ETV Bharat / state

Bandi Singh on Parole: ਗੁਰਦੀਪ ਸਿੰਘ ਖੇੜਾ ਨੇ ਕੌਮੀ ਮੋਰਚੇ 'ਤੇ ਚੁੱਕੇ ਸਵਾਲ, ਕਿਹਾ 'ਧਰਮ ਦੇ ਨਾਮ 'ਤੇ ਰਿਹਾਈ ਦੀ ਨਾ ਹੋਵੇ ਮੰਗ'

author img

By

Published : Feb 11, 2023, 8:19 PM IST

Updated : Feb 11, 2023, 9:18 PM IST

ਬੰਦੀ ਸਿੰਘਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਦਰਜ ਗੁਰਦੀਪ ਸਿੰਘ ਖੇੜਾ ਨੂੰ 2 ਮਹੀਨਿਆਂ ਦੀ ਪੈਰੋਲ ਮਿਲੀ ਹੈ। ਜਿਸ ਤੋਂ ਬਾਅਦ ਇੱਕ ਨਿੱਜੀ ਚੈਨਲ ਉੱਤੇ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਚੱਲ ਰਹੇ ਕੌਮੀ ਮੋਰਚੇ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਧਰਮ ਦੇ ਨਾਮ ਉੱਤੇ ਰਿਹਾਈ ਦੀ ਮੰਗ ਨਾ ਹੋਵੇ। ਮਨੁੁੱਖੀ ਅਧਿਕਾਰ ਦੇ ਦਾਇਰੇ ਨੂੰ ਸਮਝਦੇ ਹੋਏ, ਲੰਮੇਂ ਸਮੇਂ ਤੋਂ ਜੇਲ੍ਹਾਂ ਕੱਟ ਰਹੇ, ਸਾਰੇ ਹੀ ਬੰਦੀਆਂ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।

Bandi Singh on Parole
Bandi Singh on Parole

ਗੁਰਦੀਪ ਸਿੰਘ ਖੇੜਾ ਨੇ ਕੌਮੀ ਮੋਰਚੇ 'ਤੇ ਚੁੱਕੇ ਸਵਾਲ

ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਪਾਸੇ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਮੋਰਚਾ ਚੱਲ ਰਿਹਾ ਹੈ। ਉੱਥੇ ਹੀ ਅੱਜ ਸ਼ਨੀਵਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਦਰਜ ਗੁਰਦੀਪ ਸਿੰਘ ਖੇੜਾ ਨੂੰ 2 ਮਹੀਨਿਆਂ ਦੀ ਪੈਰੋਲ ਮਿਲੀ ਹੈ। ਇੱਕ ਨਿੱਜੀ ਚੈਨਲ ਉੱਤੇ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਚੱਲ ਰਹੇ ਕੌਮੀ ਮੋਰਚੇ ਅਤੇ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਧਰਮ ਦੇ ਨਾਮ ਉੱਤੇ ਰਿਹਾਈ ਦੀ ਮੰਗ ਨਾ ਹੋਵੇ। ਮਨੁੁੱਖੀ ਅਧਿਕਾਰ ਦੇ ਦਾਇਰੇ ਨੂੰ ਸਮਝਦੇ ਹੋਏ, ਲੰਮੇਂ ਸਮੇਂ ਤੋਂ ਜੇਲ੍ਹਾਂ ਕੱਟ ਰਹੇ, ਸਾਰੇ ਹੀ ਬੰਦੀਆਂ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।

ਗੁਰਦੀਪ ਸਿੰਘ ਖੇੜਾ ਨੂੰ ਕਿਵੇਂ ਮਿਲੀ ਪੈਰੋਲ ? ਜਾਣਕਾਰੀ ਅਨੁਸਾਰ ਦੱਸ ਦਈਏ ਕਿ ਗੁਰਦੀਪ ਸਿੰਘ ਖੇੜਾ ਦਾ ਨਾਮ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ਉੱਤੇ ਹੈ। ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਮੈਂ 15 ਸਾਲ ਦਿੱਲੀ ਦੀ ਦਿਹਾੜ ਜੇਲ੍ਹ ਵਿੱਚ ਰਿਹਾ ਅਤੇ 9 ਸਾਲ ਕਰਨਾਟਕ ਦੀ ਸੈਂਟਰਲ ਜੇਲ੍ਹ ਵਿੱਚ ਰਿਹਾ ਸੀ। ਉਸ ਤੋਂ ਬਾਅਦ ਮੈਂਨੂੰ 26 ਜੂਨ 2015 ਨੂੰ ਮੈਨੂੰ ਪੰਜਾਬ ਦੀ ਅੰਮ੍ਰਿਤਸਰ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ 2016 ਤੋਂ ਮੈਨੂੰ ਲਗਾਤਾਰ ਪੈਰੋਲ ਮਿਲ ਰਹੀ ਹੈ। ਜਿਸ ਤਹਿਤ ਮੈਂਨੂੰ 2016 ਵਿੱਚ 25 ਸਾਲ ਬਾਅਦ 28 ਦਿਨ ਦੀ ਪਹਿਲੀ ਪੈਰੋਲ ਮਿਲੀ ਸੀ ਅਤੇ ਦੂਜੀ ਵਾਰ 21 ਦਿਨ ਦੀ ਫਿਰ ਪੈਰੋਲ ਮਿਲੀ ਅਤੇ 42 ਦਿਨ ਦੀ ਫਿਰ ਪੈਰੋਲ ਮਿਲੀ ਸੀ। ਇਸ ਤੋਂ ਇਲਾਵਾ ਦੇਸ਼ ਵਿੱਚ 2017 ਤੋਂ ਇਹ ਕਾਨੂੰਨ ਪਾਸ ਹੋਇਆ ਕਿ ਕੈਦੀਆਂ ਨੂੰ ਹੁਣ 56 ਦਿਨ ਸਾਲ ਵਿੱਚ 2 ਵਾਰ ਛੁੱਟੀ ਮਿਲੀ ਸਕਦੀ ਹੈ। ਜੇਕਰ ਕੈਦੀ 28-28 ਦਿਨ ਦੀ ਛੁੱਟੀ ਜਾਣਾ ਤਾਂ 4 ਵਾਰੀ ਛੁੱਟੀ ਜਾ ਸਕਦੇ ਹਾਂ।

ਕੌਮੀ ਮੋਰਚੇ 'ਤੇ ਸਵਾਲ ਖੜ੍ਹੇ ਕੀਤੇ:- ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਦੇ ਵਾਸੀ ਹਨ, ਇਸੇ ਪਿੰਡ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਰਹਿਣ ਵਾਲੇ ਹਨ। ਪਰ ਉਨ੍ਹਾਂ ਦਾ ਪਤਾ ਲੈਣ ਲਈ ਨਾ ਤਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਏ ਹਨ ਅਤੇ ਨਾ ਹੀ ਕੋਈ ਕੌਮੀ ਮੋਰਚੇ ਵਿੱਚੋਂ ਉਨ੍ਹਾਂ ਦਾ ਪਤਾ ਲੈਣ ਆਇਆ ਹੈ। ਚੰਡੀਗੜ੍ਹ ਕੌਮੀ ਮੋਰਚੇ 'ਤੇ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਕਰਦਿਆ ਗੁਰਦੀਪ ਸਿੰਘ ਨੇ ਕਿਹਾ ਕਿ ਮੋਰਚਿਆਂ ਨਾਲ ਪੈਸਾ ਇਕੱਠਾ ਹੁੰਦਾ ਹੈ, ਜਿਸ ਕਰਕੇ ਇਹ ਆਪਸ ਵਿੱਚ ਲੜੀ ਜਾਂਦੇ ਹਨ। ਇਸ ਤੋਂ ਇਲਾਵਾ ਜੋ ਮੋਰਚੇ ਵਿੱਚ ਹਥਿਆਰ ਲੈਕੇ ਜਾਂਦੇ ਹਨ ਜਾਂ ਉਹ ਸਮਝਦੇ ਹਨ ਕਿ ਡੰਡੇ ਦੇ ਜ਼ੋਰ ਉੱਤੇ ਇਹ ਮਸਲਾ ਹੱਲ ਕਰਵਾ ਸਕਦੇ ਹਨ, ਉਹ ਬਿਲਕੁਲ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਸਟੇਜਾਂ ਉੱਤੇ ਖੜ੍ਹਾਇਆ ਜਾਵੇ ਤਾਂ ਜੋ ਦੱਸ ਸਕਣ ਕਿ ਜਿਹੜੇ ਇਹ ਦੁਕਾਨਾਂ ਚਲਾ ਰਹੇ ਹਨ ਤਾਂ ਇਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਸਕਣ। ਪਰ ਕੁਝ ਕੁ ਬੰਦੇ ਨਹੀਂ ਚੁੱਕੇ ਕੀ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ।

ਬੰਦੀ ਸਿੰਘਾਂ ਨੂੰ ਕੇਂਦਰ ਸਰਕਾਰ ਰਿਹਾਅ ਕਰਵਾ ਸਕਦੀ:- ਉੱਥੇ ਹੀ ਦੂਸਰੇ ਪਾਸੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਹਮੇਸ਼ਾ ਬੰਦੀ ਸਿੰਘਾਂ ਦੇ ਉੱਪਰ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਜੇਲ੍ਹ ਵਿੱਚ ਵਤੀਰਾ ਠੀਕ ਹੁੰਦਾ ਹੈ, ਉਸ ਨੂੰ ਜਲਦ ਹੀ ਜੇਲ੍ਹ ਵਿੱਚੋਂ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਲੇਕਿਨ ਉਹਨਾਂ ਨੂੰ ਲੰਮੇ ਚਿਰ ਤੋਂ ਪੈਰੋਲ ਨਹੀਂ ਦਿੱਤੀ ਗਈ ਸੀ। ਉੱਥੇ ਹੀ ਅੱਗੇ ਬੋਲਦੇ ਹੋਏ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਹਰ ਇਕ ਵਿਅਕਤੀ ਉਹਨਾਂ ਦੀ ਰਿਪੋਰਟ ਅਤੇ ਉਨ੍ਹਾਂ ਦਾ ਰਵੱਈਆਂ ਸਹੀ ਦੱਸ ਕੇ ਲਿਖਦੀਆਂ ਸਨ। ਪਰ ਮੈਨੂੰ ਜਾਣ ਬੁੱਝ ਕੇ ਪੈਰੋਲ ਨਹੀਂ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਸਿਰਫ ਕੇਂਦਰ ਸਰਕਾਰ ਹੀ ਕਰ ਸਕਦੀ ਹੈ।

ਪੰਜਾਬ ਦੇ ਇਨ੍ਹਾਂ ਮੰਤਰੀਆਂ ਨੇ ਬੰਦੀ ਸਿੰਘਾਂ ਬਾਰੇ ਚੁੱਕੀ ਸੀ ਆਵਾਜ਼:-ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਸਾਡੇ ਬਾਰੇ ਤਾਂ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਭਾਈ ਗੁਰਦੀਪ ਸਿੰਘ ਖੇੜਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੇਕਰ ਪੰਜਾਬ ਵਿਚ ਜੇਲ੍ਹ ਵਿੱਚੋਂ ਬਾਹਰ ਆਉਂਦੇ ਹਨ। ਕਿਸੇ ਵੀ ਤਰ੍ਹਾਂ ਦੀ ਪੰਜਾਬ ਵਿਚ ਕੋਈ ਵੀ ਮੁਸ਼ਕਿਲ ਨਹੀਂ ਆ ਸਕਦੀ। ਜਿਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਹਨ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਜੋ ਕਿ ਉਹ ਆਪਣੇ ਘਰ ਪਹੁੰਚ ਸਕਣ।

ਇਹ ਵੀ ਪੜੋ:- Sukhbir Badal: ਸੁਖਬੀਰ ਬਾਦਲ ਨੇ ਕਿਹਾ ਪੰਜਾਬ ਨੂੰ ਲੁੱਟ ਰਿਹਾ ਕੇਜਰੀਵਾਲ, ਨਾ ਹੀ ਵਿਜ਼ਨ ਨਾ ਹੀ ਨਿਅਤ ਸਾਫ਼

Last Updated : Feb 11, 2023, 9:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.