ETV Bharat / state

ਪੰਜਾਬ ਸਰਕਾਰ ਵੱਲੋਂ ਜਨਰਲ ਉਦਯੋਗਿਕ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਕੀਤੀ ਜਾਵੇਗੀ ਰਿਲੀਜ਼

author img

By

Published : Dec 3, 2019, 11:10 PM IST

ਪੰਜਾਬ ਸਰਕਾਰ ਵੱਲੋਂ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਸਪੋਰਟ ਓਰੀਐਂਟਡ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਰਿਲੀਜ਼ ਕੀਤੀ ਜਾਵੇਗੀ।

ਪੰਜਾਬ ਸਰਕਾਰ
ਪੰਜਾਬ ਸਰਕਾਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋ ਵੱਖ-ਵੱਖ ਉਦਯੋਗਿਕ ਨੀਤੀਆਂ ਦੇ ਤਹਿਤ ਸਮੇਂ-ਸਮੇਂ 'ਤੇ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਪੋਰਟ ਓਰੀਐਂਟਿਡ ਇਕਾਈਆਂ (ਈ.ਓ.ਯੂ) ਨੂੰ ਇਨਵੈਸਟਮੈਂਟ ਇੰਨਸੈਟਿਵ/ ਮਨਜ਼ੂਰ ਕੀਤੀ ਗਈ ਕੈਪੀਟਲ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਬਸਿਡੀ ਪਹਿਲਾਂ ਉਦਯੋਗਿਕ ਨੀਤੀ ਦੇ ਨਿਯਮਾਂ ਦੀ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਰੋਕ ਦਿੱਤੀ ਗਈ ਸੀ। ਹੁਣ ਇਨ੍ਹਾਂ ਇਕਾਈਆਂ ਅਤੇ ਐਕਸਪੋਰਟ ਓਰੀਐਂਟਡ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਰਿਲੀਜ਼ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਸਰਕਾਰ ਵਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨੋਟੀਫੀਕੇਸ਼ਨ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਦਯੋਗ ਵਿਭਾਗ ਦੀ ਵੈਬਸਾਈਟ www.pbindustries.gov.in 'ਤੇ ਵੀ ਅਪਲੋਡ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਜਿਨ੍ਹਾਂ ਨੂੰ ਉਪਦਾਨ ਦੀ ਰਾਸ਼ੀ ਵੱਖ-ਵੱਖ ਉਦਯੋਗਿਕ ਨੀਤੀਆਂ ਅਨੁਸਾਰ ਪ੍ਰਵਾਨ ਕੀਤੀ ਗਈ ਸੀ ਅਤੇ ਬੰਦ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਉਨ੍ਹਾਂ ਦੀ ਪ੍ਰਵਾਨ ਕੀਤੀ ਰਾਸ਼ੀ ਦੀ ਵੰਡ ਨਹੀਂ ਕੀਤੀ ਗਈ ਸੀ।

Intro:ਪੰਜਾਬ ਸਰਕਾਰ ਵਲੋਂ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਸਪੋਰਟ ਓਰੀਐਂਟਡ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਕੀਤੀ ਜਾਵੇਗੀ ਰਿਲੀਜ਼Body:ਪੰਜਾਬ ਸਰਕਾਰ ਵੱਲੋ ਵੱਖ-ਵੱਖ ਉਦਯੋਗਿਕ ਨੀਤੀਆਂ ਦੇ ਤਹਿਤ ਸਮੇਂ-ਸਮੇਂ 'ਤੇ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਪੋਰਟ ਓਰੀਐਂਟਿਡ ਇਕਾਈਆਂ (ਈ.ਓ.ਯੂ) ਨੂੰ ਇਨਵੈਸਟਮੈਂਟ ਇੰਨਸੈਟਿਵ/ ਮਨਜ਼ੂਰ ਕੀਤੀ ਗਈ ਕੈਪੀਟਲ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਬਸਿਡੀ ਪਹਿਲਾਂ ਉਦਯੋਗਿਕ ਨੀਤੀ ਦੇ ਨਿਯਮਾਂ ਦੀ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਰੋਕ ਦਿੱਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਸਰਕਾਰ ਵਲੋਂ ਅਧਿਸੂਚਨਾ ਨੰ: ਇੰਨ/ਸਬ/2019-20/ਡੀ.ਏ.-7/11371-ਏ ਮਿਤੀ 13-11-2019 ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨੋਟੀਫੀਕੇਸ਼ਨ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਦਯੋਗ ਵਿਭਾਗ ਦੀ ਵੈਬਸਾਈਟ www.pbindustries.gov.in 'ਤੇ ਵੀ ਅਪਲੋਡ ਕੀਤਾ ਗਿਆ ਹੈ।
ਸੂਬੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਜਿਨ•ਾਂ ਨੂੰ ਉਪਦਾਨ ਦੀ ਰਾਸ਼ੀ ਵੱਖ-ਵੱਖ ਉਦਯੋਗਿਕ ਨੀਤੀਆਂ ਅਨੁਸਾਰ ਪ੍ਰਵਾਨ ਕੀਤੀ ਗਈ ਸੀ ਅਤੇ ਬੰਦ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਉਨ•ਾਂ ਦੀ ਪ੍ਰਵਾਨ ਕੀਤੀ ਰਾਸ਼ੀ ਦੀ ਵੰਡ ਨਹੀਂ ਕੀਤੀ ਗਈ ਸੀ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਹ ਇਕਾਈਆਂ ਉਕਤ ਗਾਈਡਲਾਈਨਜ਼ ਅਨੁਸਾਰ ਯੋਗ ਅਤੇ ਹੱਕਦਾਰ ਸਮਝਦੀਆਂ ਹਨ ਤਾਂ ਉਹ ਵਿਭਾਗ ਦੀ ਈ-ਮੇਲ ਆਈ ਡੀ ਨੰ: br.incentive0gmail.com 'ਤੇ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲ•ਾ ਉਦਯੋਗ ਕੇਂਦਰ ਰਾਹੀਂ ਆਪਣੀ ਪ੍ਰਤੀ ਬੇਨਤੀ ਦੇ ਸਕਦੀਆਂ ਹਨ, ਤਾਂ ਜੋ ਉਨਾਂ• ਇਕਾਈਆਂ ਨੂੰ ਸਬਸਿਡੀ ਦੀ ਵੰਡ ਕਰਨ ਸਬੰਧੀ ਵਿਚਾਰਿਆ ਜਾ ਸਕੇ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.