨੋਟ ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

author img

By

Published : Jan 16, 2020, 8:20 PM IST

17 ਤਾਰੀਖ ਦੀ ਸਰਕਾਰੀ ਛੁੱਟੀ ਨੂੰ ਲੈ ਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਸਪੱਸ਼ਟ ਕੀਤਾ ਹੈ, ਕਿ 17 ਤਾਰੀਖ ਨੂੰ ਕੋਈ ਸਰਕਾਰੀ ਛੁੱਟੀ ਨਹੀਂ ਹੈ। ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।

No public holiday on January 17th
ਫ਼ੋਟੋ

ਚੰਡੀਗੜ੍ਹ: 17 ਜਨਵਰੀ ਨੂੰ ਸਰਕਾਰੀ ਛੁੱਟੀ ਨੂੰ ਲੈ ਕੇ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ 17 ਜਨਵਰੀ ਨੂੰ ਕੋਈ ਸਰਕਾਰੀ ਛੁੱਟੀ ਨਹੀ ਹੈ।

ਫ਼ੋਟੋ
ਫ਼ੋਟੋ

ਦਰਅਸਲ 17 ਤਾਰੀਖ ਦੀ ਸਰਕਾਰੀ ਛੁੱਟੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇੱਕ ਫੇਕ ਨੋਟ ਸਰਕੂਲਰ ਹੋ ਰਿਹਾ ਸੀ, ਜਿਸ ਵਿੱਚ ਛੁੱਟੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ, ਕਿ 17 ਜਨਵਰੀ ਨੂੰ ਕੋਈ ਗਜ਼ਟਿਡ ਛੁੱਟੀ ਨਹੀ ਹੈ। ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।

ਦੱਸ ਦਈਏ ਕਿ ਕੂਕਾ ਅੰਦੋਲਨ ਦੇ ਅਵਸਰ ਦੀ ਗਜ਼ਟਿਡ ਛੁੱਟੀ ਦਾ ਫੇਕ ਸਰਕੂਲਰ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ 'ਚ ਗ਼ਲਤ ਜਾਣਕਾਰੀ ਫੈਲਾ ਰਿਹਾ ਸੀ।

Intro:Body:



Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.