ETV Bharat / state

Parkash Singh Badal: ਸਿਆਸਤ ਦੇ 'ਬਾਬਾ ਬੋਹੜ' ਪਰਕਾਸ਼ ਸਿੰਘ ਬਾਦਲ ਦੀ ਮੌਤ ਦਾ ਪੰਜਾਬ ਦੀ ਸਿਆਸਤ 'ਤੇ ਕੀ ਪਵੇਗਾ ਅਸਰ ?

author img

By

Published : Apr 26, 2023, 4:07 PM IST

ਪਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ। ਵੱਡੇ ਵੱਡੇ ਸਿਆਸੀ ਆਗੂ ਉਨ੍ਹਾਂ ਦੇ ਅੱਗੇ ਸਿਰ ਝਕਾਉਦੇ ਸਨ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਦਾ ਪੰਜਾਬ ਦੀ ਸਿਆਸਤ 'ਤੇ ਕਿੰਨਾ ਅਸਰ ਪਵੇਗਾ? ਕੀ ਗਠਜੋੜ ਦੀ ਰਾਜਨੀਤੀ ਵਿੱਚ ਕੋਈ ਬਦਲਾਅ ਹੋਵੇਗਾ?

ਪਰਕਾਸ਼ ਸਿੰਘ ਬਾਦਲ
ਪਰਕਾਸ਼ ਸਿੰਘ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖਰੀ ਸਾਹ ਲਿਆ। ਕੇਂਦਰ ਸਰਕਾਰ ਨੇ ਬਾਦਲ ਦੀ ਮੌਤ 'ਤੇ ਦੋ ਦਿਨਾਂ (26 ਅਤੇ 27 ਅਪ੍ਰੈਲ) ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੰਡੀਗੜ੍ਹ ਪਹੁੰਚ ਕੇ ਪਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਪਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਸੀ। ਹੁਣ ਉਹ ਇਸ ਦੁਨਿਆ ਵਿੱਚ ਨਹੀਂਣ ਰਹੇ ਅਤੇ ਸਵਾਲ ਇਹ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ 'ਤੇ ਕਿੰਨਾ ਅਸਰ ਪਵੇਗਾ? ਕੀ ਗਠਜੋੜ ਦੀ ਰਾਜਨੀਤੀ ਵਿੱਚ ਕੋਈ ਬਦਲਾਅ ਹੋਵੇਗਾ?

ਬਾਦਲ ਦੇ ਜਾਣ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਵੇਗਾ? 'ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਦੀ ਨਵੀਂ ਦਿਸ਼ਾ ਦਿੱਤੀ। ਅਕਾਲੀ ਦਲ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਅੰਦਰ ਕਿਸੇ ਨੂੰ ਵੀ ਸਿਰ ਚੁੱਕਣ ਨਹੀਂ ਦਿੱਤਾ। ਅਕਾਲੀ ਦਲ ਨੂੰ ਛੱਡ ਕੇ ਜੇਕਰ ਕਿਸੇ ਨੇ ਵੀ ਵੱਖਰਾ ਅਕਾਲੀ ਦਲ ਬਣਾਇਆ ਤਾਂ ਉਹ ਸਫਲ ਨਹੀਂ ਹੋ ਸਕਿਆ। ਕਈ ਜਿਨ੍ਹਾਂ ਨੇ ਵੀ ਬਾਦਲ ਦਾ ਸਾਥ ਛੱਡ ਕੇ ਨਵਾ ਅਕਾਲੀ ਦਲ ਬਣਾਉਣ ਦੀ ਕੋਸ਼ਿਸ ਕੀਤੀ ਉਸ ਦੀ ਸਿਆਸੀ ਭਵਿੱਖ ਖ਼ਤਮ ਹੋ ਗਿਆ। ਉਨ੍ਹਾੰ ਦੀ ਸਿਆਸੀ ਸੂਝ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਨਵੀਂ ਨੀਂਹ ਰੱਖੀ ਅਤੇ ਤਣਾਅ ਵੀ ਖ਼ਤਮ ਕੀਤਾ।

ਬਾਦਲ ਦੇ ਚਹੇਤੇ ਹਰ ਸਿਆਸੀ ਪਾਰਟੀ ਵਿੱਚ ਮਿਲ ਜਾਣਗੇ। ਭਾਜਪਾ ਨਾਲੋਂ ਸਿਆਸੀ ਗੱਠਜੋੜ ਟੁੱਟ ਗਿਆ ਪਰ ਰਿਸ਼ਤਾ ਕਾਇਮ ਰਿਹਾ। ਹੁਣ ਅਕਾਲੀ ਦਲ ਜ਼ਰੂਰ ਉਨ੍ਹਾਂ ਦੀ ਕਮੀ ਮਹਿਸੂਸ ਕਰੇਗਾ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਹੈ, ਅਕਾਲੀ ਦਲ ਦੀ ਕਾਰਗੁਜ਼ਾਰੀ ਲਗਾਤਾਰ ਡਿੱਗ ਰਹੀ ਹੈ। ਭਾਜਪਾ ਅਕਾਲੀ ਦਲ ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਦੀ ਪੂਰੀ ਕੋਸ਼ਿਸ ਕਰੇਗੀ। ਜਿਸ ਤਰ੍ਹਾਂ ਭਾਜਪਾ ਨੇ ਯੂਪੀ ਵਿੱਚ ਮੁਲਾਇਮ ਸਿੰਘ ਯਾਦਵ ਨੂੰ ਇੱਕ ਵਿਸ਼ੇਸ਼ ਪਾਰਟੀ ਦੇ ਅਕਸ ਤੋਂ ਬਾਹਰ ਕੱਢ ਕੇ ਇੱਕ ਸਮਾਜਵਾਦੀ ਨੇਤਾ ਵਜੋਂ ਪੇਸ਼ ਕੀਤਾ, ਉਸੇ ਤਰ੍ਹਾਂ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਵਜੋਂ ਪੇਸ਼ ਕਰ ਸਕਦੀ ਹੈ।

ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ: ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਨੇ 20 ਹਜ਼ਾਰ ਹਿੰਦੂਆਂ ਅਤੇ ਸਿੱਖਾਂ ਦਾ ਕਤਲੇਆਮ ਕੀਤਾ। 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੰਜਾਬ ਦਾ ਮਾਹੌਲ ਹੋਰ ਵਿਗੜ ਗਿਆ। ਇਹ ਸਥਿਤੀ 1995 ਤੱਕ ਬਣੀ ਰਹੀ। 1987 ਵਿੱਚ ਅੱਤਵਾਦੀਆਂ ਨੇ ਹਰਿਆਣਾ ਵਿੱਚ ਇੱਕ ਬੱਸ ਹਮਲੇ ਵਿੱਚ 34 ਹਿੰਦੂਆਂ ਅਤੇ ਪੰਜਾਬ ਵਿੱਚ ਇੱਕ ਬੱਸ ਹਮਲੇ ਵਿੱਚ 38 ਹਿੰਦੂਆਂ ਦਾ ਕਤਲ ਕਰ ਦਿੱਤਾ। ਹਿੰਦੂਆਂ ਅਤੇ ਸਿੱਖਾਂ ਵਿਚ ਡੂੰਘੀ ਖਾਈ ਪੈਦਾ ਕੀਤੀ ਜਾ ਰਹੀ ਸੀ। ਬਹੁਤ ਸਾਰੇ ਹਿੰਦੂ ਪੰਜਾਬ ਤੋਂ ਹਿਜਰਤ ਕਰਨ ਲੱਗੇ। ਇਹ ਹਿੰਦੂ ਹੀ ਸਨ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਦੇਸ਼ ਦੀ ਵੰਡ ਦਾ ਖਮਿਆਜ਼ਾ ਭੁਗਤਿਆ ਸੀ।

ਪੰਜਾਬ ਵਿੱਚ ਦੋ ਦਹਾਕਿਆਂ ਤੋਂ ਵੱਧ ਦੇ ਖਾੜਕੂਵਾਦ ਤੋਂ ਬਾਅਦ, ਅਕਾਲੀ ਦਲ ਨੇ ਹਿੰਦੂ-ਸਿੱਖ ਭਾਈਚਾਰੇ ਦੇ ਮੁੱਦੇ 'ਤੇ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਹੱਥ ਮਿਲਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸ਼ੁਰੂ ਕੀਤਾ ਗਿਆ ਸੀ। ਬਾਦਲ ਨੇ ਇਸ ਨੂੰ ਨਹੁੰ ਅਤੇ ਮਾਸ ਦਾ ਰਿਸ਼ਤਾ ਕਿਹਾ ਸੀ। 2011 ਦੀ ਮਰਦਮਸ਼ੁਮਾਰੀ ਅਨੁਸਾਰ ਰਾਜ ਵਿੱਚ 57.69 ਫੀਸਦੀ ਸਿੱਖ, 38.49 ਫੀਸਦੀ ਹਿੰਦੂ, 1.93 ਫੀਸਦੀ ਮੁਸਲਮਾਨ ਅਤੇ 1.26 ਫੀਸਦੀ ਈਸਾਈ ਆਬਾਦੀ ਸੀ।

ਇਹ ਵੀ ਪੜ੍ਹੋ:- ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਮਰਥਕ, ਵੱਡੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.