ETV Bharat / state

ਚੰਡੀਗੜ੍ਹ ਸੈਕਟਰ-17 'ਚ ਮਨਾਇਆ ਗਿਆ ਆਜ਼ਾਦੀ ਦਿਹਾੜਾ, ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਝੰਡਾ ਲਹਿਰਾਉਣ ਦੀ ਦੀ ਰਸਮ ਕੀਤੀ ਅਦਾ

author img

By

Published : Aug 15, 2023, 4:28 PM IST

Independence Day was celebrated in Chandigarh Sector 17
ਚੰਡੀਗੜ੍ਹ ਸੈਕਟਰ-17 'ਚ ਮਨਾਇਆ ਗਿਆ ਅਜ਼ਾਦੀ ਦਿਹਾੜਾ, ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਝੰਡਾ ਲਹਿਰਾਉਣ ਦੀ ਦੀ ਰਸਮ ਕੀਤੀ ਅਦਾ

ਚੰਡੀਗੜ੍ਹ ਦੇ ਸੈਕਟਰ-17 ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਯੂਟੀ ਪ੍ਰਸ਼ਾਸਕ ਬਨਵਾਰੀ ਲਾਲਾ ਪੁਰੋਹਿਤ ਨੇ ਅਦਾ ਕੀਤੀ ਹੈ।

ਚੰਡੀਗੜ੍ਹ ਵਿੱਚ ਮਨਾਏ ਗਏ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ।

ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਤਿਰੰਗਾ ਝੰਡਾ ਲਹਿਰਾਇਆ ਅਤੇ ਨਾਲ ਹੀ ਕੱਲ੍ਹ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਦੇਸ਼ ਦੇ 77ਵੇਂ ਸੁਤੰਤਰਤਾ ਦਿਹਾੜੇ ਮੌਕੇ ਦੇਸ਼ ਭਰ ਵਿੱਚ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਇਸ ਮੌਕੇ ਸਕੂਲੀ ਵਿੱਦਿਆਰਥੀਆਂ ਨੇ ਕਈ ਝਾਕੀਆਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਹਨ।


ਸ਼ਹਿਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ : ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਡੀਗੜ੍ਹ ਹਰ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ। ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਚੰਡੀਗੜ੍ਹ ਨੇ ਅਹਿਮ ਭੂਮਿਕਾ ਨਿਭਾਈ ਹੈ। ਚੰਡੀਗੜ੍ਹ ਸੋਲਰ ਊਰਜਾ 'ਤੇ ਕੰਮ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਇਲੈਕਟ੍ਰਿਕ ਪਾਲਿਸੀ ਨੂੰ ਚੰਡੀਗੜ੍ਹ ਸਭ ਤੋਂ ਜ਼ਿਆਦਾ ਤਰਜੀਹ ਦੇ ਰਿਹਾ ਹੈ। ਚੰਡੀਗੜ੍ਹ ਵਿੱਚ ਸਭ ਤੋਂ 100 ਤੋਂ ਜ਼ਿਆਦਾ ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੋਰ ਵੀ ਇਲੈਕਟ੍ਰਿਕ ਵਾਹਨ ਖਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਵੀ ਹਨ। ਚੰਡੀਗੜ੍ਹ ਮਿਊਂਸੀਪਲ ਕੋਰਪੋਰੇਸ਼ਨ ਤੋਂ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਸਨ।



ਸੜਕੀ ਆਵਾਜਾਹੀ ਰੂਟ ਬਦਲੇ ਗਏ : ਚੰਡੀਗੜ੍ਹ ਵਿੱਚ ਸੈਕਟਰ 17 ਪਰੇਡ ਗਰਾਊਂਡ ਵਿਚ ਸੁਤੰਤਰਤਾ ਦਿਹਾੜੇ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਟ੍ਰੈਫਿਕ ਦੇ ਕਈ ਰੂਟਾਂ ਬਦਲੇ ਗਏ ਸਨ। ਪੰਜਾਬ ਰਾਜ ਭਵਨ ਤੋਂ ਸ਼ਹੀਦ ਸਮਾਰਕ, ਸੈਕਟਰ-16 ਤੋਂ ਸੈਕਟਰ-17 ਚੌਂਕ ਦੀ ਟ੍ਰ੍ਰੈਫਿਕ ਦੂਜੇ ਰੂਟ ਵੱਲ ਤਬਦੀਲ ਕੀਤੀ। ਸੈਕਟਰ-22 ਤੋਂ 23 ਰਾਹੀਂ ਸੈਕਟਰ 17 ਤੱਕ ਆਉਣ ਵਾਲਾ ਰਸਤਾ ਬਦਲਿਆ ਗਿਆ ਅਤੇ ਵਿਸ਼ੇਸ਼ ਨਾਕੇ ਵੀ ਲਗਾਏ ਸਨ। ਸ਼ਾਮ ਦੇ 4 ਵਜੇ ਤੋਂ ਬਾਅਦ ਇਹ ਰਸਤੇ ਆਮ ਟ੍ਰੈਫਿਕ ਲਈ ਖੁੱਲਣਗੇ। ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਿਛਲੇ ਕਈ ਦਿਨਾਂ ਤੋਂ ਜਨਤਕ ਥਾਵਾਂ, ਸ਼ਾਪਿੰਗ ਮੌਲਸ ਅਤੇ ਬੱਸ ਸਟੈਂਡਾਂ ’ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਸ਼ਹਿਰ ਦੇ ਐਂਟਰੀ ਪੁਆਇੰਟਸ ਜੋ ਪੰਚਕੂਲਾ ਅਤੇ ਮੁਹਾਲੀ ਵਿੱਚ ਹਨ ਉਹਨਾਂ 'ਤੇ ਨਾਕੇਬੰਦੀ ਕਰਕੇ ਤਲਾਸ਼ੀ ਵੀ ਲਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.