ETV Bharat / state

Guru Nanak Dev Ji Prakash Parv: ਕਲਿ ਤਾਰਣ ਗੁਰੁ ਨਾਨਕ ਆਇਆ॥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉੱਤੇ ਵਿਸ਼ੇਸ਼...

author img

By ETV Bharat Punjabi Team

Published : Nov 27, 2023, 7:29 AM IST

Biography of Guru Nanak ji in Punjabi
Biography of Guru Nanak ji in Punjabi

Guru Nanak Gurpurab: ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂਘਰਾਂ ਵਿੱਚ ਵੱਡੇ ਪੱਧਰ ਉੱਤੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ੇਸ਼...

ਚੰਡੀਗੜ੍ਹ: ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਦਿਹਾੜੇ ਮੌਕੇ ਗੁਰਘਰਾਂ ਵਿੱਚ ਵੱਡੇ ਪੱਧਰ ਉੱਤੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਨਗਰ ਕੀਰਤਨ ਵਿੱਚ ਕੱਢੇ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰੂਘਰਾਂ ਵਿੱਚ ਹਾਜ਼ਰੀ ਲਵਾ ਰਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਾਰਾ ਸੰਸਾਰ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਬੁਰਾਈਆਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਅਤੇ ਉਨ੍ਹਾਂ ਨੂੰ ਸਿੱਧਾ ਰਸਤਾ ਦਿਖਾਇਆ। ਆਧੁਨਿਕ ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਤਕ ਮਹੀਨੇ ਦੀ ਪੁੰਨਿਆ ਦੇ ਪਵਿੱਤਰ ਦਿਹਾੜੇ ਨੂੰ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਹਿੰਦੂ ਪਰਿਵਾਰ ਵਿੱਚ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਪਾਕਿਸਤਾਨ ’ਚ ਰਾਵੀ ਨਦੀ ਦੇ ਕੰਡੇ ਵਸੇ ਪਿੰਡ ਤਲਵੰਡੀ ਵਿਖੇ ਹੋਇਆ ਸੀ।

ਬਚਪਨ ਤੋਂ ਹੀ ਸੀ ਇਲਾਹੀ ਰੂਪ: ਸਿੱਖ ਧਰਮ ਦੀਆਂ ਮਾਨਤਾਵਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬ੍ਰਹਮ ਸਰੂਪ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੀ ਭੈਣ ਬੇਬੇ ਨਾਨਕੀ ਤੋਂ ਬਹੁਤ ਕੁਝ ਸਿੱਖਿਆ। ਜਦੋਂ ਉਹ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਭੁਖੇ ਸਾਧੂਆਂ ਨੂੰ ਭੋਜਨ ਛਕਾ ਵਾਪਿਸ ਘਰ ਪਰਤ ਆਏ ਸਨ। ਜਦੋਂ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭੁੱਖਿਆਂ ਨੂੰ ਭੋਜਨ ਛਿਕਾਉਣ ਤੋਂ ਵੱਡਾ ਕੋਈ ਕੰਮ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅੱਜ ਵੀ ਕਾਈਮ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਦਾ ਜੀਵਨ ਕੀਤਾ ਬਤੀਤ: 16 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਦਾਸਪੁਰ ਦੀ ਰਹਿਣ ਵਾਲੀ ਬੀਬੀ ਸੁਲੱਖਣੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਦੋ ਪੁੱਤਰਾਂ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਨੇ ਜਨਮ ਲਿਆ। ਪੁੱਤਰਾਂ ਦੇ ਜਨਮ ਤੋਂ ਬਾਅਦ, ਸ੍ਰੀ ਗੁਰੂ ਨਾਨਕ ਦੇਵ ਜੀ ਲੰਬੀਆਂ ਯਾਤਰਾਵਾਂ 'ਤੇ ਚਲੇ ਗਏ, ਇਸ ਦੌਰਾਨ ਭਾਈ ਮਰਦਾਨਾਜੀ, ਲਹਿਣਾ ਜੀ, ਭਾਈ ਬਾਲਾ ਅਤੇ ਭਾਈ ਰਾਮਦਾਸ ਜੀ ਵੀ ਉਨ੍ਹਾਂ ਦੇ ਨਾਲ ਸਨ। ਸੰਨ 1521 ਤੱਕ ਉਨ੍ਹਾਂ ਨੇ ਯਾਤਰਾਵਾਂ ਕੀਤੀਆਂ ਅਤੇ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਉਪਦੇਸ਼ ਦਿੱਤਾ ਅਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ, ਅਫਗਾਨਿਸਤਾਨ ਅਤੇ ਅਰਬ ਵਿੱਚ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।

ਜੋਤੀ ਜੋਤ ਸਮਾਉਣਾ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ 'ਤੇ ਮੂਰਤੀ ਪੂਜਾ ਅਤੇ ਰੂੜ੍ਹੀਵਾਦੀ ਵਿਚਾਰਾਂ ਦਾ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਦਿਨ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਅਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ ਛੱਡ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰੂ ਗੱਦੀ ਸੌਂਪ ਜੋਤੀ ਜੋਤ ਸਮਾਏ ਸਨ, ਜਿਹਨਾਂ ਨੂੰ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।

ਪ੍ਰਮਾਤਮਾ ਇੱਕ ਹੈ: ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਉਹ ਨਾ ਤਾਂ ਹਿੰਦੂ ਹਨ ਅਤੇ ਨਾ ਹੀ ਮੁਸਲਮਾਨ ਹਨ, ਉਹ ਸਿਰਫ਼ ਰੱਬ ਨੂੰ ਮੰਨਦੇ ਹਨ। ਇਸ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਸਿੱਖ ਧਰਮ ਅਨੁਸਾਰ ਪਰਮਾਤਮਾ ਹਰ ਕਣ ਵਿੱਚ ਵੱਸਦਾ ਹੈ, ਉਸ ਦਾ ਨਾ ਕੋਈ ਆਕਾਰ ਨਹੀਂ ਹੈ, ਨਾ ਉਸ ਦਾ ਕੋਈ ਸਮਾਂ ਹੈ ਅਤੇ ਨਾ ਹੀ ਉਹ ਦਿੱਸਦਾ ਹੈ।

ਭੇਦ-ਭਾਵ ਤੋਂ ਦੂਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੇਦ-ਭਾਵ ਤੋਂ ਦੂਰ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਵੰਡ ਮਨੁੱਖ ਦੁਆਰਾ ਕੀਤੀ ਗਈ ਹੈ, ਪ੍ਰਮਾਤਮਾ ਨੇ ਸਭ ਨੂੰ ਇੱਕ ਹੀ ਬਣਾਇਆ ਹੈ।

ਵਿਕਾਰਾਂ ਤੋਂ ਦੂਰ ਰਹੋ: ਸ੍ਰੀ ਗੁਰੂ ਜੀ ਨੇ ਕਿਹਾ ਹੈ ਕਿ ਮਨੁੱਖ ਨੂੰ ਇਨ੍ਹਾਂ ਪੰਜ ਵਿਕਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ: ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ। ਉਨ੍ਹਾਂ ਕਿਹਾ ਕਿ ਪੈਸੇ ਦਾ ਮੋਹ ਮੁਕਤੀ ਦੇ ਮਾਰਗ ਵਿੱਚ ਅੜਿੱਕਾ ਬਣ ਜਾਂਦਾ ਹੈ ਅਤੇ ਉਪਰੋਕਤ ਹੋਰ ਸਮਾਜਿਕ ਵਿਕਾਰ ਸੱਚ ਦਾ ਅਹਿਸਾਸ ਨਹੀਂ ਹੋਣ ਦਿੰਦੇ।

ਗੁਰੂ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਵਿੱਚ ਗੁਰੂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਸੀ ਕਿ ਗਿਆਨ ਦੀ ਪ੍ਰਾਪਤੀ ਤੀਰਥ, ਕਰਮ ਆਦਿ ਨਾਲ ਨਹੀਂ ਹੁੰਦੀ ਸਗੋਂ ਮਨ, ਸਿਮਰਨ ਅਤੇ ਆਤਮਾ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਗੁਰੂ ਤੋਂ ਬਿਨਾਂ ਕੋਈ ਰਸਤਾ ਨਹੀਂ ਦੇਖ ਸਕਦਾ।

ਸੇਵਾ ਹੀ ਮਨੁੱਖਤਾ ਦੀ ਪੂੰਜੀ ਹੈ : ਉਨ੍ਹਾਂ ਕਿਹਾ ਕਿ ਜੀਵਨ ਵਿੱਚ ਸੇਵਾ ਕਰੋਗੇ ਤਾਂ ਪ੍ਰਮਾਤਮਾ ਦੇ ਘਰ ਵਿੱਚ ਬਣਦਾ ਮਾਣ-ਸਤਿਕਾਰ ਮਿਲੇਗਾ। ਗੁਰੂ ਜੀ ਨੇ ਵੀ ਸੰਕਟ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਸਮਾਜ ਸੇਵਾ ਕਰਨ ਦਾ ਉਪਦੇਸ਼ ਵੀ ਦਿੱਤਾ।

ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇਣਾ: ਕੁਝ ਲੋਕ ਗੰਗਾ ਵਿੱਚ ਖੜ ਸੂਰਜ ਨੂੰ ਪਾਣੀ ਦੇ ਰਹੇ ਸਨ ਤਾਂ ਇਸ ਦੇ ਉਲਟ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਦਿਸ਼ਾ ਵੱਲ ਪਾਣੀ ਦੇਣ ਲੱਗ ਪਏ, ਜਦੋਂ ਲੋਕਾਂ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤੀ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਨ ਜੋ ਕਰਤਾਰਪੁਰ ਸਾਹਿਬ ਵਿੱਖੇ ਹਨ। ਜਦੋਂ ਅੱਗੇ ਪੁੱਛਿਆ ਗਿਆ ਕਿ ਇੰਨੀ ਦੂਰ ਖੇਤਾਂ ਨੂੰ ਪਾਣੀ ਕਿਵੇਂ ਮਿਲੇਗਾ, ਤਾਂ ਗੁਰੂ ਜੀ ਨੇ ਕਿਹਾ ਕਿ ਜਦੋਂ ਸੂਰਜ ਵੱਲ ਮੂੰਹ ਕਰਨ ਵਾਲੇ ਆਮ ਲੋਕ ਸੋਚਦੇ ਹਨ ਕਿ ਪਾਣੀ ਸੂਰਜ ਤੱਕ ਪਹੁੰਚ ਗਿਆ ਹੈ ਤਾਂ ਫਿਰ ਕਰਤਾਰਪੁਰ ਤਾਂ ਦਾ ਸੂਰਜ ਦੀ ਦੂਰੀ ਤੋਂ ਨੇੜੇ ਹੀ ਹੈ, ਫਿਰ ਖੇਤਾਂ ਤਕ ਪਾਣੀ ਕਿਉਂ ਨਹੀਂ ਪਹੁੰਚ ਸਕਦਾ।

ਮੱਕਾ ਘੁੰਮਾਇਆ: ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਵੱਲ ਲੱਤਾਂ ਕਰ ਸੂਤੇ ਪਏ ਸਨ ਤਾਂ ਕੁਝ ਮੁਸਲਿਮ ਲੋਕਾਂ ਨੇ ਉਹਨਾਂ ਦਾ ਲੱਤਾ ਦੂਜੇ ਪਾਸੇ ਕਰ ਦਿੱਤੀਆਂ, ਪਰ ਜਿਵੇਂ-ਜਿਵੇਂ ਉਹ ਲੱਤਾਂ ਘੁੰਮਾਂ ਰਹੇ ਸਨ ਉਵੇਂ-ਉਵੇਂ ਮੱਕਾ ਘੁੰਮ ਰਿਹਾ ਸੀ, ਜਿਸ ਕਾਰਨ ਮੁਸਲਮਾਨਾਂ ਨੇ ਉਹਨਾਂ ਨੂੰ ਆਪਣਾ ਪੀਰ ਮੰਨ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.