ETV Bharat / state

ਗੁਰਬਾਣੀ ਪ੍ਰਸਾਰਨ ਇੱਕ ਨਿੱਜੀ ਚੈਨਲ ਦੀ ਜਗੀਰ ਨਹੀਂ ਹੋਣੀ ਚਾਹੀਦੀ: ਪ੍ਰੋ: ਜਗਮੋਹਨ ਸਿੰਘ

author img

By

Published : Jan 18, 2020, 9:44 AM IST

ਇੱਕ ਨਿੱਜੀ ਚੈਨਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਕਵਰੇਜ ਨੂੰ ਲੈ ਕੇ ਪ੍ਰੋ: ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਗੁਰਬਾਣੀ ਪ੍ਰਸਾਰਨ ਇੱਕ ਨਿੱਜੀ ਚੈਨਲ ਦੀ ਜਗੀਰ ਨਹੀਂ ਹੋਣੀ ਚਾਹੀਦੀ।

prof. jagmohan
ਪ੍ਰੋ: ਜਗਮੋਹਨ ਸਿੰਘ

ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਇੱਕ ਨਿੱਜੀ ਚੈਨਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਕਵਰੇਜ ਹੋਰ ਚੈਨਲਾਂ ਨੂੰ ਦੇਣ ਦੀ ਗੱਲ ਚੱਲ ਰਹੀ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਬੰਦ ਵਿੱਚ ਸਿੱਖ ਨੁਮਾਇੰਦਿਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਪੇਸ਼ਿਆਂ ਦੇ ਨਾਲ ਸਬੰਧ ਰੱਖਣ ਵਾਲੇ ਵਕੀਲ, ਪੱਤਰਕਾਰ ਅਤੇ ਲੇਖਕ ਵੀ ਸ਼ਾਮਲ ਹੋਏ। ਸਾਂਝੇ ਤੌਰ ਉੱਤੇ ਮੀਡੀਆ ਨਾਲ ਗੱਲ ਕਰਦੇ ਹੋਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਕ ਨਿੱਜੀ ਚੈਨਲ ਵੱਲੋਂ ਗੁਰਬਾਣੀ ਬਾਰੇ ਕੀਤੇ ਗਏ ਦਾਅਵਿਆਂ ਬਾਰੇ ਅਗਲੀ ਕਾਰਵਾਈ ਵਿਚਾਰਨ ਲਈ ਸਿੱਖ ਸੰਗਤ ਅੱਜ ਇੱਥੇ ਇਕੱਠਾ ਹੋਈ ਹੈ। ਇਸ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ

ਵੇਖੋ ਵੀਡੀਓ

ਇਹ ਵੀ ਪੜ੍ਹੋ: ਬੇਹਮਈ ਕਤਲੇਆਮ ਮਾਮਲਾ, ਅੱਜ ਆ ਸਕਦਾ ਹੈ ਫੈਸਲਾ

ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਨ ਇੱਕ ਨਿੱਜੀ ਚੈਨਲ ਦੀ ਜਗੀਰ ਨਹੀਂ ਹੋਣੀ ਚਾਹੀਦੀ। ਅਜਿਹਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਵਸੰਮਤੀ ਨਾਲ ਇਹ ਮਤਾ ਵੀ ਪ੍ਰਵਾਨ ਕੀਤਾ ਗਿਆ ਹੈ ਕਿ ਪਿਛਲੇ ਕਰੀਬ ਵੀਹ ਸਾਲਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦੇ ਮਾਮਲੇ ਵਿੱਚ ਗੁਰਮਤਿ ਕਾਨੂੰਨ ਅਤੇ ਵਿੱਤੀ ਪੱਖਾਂ ਦੀ ਹੋਈ ਉਲੰਘਣਾ ਦੀ ਤੱਤ ਅਧਾਰਤ ਪੜਤਾਲ ਕਰਨ ਦੇ ਲਈ ਛੇ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਇਸ ਮਾਮਲੇ ਦੀ ਪੜਤਾਲ ਕਰਕੇ ਇਕ ਵ੍ਹਾਈਟ ਪੇਪਰ ਸੰਗਤ ਦੇ ਸਾਹਮਣੇ ਪੇਸ਼ ਕਰੇਗੀ।

ਇਹ ਵੀ ਪੜ੍ਹੋ: ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਜੰਮੂ-ਕਸ਼ਮੀਰ ਜਾਣਗੇ ਤਿੰਨ ਕੇਂਦਰੀ ਮੰਤਰੀ

ਦੱਸਣਯੋਗ ਹੈ ਕਿ ਇਹ ਕਮੇਟੀ ਸਿੱਖ ਸੰਸਥਾਵਾਂ, ਸਿੱਖ ਸ਼ਖ਼ਸੀਅਤਾਂ ਅਤੇ ਸਿੱਖ ਸੰਗਤ ਵੱਲੋਂ ਸੁਝਾਅ ਲੈ ਕੇ ਗਪਰਬਾਣੀ ਪ੍ਰਸਾਰਨ ਦੇ ਪ੍ਰਬੰਧ ਦੀ ਰੂਪ ਰੇਖਾ ਛੇ ਹਫ਼ਤੇ ਵਿੱਚ ਪੇਸ਼ ਕਰੇਗੀ। ਪ੍ਰੋਫੈਸਰ ਜਗਮੋਹਨ ਸਿੰਘ ਦੇ ਵੱਲੋਂ ਵੀ ਇਹ ਗੱਲ ਸਾਫ ਤੌਰ ਉੱਤੇ ਕਹੀ ਗਈ ਹੈ ਕਿ ਇੱਕ ਚੈਨਲ ਵੱਲੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਤੇ ਰੋਕ ਹੋਣੀ ਚਾਹੀਦੀ ਹੈ।

Intro:ਪਿਛਲੇ ਕੁਝ ਸਮੇਂ ਤੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਅੰਮ੍ਰਿਤਸਰ ਤੋਂ ਹੋਣ ਵਾਲਾ ਪ੍ਰਸਾਰਣ ਦੀ ਕਵਰੇਜ ਹੋਰ ਚੈਨਲਾਂ ਨੂੰ ਦੇਣ ਦੀ ਵੀ ਗੱਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਬੰਦ ਵਿੱਚ ਸਿੱਖ ਨੁਮਾਇੰਦਿਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਵੱਖ ਵੱਖ ਪੇਸ਼ਿਆਂ ਦੇ ਨਾਲ ਸੰਬੰਧ ਰੱਖਦੇ ਵਕੀਲ ਪੱਤਰਕਾਰ ਲੇਖਕ ਵੀ ਸ਼ਾਮਲ ਸ਼ਾਮਿਲ ਹੋਏ ਉਨ੍ਹਾਂ ਵੱਲੋਂ ਸਾਂਝੇ ਤੌਰ ਤੇ ਮੀਡੀਆ ਨਾਲ ਗੱਲ ਕਰਦੇ ਹੋਏ ਪ੍ਰੋਫੈਸਰ ਜਗਮੋਹਨ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਕ ਨਿੱਜੀ ਚੈਨਲ ਦੇ ਵੱਲੋਂ ਗੁਰਬਾਣੀ ਬਾਰੇ ਕੀਤੇ ਗਏ ਦਾਅਵਿਆਂ ਬਾਰੇ ਅਗਲੀ ਕਾਰਵਾਈ ਵਿਚਾਰਨ ਦੇ ਲਈ ਸਿੱਖ ਸੰਗਤ ਅੱਜ ਇੱਥੇ ਇਕੱਠਾ ਹੋਈ ਹੈ ਉਹਦੇ ਵਿੱਚ ਵੱਖ ਵੱਖ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਸ ਸ਼ਿਰਕਤ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇੱਕ ਚੇਨੀ ਜ਼ੀ ਚੈਨਲ ਦੇ ਵੱਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣਾ ਗੁਰਬਾਣੀ ਦੀ ਬਿਅਨਾਂ ਕਿਹਾ ਕਿ ਐਸਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ


Body:ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਵਸੰਮਤੀ ਦੇ ਨਾਲ ਇਹ ਮਤਾ ਵੀ ਪ੍ਰਵਾਨ ਕੀਤਾ ਗਿਆ ਹੈ ਕਿ ਪਿਛਲੇ ਕਰੀਬ ਵੀਹ ਸਾਲਾਂ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦੇ ਮਾਮਲੇ ਵਿੱਚ ਗੁਰਮਤਿ ਕਾਨੂੰਨ ਅਤੇ ਵਿੱਤੀ ਪੱਖਾਂ ਦੀ ਹੋਈ ਉਲੰਘਣਾ ਦੀ ਤੱਤ ਅਧਾਰਤ ਪੜਤਾਲ ਕਰਨ ਦੇ ਲਈ ਛੇ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਸ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਅਤੇ ਸਰਦਾਰ ਚੰਚਲ ਮਨੋਹਰ ਸਿੰਘ ਲਿਖਾਰੀ ਸਰਦਾਰ ਅਜੇਪਾਲ ਸਿੰਘ ਟੀਵੀ ਪੇਸ਼ਕਾਰ ਬੀ ਬੀਬੀ ਹਰਸ਼ਰਨ ਕੌਰ ਅਤੇ ਬਿਜਲਈ ਖ਼ਬਰ ਅਦਾਰਿਆਂ ਦੇ ਸੰਪਾਦਕ ਸਰਦਾਰ ਜਗਮੋਹਨ ਸਿੰਘ ਸੋਇਤੇ ਸਰਦਾਰ ਪਰਮਜੀਤ ਸਿੰਘ ਹੋਣਗੇ ਇਹ ਕਮੇਟੀ ਇਸ ਮਾਮਲੇ ਦੀ ਪੜਤਾਲ ਕਰਕੇ ਇਕ ਵਾਈਟ ਪੇਪਰ ਸੰਗਤ ਦੇ ਸਾਹਮਣੇ ਪੇਸ਼ ਕਰੇਗੀ


Conclusion:ਦੱਸਣਯੋਗ ਹੈ ਕਿ ਇਹ ਕਮੇਟੀ ਸਿੱਖ ਸੰਸਥਾਵਾਂ ਸਿੱਖ ਸ਼ਖ਼ਸੀਅਤਾਂ ਅਤੇ ਸੰਸਾਰ ਭਰ ਦੀ ਸਿੱਖ ਸੰਗਤ ਦੇ ਵੱਲੋਂ ਸੁਝਾਅ ਲੈ ਕੇ ਗੁਰਮਤਿ ਅਸਿਮਤਾ ਬੇਕਰ ਪਾਣੀ ਪ੍ਰਸਾਰਨ ਦੇ ਪ੍ਰਬੰਧ ਦੀ ਰੂਪ ਰੇਖਾ ਛੇ ਹਫ਼ਤੇ ਵਿੱਚ ਪੇਸ਼ ਕਰੇਗੀ ਪ੍ਰੋਫੈਸਰ ਜਗਮੋਹਨ ਸਿੰਘ ਦੇ ਵੱਲੋਂ ਵੀ ਇਹ ਗੱਲ ਸਾਫ ਤੌਰ ਤੇ ਕਹਿ ਗਈ ਕਿ ਇੱਕ ਚੈਨਲ ਦੇ ਵੱਲੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਉੱਤੇ ਰੋਕ ਹੋਣੀ ਚਾਹੀਦੀ ਹੈ ਵਾਈਟ ਪ੍ਰੋਫੈਸਰ ਜਗਮੋਹਨ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.