ETV Bharat / state

ED Arrested AAP MLA : ED ਨੇ ਚੱਲਦੀ ਮੀਟਿੰਗ ਚੋਂ 'ਆਪ' ਵਿਧਾਇਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

author img

By ETV Bharat Punjabi Team

Published : Nov 6, 2023, 5:45 PM IST

Updated : Nov 6, 2023, 7:03 PM IST

ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ 40 ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ED Arrested AAP MLA

ED arrested AAP MLA Jaswant Gajjan Majra from Amargarh
ED Arrested AAP MLA : ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਗੱਜਣਮਾਜਰਾ ਨੂੰ ਈਡੀ ਦੇ ਸ਼ਿਕੰਜੇ 'ਚ, ਪੜ੍ਹੋ ਕਿਹੜੀ ਜਾਂਚ ਹੇਠ ਹੋਈ ਕਾਰਵਾਈ

ਭਾਜਪਾ ਆਗੂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਮਾਮਲੇ ਉੱਤੇ ਪ੍ਰਤੀਕਰਮ ਦਿੰਦੇ ਹੋਏ।

ਮਲੇਰਕੋਟਲਾ/ਫਰੀਦਕੋਟ : ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਮਾਲੇਰਕੋਟਲਾ-ਲੁਧਿਆਣਾ ਰੋਡ ’ਤੇ ਸਥਿਤ ਤਾਰਾ ਐਨਕਲੇਵ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਈਡੀ ਨੇ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੱਜਣਮਾਜਰਾ ਆਪਣੇ ਦਫ਼ਤਰ ਵਿੱਚ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਉਸੇ ਵੇਲੇ ਈਡੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗੱਜਣਮਾਜਰਾ ਉੱਤੇ ਕਰੀਬ 40 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਰਟੀ ਵਰਕਰਾਂ ਨਾਲ ਕਰ ਰਹੇ ਸੀ ਮੀਟਿੰਗ : ਈਡੀ ਵੱਲੋਂ ਜਦੋਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਉਹ ਆਪਣੇ ਦਫ਼ਤਰ ਵਿੱਚ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਸੇ ਵੇਲੇ ਈਡੀ ਨੇ ਰੇਡ ਕਰਦਿਆਂ ਗੱਜਣਮਾਜਰਾ ਨੂੰ 40 ਕਰੋੜ ਰੁਪਏ ਦੇ ਕਰਜੇ ਦੇ ਇਕ ਮਾਮਲੇ ਦੀ ਜਾਂਚ ਅਧੀਨ ਕਾਬੂ ਕਰ ਲਿਆ।



40 ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ : ਦੱਸਿਆ ਜਾ ਰਿਹਾ ਹੈ ਕਿ ਸਾਲ 2014 ਦੌਰਾਨ ਬੈਂਕ ਤੋਂ ਗੱਜਣਮਾਜਰਾ ਵੱਲੋਂ ਕਰੀਬ 40 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸਦੀ ਉਸ ਵੇਲੇ ਤੋਂ ਹੀ ਜਾਂਚ ਚੱਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸੀਬੀਆਈ ਅਤੇ ਈਡੀ ਵੱਲੋਂ ਇਸ ਮਾਮਲੇ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਭਾਜਪਾ ਨੇ ਦਿੱਤਾ ਤਿੱਖਾ ਪ੍ਰਤੀਕਰਮ : ਇਸ ਮਾਮਲੇ ਉੱਤੇ ਪ੍ਰਤੀਕਰਮ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਆਗੂ ਅਨਿਲ ਸਰੀਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ, ਜੋ ਖੁਦ ਨੂੰ ਕਾਨੂੰਨ ਉੱਤੇ ਸਮਝ ਰਹੀ ਹੈ। ਉਨ੍ਹਾਂ ਕਿਹਾ ਕੀ ਕਿ ਤੁਸੀਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨੋਗੇ। ਕੀ 40 ਕਰੋੜ ਰੁਪਏ ਦਾ ਫਰਾਡ ਕਰਨ ਲਈ ਬੀਜੇਪੀ ਨੇ ਕਿਹਾ ਸੀ ਜਾਂ ਕੇਂਦਰ ਸਰਕਾਰ ਨੇ ਕਿਹਾ ਸੀ। ਉਨਾਂ ਕਿਹਾ ਕਿ ਚਾਹੇ ਦਿੱਲੀ ਦੇ ਮੰਤਰੀ ਹੋਣ ਜਾਂ ਪੰਜਾਬ ਕਿਸੇ ਨੂੰ ਵੀ ਇਸ ਗੱਲ ਦੀ ਇਜਾਜਤ ਨਹੀਂ ਹੈ ਕਿ ਉਹ ਭ੍ਰਿਸ਼ਟਾਚਾਰ ਕਰੇ। ਸਰੀਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਨ੍ਹਾਂ ਭ੍ਰਿਸ਼ਟ ਆਗੂਆਂ ਨੂੰ ਚੋਣਾਂ ਵੇਲੇ ਸਬਕ ਸਿਖਾ ਦੇਵੇਗੀ। ਅਨਿਸ ਸਰੀਨ ਨੇ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਉੱਤੇ ਵੀ ਤਿੱਖੇ ਨਿਸ਼ਾਨੇ ਲਗਾਏ ਹਨ।

Last Updated : Nov 6, 2023, 7:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.