ETV Bharat / state

ਇਹ ਹੈ ਬੀਜੇਪੀ ਦੇ ਨਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਸਿਆਸੀ ਕੱਦ, ਪੜ੍ਹੋ ਉਨ੍ਹਾਂ ਦੇ ਸਿਆਸੀ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ...

author img

By

Published : Jul 4, 2023, 3:57 PM IST

ਲਗਭਗ ਇੱਕ ਸਾਲ ਪਹਿਲਾਂ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਮਿਲ ਹੋਏ ਸੁਨੀਲ ਜਾਖੜ ਹੱਥ ਹੁਣ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਜਾਖੜ ਨੂੰ ਕਾਂਗਰਸ ਨੇ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਥਾਪਿਆ ਹੈ। ਆਓ ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਕੌਣ ਹੈ ਸੁਨੀਲ ਜਾਖੜ...

Know who is Sunil Jakhar, the new president of Punjab BJP
ਸੁਨੀਲ ਜਾਖੜ ਹੱਥ ਪੰਜਾਬ ਭਾਜਪਾ ਦੀ ਕਮਾਨ, ਜਾਣੋ ਕੌਣ ਹਨ ਸੁਨੀਲ ਜਾਖੜ ?

ਚੰਡੀਗੜ੍ਹ ਡੈਸਕ: ਬੀਤੇ ਦਿਨ ਤੋਂ ਭਾਜਪਾ ਵੱਲੋਂ ਪੰਜਾਬ ਅੰਦਰ ਵੱਡੇ ਫੇਰਬਦਲ ਕਰਨ ਦੀ ਤਿਆਰੀ ਚੱਲ ਰਹੀ ਸੀ ਅਤੇ ਅੱਜ ਸਾਰੀਆਂ ਕਿਆਸਰਾਈਆਂ ਨੂੰ ਭਾਜਪਾ ਹਾਈਕਮਾਨ ਨੇ ਸਹੀ ਸਾਬਿਤ ਕਰਦਿਆਂ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅਸ਼ਵਨੀ ਸ਼ਰਮਾ ਨੂੰ ਹਟਾ ਕੇ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਸੁਨੀਲ ਜਾਖੜ ਨੂੰ ਲਾਇਆ ਗਿਆ ਹੈ। ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ, ਪਰ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਰੋਧ ਵੀ ਸ਼ੁਰੂ ਹੋ ਗਏ ਸਨ। ਵੱਡੀ ਜ਼ਿੰਮੇਵਾਰੀ ਮਿਲਣ ਉੱਤੇ ਸੁਨੀਲ ਜਾਖੜ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

ਸ਼ੁਰੂਆਤੀ ਜੀਵਨ ਅਤੇ ਪੜਾਈ: ਸੁਨੀਲ ਜਾਖੜ ਦਾ ਜਨਮ 9 ਫਰਵਰੀ 1954 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਜਕੋਸੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਹਿੰਦੂ ਜਾਟ ਭਾਈਚਾਰੇ ਨਾਲ ਸਬੰਧਤ ਹੈ। ਉਸ ਦੇ ਪਿਤਾ ਬਲਰਾਮ ਜਾਖੜ, ਕਾਂਗਰਸ ਪਾਰਟੀ ਦੇ ਇੱਕ ਪ੍ਰਮੁੱਖ ਭਾਰਤੀ ਸਿਆਸਤਦਾਨ ਸਨ, ਜਿਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਵਜੋਂ ਸੇਵਾ ਕੀਤੀ ਅਤੇ ਇੱਕ ਕਿਸਾਨ ਸੰਗਠਨ ਭਾਰਤੀ ਕ੍ਰਿਸ਼ਕ ਸਮਾਜ ਦੀ ਸਥਾਪਨਾ ਕੀਤੀ। ਸੁਨੀਲ ਜਾਖੜ ਆਪਣੇ ਪਿਤਾ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਹਨ। ਜਾਖੜ ਦੇ ਵੱਡੇ ਭਰਾ, ਸੱਜਣ ਕੁਮਾਰ ਜਾਖੜ ਨੇ ਬੇਅੰਤ ਸਿੰਘ ਦੀ ਪੰਜਾਬ ਸਰਕਾਰ (1992-1995) ਵਿੱਚ ਮੰਤਰੀ ਵਜੋਂ ਸੇਵਾ ਨਿਭਾਈ। ਉਸ ਦੇ ਦੂਜੇ ਭਰਾ, ਸੁਰਿੰਦਰ ਜਾਖੜ ਸਨ ਜਿਨ੍ਹਾਂ ਨੇ 2011 ਵਿੱਚ ਦੁਰਘਟਨਾ ਦੌਰਾਨ ਮੌਤ ਤੋਂ ਪਹਿਲਾਂ ਚਾਰ ਵਾਰ ਇਫਕੋ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। ਸੁਨੀਲ ਜਾਖੜ ਨੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਬੈਚਲਰ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਟ MBA ਪੂਰੀ ਕੀਤੀ।

ਸਿਆਸੀ ਕਰੀਅਰ: ਜਾਖੜ ਪਹਿਲੀ ਵਾਰ 2002 ਵਿੱਚ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਨ। 2007 ਅਤੇ 2012 ਵਿੱਚ ਉਹ ਅਬੋਹਰ ਤੋਂ ਮੁੜ ਚੁਣੇ ਗਏ ਸਨ। ਉਹ ਗੁਰਦਾਸਪੁਰ ਦੀ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। 2017 ਵਿੱਚ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਗੁਰਦਾਸਪੁਰ ਸੀਟ ਹਾਰਨ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਹਾਈ-ਕਮਾਂਡ ਤੋਂ ਨੋਟਿਸ ਮਿਲਣ ਤੋਂ ਕੁਝ ਦਿਨ ਬਾਅਦ, ਉਸ ਨੇ 14 ਮਈ 2022 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਛੱਡ ਦਿੱਤੀ। ਉਹ 19 ਮਈ 2022 ਨੂੰ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਹੁਣ ਭਾਜਪਾ ਨੇ ਸੁਨੀਲ ਜਾਖੜ ਨੂੰ ਵੱਡੀ ਜ਼ਿੰਮਵਰੀ ਦਿੱਤੀ ਅਤੇ ਅਸ਼ਵਨੀ ਸ਼ਰਮਾ ਨੂੰ ਲਾਂਭੇ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.