ETV Bharat / state

ਪਾਕਿਸਤਾਨ ਵਿੱਚ ਤਿੰਨ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ, ਜਬਰੀ ਕਰਵਾਇਆ ਇਸਲਾਮ ਕਬੂਲ

author img

By

Published : Jul 23, 2023, 10:50 AM IST

Updated : Jul 23, 2023, 11:29 AM IST

Conversion of three Hindu girls in Pakistan, forced to accept Islam
ਪਿਕਾਸਤਾਨ ਵਿੱਚ ਤਿੰਨ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਮ, ਜਬਰੀ ਕਰਵਾਇਆ ਇਸਲਾਮ ਕਬੂਲ

ਪੰਜਾਬ ਦੇ ਹਿੰਦੂ ਲੇਹਲਾਰਾਮ ਪੰਨਵਾਰ ਦੀਆਂ ਤਿੰਨ ਲੜਕੀਆਂ ਪਰਮੀਸ਼, ਰੋਸ਼ਨੀ ਅਤੇ ਚਾਂਦਨੀ, ਜਿਨ੍ਹਾਂ ਦੀ ਉਮਰ 16 ਸਾਲ ਅਤੇ ਇਸ ਤੋਂ ਘੱਟ ਹੈ, ਨੂੰ 60 ਕਿਲੋਮੀਟਰ ਦੂਰ ਡਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਵਿੱਚ ਕੈਦ ਕਰ ਲਿਆ ਗਿਆ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਵੱਲੋਂ ਸਰਕਾਰ ਪਾਸੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਡੈਸਕ : ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਹਰ ਰੋਜ਼ ਸੁਣਨ ਨੂੰ ਮਿਲਦੀਆਂ ਹਨ। ਇਥੇ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਰਾਧ ਬੇਖੌਫ ਤੇ ਬੇਰੋਕ ਜਾਰੀ ਹਨ। ਪਿਛਲੇ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਲਈ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਹੁਣ ਇਥੋਂ ਤਿੰਨ ਹਿੰਸੂ ਲੜਕੀਆਂ ਦੇ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਘੱਟ ਗਿਣਤੀ ਵਰਗ ਦੇ ਪੀੜਤ ਪਰਿਵਾਰਾਂ ਨੇ ਭਾਰਤ ਸਰਕਾਰ ਪਾਸੋਂ ਮਦਦ ਦੀ ਅਪੀਲ ਕੀਤੀ ਹੈ। ਇਸ ਮਾਮਲੇ ਉਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਲਈ ਕਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ ਦੀ ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਦੱਸੀ ਜਾ ਰਹੀ ਹੈ। ਪਰਮੀਸ਼, ਰੋਸ਼ਨੀ ਅਤੇ ਚਾਂਦਨੀ, 16 ਸਾਲ ਅਤੇ ਇਸ ਤੋਂ ਘੱਟ ਉਮਰ ਦੀਆਂ 3 ਲੜਕੀਆਂ, ਜੋ ਕਿ ਪੰਜਾਬ ਸੂਬੇ ਦੇ ਸਾਦਿਕਾਬਾਦ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰ ਨਾਲ ਸਬੰਧਤ ਸਨ, ਨੂੰ ਅਗਵਾ ਕਰ ਲਿਆ ਗਿਆ ਸੀ। ਪਰਿਵਾਰ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਨ੍ਹਾਂ ਦੀਆਂ ਧੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਵੇਗਾ।

ਕਦੇ ਪਾਕਿਸਤਾਨ 'ਚ ਮੰਦਰਾਂ 'ਤੇ ਹਮਲੇ... ਤੇ ਕਦੇ ਘੱਟਗਿਣਤੀ ਭਾਈਚਾਰੇ ਦੀਆਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹ! ਸਾਦਿਕਾਬਾਦ, ਜ਼ਿਲ੍ਹਾ ਰਹੀਮ ਯਾਰ ਖਾਨ, ਪੰਜਾਬ ਦੇ ਹਿੰਦੂ ਲੇਹਲਾਰਾਮ ਪੰਨਵਾਰ ਦੀਆਂ ਤਿੰਨ ਲੜਕੀਆਂ ਪਰਮੀਸ਼, ਰੋਸ਼ਨੀ ਅਤੇ ਚਾਂਦਨੀ, ਜਿਨ੍ਹਾਂ ਦੀ ਉਮਰ 16 ਸਾਲ ਅਤੇ ਇਸ ਤੋਂ ਘੱਟ ਹੈ, ਨੂੰ 60 ਕਿਲੋਮੀਟਰ ਦੂਰ ਡਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਵਿੱਚ ਕੈਦ ਕਰ ਲਿਆ ਗਿਆ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ। ਇਨ੍ਹਾਂ ਲੜਕੀਆਂ ਦੇ ਪਰਿਵਾਰ ਵਾਰ-ਵਾਰ ਮੇਰੇ ਨਾਲ ਸੰਪਰਕ ਕਰ ਰਹੇ ਹਨ ਅਤੇ ਮਦਦ ਲਈ ਬੇਨਤੀ ਕਰ ਰਹੇ ਹਨ। @MEAIindia ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। -ਮਨਜਿੰਦਰ ਸਿੰਘ ਸਿਰਸਾ, ਭਾਜਪਾ ਆਗੂ


ਪਰਿਵਾਰ ਨੇ ਪੁਲਿਸ ਕੋਲੋਂ ਮੰਗਿਆ ਸਹਿਯੋਗ, ਪਰ ਨਹੀਂ ਮਿਲੀ ਮਦਦ : ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਦਾ ਸਹਿਯੋਗ ਮੰਗਿਆ ਸੀ, ਪਰ ਕੋਈ ਮਦਦ ਨਹੀਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਤਿੰਨੇ ਲੜਕੀਆਂ ਉਨ੍ਹਾਂ ਦੇ ਜ਼ਿਲ੍ਹੇ ਤੋਂ 60 ਕਿਲੋਮੀਟਰ ਦੂਰ ਡੇਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਵਿੱਚ ਕੈਦ ਹਨ। ਉਨ੍ਹਾਂ ਦੀਆਂ ਧੀਆਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਸ ਦੀਆਂ ਧੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ।

ਪੀੜਤ ਪਰਿਵਾਰ ਵੱਲੋਂ ਸਰਕਾਰ ਪਾਸੋਂ ਮਦਦ ਦੀ ਅਪੀਲ : ਪੀੜਤ ਪਰਿਵਾਰ ਨੇ ਕਿਸੇ ਪਾਸਿਓਂ ਕੋਈ ਰਾਹ ਨਾ ਦਿਸਣ ਤੋਂ ਬਾਅਦ ਹੁੁਣ ਭਾਰਤ ਸਰਕਾਰ ਪਾਸੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਸਰਕਾਰ ਨਾਲ ਵੀ ਸੰਪਰਕ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਦੀ ਆਸ ਹੁਣ ਭਾਰਤ ਸਰਕਾਰ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਰਿਵਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Last Updated :Jul 23, 2023, 11:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.