ETV Bharat / state

ਸਿਮਰਜੀਤ ਬੈਂਸ ਦੇ ਖਿਲਾਫ ਆਤਮ ਨਗਰ ਤੋਂ ਚੋਣਾਂ ਲੜਨ ਵਾਲੇ ਕਮਲਜੀਤ ਸਿੰਘ ਕੜਵੱਲ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ

author img

By ETV Bharat Punjabi Team

Published : Dec 13, 2023, 3:07 PM IST

Kamaljit Singh Karwal resigned: ਲੁਧਿਆਣਾ ਦੇ ਆਤਮਾ ਨਗਰ ਤੋਂ ਸਿਮਰਜੀਤ ਬੈਂਸ ਦੇ ਖਿਲਾਫ ਚੋਣਾਂ ਲੜਨ ਵਾਲੇ ਕਮਲਜੀਤ ਸਿੰਘ ਕੜਵੱਲ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

Kamaljit Singh Karwal resigned from the party
Kamaljit Singh Karwal resigned from the party

ਚੰਡੀਗੜ੍ਹ: ਲੁਧਿਆਣਾ ਦੇ ਆਤਮਾ ਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਮਲਜੀਤ ਸਿੰਘ ਕੜਵਲ ਦੇ ਅਸਤੀਫੇ ਦਾ ਕਾਰਨ ਪਾਰਟੀ ਲੀਡਰਸ਼ਿਪ ਦੇ ਕੰਮਕਾਜ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਪਸੀ ਰੰਜਿਸ਼ ਦੇ ਚੱਲਦਿਆਂ ਆਗੂ ਕੜਵਲ ਨੂੰ ਇੱਕ ਦੂਜੇ ਨੂੰ ਮਿਲਣ ਤੋਂ ਰੋਕਦੇ ਰਹੇ। ਦੱਸ ਦਈਏ ਕਿ ਬੈਂਸ ਦੇ ਕਰੀਬੀ ਰਹੇ ਕੜਵਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਪਾਰਟੀ ਤੋਂ ਨਾਖੁਸ਼ ਸੀ ਕਮਲਜੀਤ ਸਿੰਘ ਕੜਵੱਲ: ਕਮਲਜੀਤ ਸਿੰਘ ਕੜਵਲ ਨੇ ਇਹ ਅਸਤੀਫਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਭੇਜਿਆ ਹੈ। ਅਸਤੀਫ਼ੇ ਵਿੱਚ ਕੜਵਲ ਨੇ ਲਿਖਿਆ ਹੈ ਕਿ ‘ਮੈਂ ਕਮਲਜੀਤ ਸਿੰਘ ਕੜਵਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀਆਂ ਨੀਤੀਆਂ ਅਤੇ ਧੱਕੇਸ਼ਾਹੀਆਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਕਾਂਗਰਸ ਵਿੱਚ ਮੇਰਾ ਸਫ਼ਰ ਬਹੁਤ ਵਧੀਆ ਰਿਹਾ ਹੈ, ਪਰ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਕਾਰਨ ਮੈਂ ਇਹ ਔਖਾ ਫੈਸਲਾ ਲੈਣ ਲਈ ਮਜਬੂਰ ਹਾਂ।

ਮੈਂ ਕਮਲਜੀਤ ਸਿੰਘ ਕੜਵਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀਆਂ ਨੀਤੀਆਂ ਅਤੇ ਵਧੀਕੀਆਂ ਤੋਂ ਦੁੱਖੀ ਹੋ ਕੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ। ਕਾਂਗਰਸ ਪਾਰਟੀ ਵਿੱਚ ਮੇਰਾ ਸਫ਼ਰ ਬਹੁਤ ਵਧੀਆ ਰਿਹਾ ਹੈ, ਪਰ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਕਾਰਨ ਮੈ ਇਹ ਕਠੋਰ ਫੈਸਲਾ ਲੈਣ ਲਈ ਮਜ਼ਬੂਰ ਹੋ ਰਿਹਾਂ ਹਾਂ। - ਕਮਲਜੀਤ ਸਿੰਘ ਕੜਵੱਲ

Kamaljit Singh Karwal resigned from Punjab Congress
ਕਮਲਜੀਤ ਸਿੰਘ ਕੜਵੱਲ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ

ਪਾਰਟੀ ਪ੍ਰਧਾਨ ਰਾਜਾ ਵੜਿੰਗ ਤੋਂ ਸਨ ਨਾਰਾਜ਼: ਕਮਲਜੀਤ ਸਿੰਘ ਕੜਵਲ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਨਾਰਾਜ਼ ਸਨ। ਇਸ ਨਾਰਾਜ਼ਗੀ ਕਾਰਨ ਉਨ੍ਹਾਂ ਅਸਤੀਫਾ ਦੇ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.