ETV Bharat / state

ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਦੀ ਭਾਰੀ ਸੁਰੱਖਿਆ ਉਤੇ ਕੱਸਿਆ ਤੰਜ਼, ਕਿਹਾ ਬੇਗੈਰਤ ਸਰਕਾਰ

author img

By

Published : Sep 3, 2022, 5:46 PM IST

Updated : Sep 3, 2022, 6:00 PM IST

ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਣੇ ਬਠਿੰਡਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਜਿਸ ਉਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤੰਜ਼ ਕੱਸਦੇ ਹੋਏ ਟਵੀਟ ਕੀਤਾ ਕਿ ਭਾਰੀ ਸੁਰੱਖਿਆ ਨਾਲ ਲੈਸ ਹੁਕਮਰਾਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਸਾਰ ਨਹੀਂ।

ਮੁੱਖ ਮੰਤਰੀ ਦੀ ਭਾਰੀ ਸੁਰੱਖਿਆ
ਮਨਜਿੰਦਰ ਸਿਰਸਾ

ਚੰਡੀਗੜ੍ਹ: ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਣੇ ਬਠਿੰਡਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਉਨ੍ਹਾਂ ਨਾਲ ਉਸ ਸਮੇਂ ਭਾਰੀ ਸੁਰੱਖਿਆ ਮੌਜੂਦ ਸੀ। ਇਸ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤੰਜ਼ ਕੱਸਦੇ ਹੋਏ ਟਵਿਟ ਕੀਤਾ ਕਿ ਲੋਕ ਆਪਣੀ ਬੇਹਾਲੀ ਦਾ ਹਾਲ ਸੁਣਾ ਰਹੇ ਹਨ ਪਰ ਮਾਨ ਸਰਕਾਰ ਲੋਕਾਂ ਦੀ ਸਾਰ ਨਹੀਂ ਲੈ ਰਹੀ।

ਉਨ੍ਹਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਆਮ ਆਦਮੀ ਵਾਂਗ ਰਹਿਣ ਨੂੰ ਲੈ ਕੇ ਕੀਤੇ ਦਾਅਵਿਆਂ ਤੇ ਤੰਜ਼ ਕੱਸਦੇ ਕਿਹਾ ਕਿ ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ ਮੁੱਖ ਮੰਤਰੀ ਲਈ ਸ਼ਾਹੀ ਠਾਠ ਅਹਿਮ ਹੈ ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ ਹੈ।

  • ਲੋਕ ਸੁਣਾਉਂਦੇ ਰਹੇ ਬੇਹਾਲੀ ਦੀ ਕਹਾਣੀ
    ਪਰ ਮਾਨ ਸਰਕਾਰ ਨੇ ਸਾਰ ਨਾ ਜਾਣੀ

    ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ @AamAadmiParty ਦੇ ਹੁਕਮਰਾਨਾਂ ਲਈ ਸ਼ਾਹੀ-ਠਾਠ ਅਹਿਮ ਨੇ, ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ! ਬੇਗ਼ੈਰਤ ਸਰਕਾਰ! pic.twitter.com/Oh0xoLuAoA

    — Manjinder Singh Sirsa (@mssirsa) September 3, 2022 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਨਤਮਸਤਕ ਹੋਏ ਸਨ। ਇਸ ਤੋਂ ਬਾਅਦ ਸੀਐੱਮ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਮਾਫੀਆ ਰਾਜ ਖ਼ਤਮ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਇੱਕ ਕਰੋੜ ਰੁਪਿਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਹਾਲੇ ਵੀ ਬੋਲਦੇ ਹਨ ਤਾਂ ਉਹਨਾਂ ਨੂੰ ਬੋਲੀ ਜਾਣ ਦਿਓ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ਮੁਫ਼ਤ ਬਿਜਲੀ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ:- ਬਿਜਲੀ ਮੰਤਰੀ ਨੇ ਕਿਹਾ ਸਰਕਾਰ ਨੇ 3 ਮਹੀਨਿਆਂ ਵਿੱਚ ਪੂਰੇ ਕੀਤੇ ਸਾਰੇ ਵਾਅਦੇ

Last Updated : Sep 3, 2022, 6:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.