ETV Bharat / state

ਬੈਂਸ ਭਰਾਵਾਂ ਨੇ ਕਰ ਦਿੱਤਾ ਵੱਡਾ ਐਲਾਨ, ਭਾਰਤੀ ਜਨਤਾ ਪਾਰਟੀ ਦੀਆਂ ਹੋਣਗੀਆਂ ਪੌਂ ਬਾਰਾਂ!, ਪੜ੍ਹੋ ਐੱਲਆਈਪੀ ਦਾ ਫੈਸਲਾ

author img

By

Published : Apr 30, 2023, 8:05 PM IST

Lok Isnaaf Party patron Simarjit Bains decided to support BJP in Jalandhar by-elections
ਬੈਂਸ ਭਰਾਵਾਂ ਨੇ ਕਰ ਦਿੱਤਾ ਵੱਡਾ ਐਲਾਨ, ਭਾਰਤੀ ਜਨਤਾ ਪਾਰਟੀ ਦੀਆਂ ਹੋਣਗੀਆਂ ਪੌਂ ਬਾਰਾਂ, ਪੜ੍ਹੋ ਕੀ ਹੈ ਮਾਮਲਾ

ਲੋਕ ਇਸਨਾਫ਼ ਪਾਰਟੀ ਦੇ ਸਰਪ੍ਰਸਤ ਸਿਮਰਜੀਤ ਬੈਂਸ ਨੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਇਸਦਾ ਐਲਾਨ ਕਰਦਿਆਂ ਉਨ੍ਹਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।

ਚੰਡੀਗੜ੍ਹ: ਜਲੰਧਰ ਦੀਆਂ ਜਿਮਨੀ ਚੋਣਾਂ ਵਿੱਚ ਰੋਜਾਨਾਂ ਨਿੱਤ ਨਵੇਂ ਸਿਆਸੀ ਦਾਅ ਪੇਚ ਸਾਹਮਣੇ ਆ ਰਹੇ ਹਨ। ਹੁਣ ਤਾਜਾ ਖਬਰ ਦੀ ਗੱਲ ਕਰੀਏ ਤਾਂ ਲੋਕ ਇਸਨਾਫ਼ ਪਾਰਟੀ ਨੇ ਵੀ ਵੱਡਾ ਐਲਾਨ ਕੀਤਾ ਹੈ। ਇਸਦੇ ਸਰਪ੍ਰਸਤ ਸਿਮਰਜੀਤ ਬੈਂਸ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ। ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਭਾਜਪਾ ਦਾ ਸਾਥ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਲੁਧਿਆਣਾ ਤੋਂ ਬੈਂਸ ਭਰਾਵਾਂ ਦੇ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਵਰਕਰਾਂ ਸਣੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਬਕਾਇਦਾ ਐਲਾਨ ਕੀਤਾ ਹੈ।

ਨਹੀਂ ਦੇਖੇ ਗਏ ਬਲਵਿੰਦਰ ਬੈਂਸ : ਇਸ ਮੌਕੇ ਖ਼ਾਸ ਗੱਲ ਇਹ ਵੀ ਰਹੀ ਕਿ ਬੈਂਸ ਭਰਾਵਾਂ ਵਿਚ ਬਲਵਿੰਦਰ ਸਿੰਘ ਬੈਂਸ ਉਨ੍ਹਾਂ ਨਾਲ ਹਾਲਾਂਕਿ ਨਜ਼ਰ ਨਹੀਂ ਆਏ ਹਨ। ਦੂਜੇ ਪਾਸੇ ਪਾਰਟੀ ਦੇ ਵਰਕਰ ਜਰੂਰ ਨਾਲ ਸਨ। ਇਥੇ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਬੈਂਸ ਭਰਾ ਭਾਰਤੀ ਜਨਤਾ ਪਾਰਟੀ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਦੋਵਾਂ ਪਾਰਟੀਆਂ ਦੀ ਇਸ ਪੱਧਰ ਉੱਤੇ ਗੱਲਬਾਤ ਵੀ ਚੱਲ ਰਹੀ ਹੈ।

ਪਰ ਇਸ ਦਰਮਿਆਨ ਲੋਕ ਇਨਸਾਫ ਪਾਰਟੀ ਵਲੋਂ ਭਾਜਪਾ ਨੂੰ ਸਮਥਨ ਦੇਣ ਦੀ ਗੱਲ ਸਾਹਮਣੇ ਆ ਗਈ ਹੈ। ਹਾਲਾਂਕਿ ਪਾਰਟੀਆਂ ਇਕ ਦੂਜੇ ਦੇ ਆਗੂਆਂ ਦੀ ਪਾਰਟੀ ਵਿੱਚ ਸ਼ਮੂਲੀਅਤ ਉੱਤੇ ਵੀ ਵਿਚਾਰ ਕਰ ਰਹੀਆਂ ਸਨ ਪਰ ਹੁਣ ਜਲੰਧਰ ਵਿਚ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : Ludhiana Gas Leak: ਸਿਹਤ ਮੰਤਰੀ ਬੋਲੇ ਮੈਂ ਖੁਦ ਹੈਰਾਨ... ਅਜਿਹੀ ਕਿਹੜੀ ਗੈਸ ਜਿਸਨੇ ਇਕੋਦਮ ਲਈ ਲੋਕਾਂ ਦੀ ਜਾਨ?

ਇਹ ਵੀ ਯਾਦ ਰਹੇ ਕਿ ਜਲੰਧਰ ਵਿੱਚ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਅਕਾਲ ਚਲਾਣੇ ਤੋਂ ਬਾਅਦ ਇੱਥੇ ਲੋਕ ਸਭਾ ਦੀ ਇਕ ਸੀਟ ਖਾਲੀ ਹੋ ਗਈ ਸੀ। ਇਸ ਸੀਟ ਉੱਤੇ 10 ਮਈ ਨੂੰ ਜ਼ਿਮਨੀ ਹੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸਦੇ ਨਤੀਜੇ 13 ਮਈ ਨੂੰ ਆਉਣਗੇ ਅਤੇ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਸਾਰੀਆਂ ਪਾਰਟੀਆਂ ਇਹ ਚੋਣ ਅਖਾੜਾ ਜਿੱਤਣ ਲਈ ਜੋਰ ਲਗਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.