ETV Bharat / state

CM Mann Keeps Eyes on Amritpal : ਪਤਨੀ ਨੂੰ ਵਿਦੇਸ਼ ਭੇਜਣ ਤੋਂ ਬਾਅਦ ਖੁਦ ਵੀ ਵਿਦੇਸ਼ ਭੱਜਣ ਦੀ ਫ਼ਿਰਾਕ 'ਚ ਸੀ ਅੰਮ੍ਰਿਤਪਾਲ !

author img

By

Published : Apr 23, 2023, 1:05 PM IST

CM Mann Keeps Eyes on Amritpal, Amritpal News
CM Mann Keeps Eyes on Amritpal

ਅੰਮ੍ਰਿਤਪਾਲ ਸਿੰਘ ਦੇ ਮੋਗਾ ਵਿਖੇ ਪਿੰਡ ਰੋਡੇ ਹੋਣ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਸ਼ਨੀਵਾਰ ਦੇਰ ਰਾਤ ਮਿਲ ਚੁੱਕੀ ਸੀ। ਇਸ ਤੋਂ ਬਾਅਦ ਪੂਰੇ ਪਿੰਡ ਦੀ ਘੇਰਾਬੰਦੀ ਕੀਤੀ ਗਈ। ਇਸ ਪੂਰੇ ਸਰਚ ਅਭਿਆਨ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਜ਼ਰ ਰੱਖੀ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਪਾਲ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ, ਪਰ ਪਹਿਲਾਂ ਪਤਨੀ ਕਿਰਨਦੀਪ ਕੌਰ ਨੂੰ ਸੁਰੱਖਿਅਤ ਯੂਕੇ ਪਹੁੰਚਾਉਣਾ ਚਾਹੁੰਦਾ ਸੀ।

ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਦੀ ਅੱਜ ਹੋਈ ਗ੍ਰਿਫਤਾਰੀ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਤੋਂ ਨਿਗਰਾਨੀ ਬਣਾਈ ਰੱਖੀ ਹੋਏ ਸੀ। ਇਹ ਸਾਰਾ ਸਰਚ ਆਪ੍ਰੇਨ ਸੀਐਮ ਮਾਨ ਦੀ ਅਗਵਾਈ ਹੇਠ ਹੋਇਆ ਹੈ। ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਮਾਨ ਨੇ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਕਾਰਵਾਈ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਇਸ ਕਾਰਨ 2-3 ਪੁਲਿਸ ਮੁਲਾਜ਼ਮ ਸਾਦੇ ਕਪੜਿਆਂ ਵਿੱਚ ਗੁਰਦੁਆਰਾ ਸਾਹਿਬ ਗਈ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੰਮ੍ਰਿਤਪਾਲ ਪਤਨੀ ਨੂੰ ਵਿਦੇਸ਼ ਭੇਜ ਖੁਦ ਵੀ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ।

  • ਅੰਮ੍ਰਿਤਪਾਲ ਉਦੋਂ ਤੋਂ ਦਬਾਅ ਵਿੱਚ ਸੀ, ਜਦੋਂ ਉਸ ਦੀ ਪਤਨੀ ਕਿਰਨਦੀਪ (ਇੱਕ ਬ੍ਰਿਟਿਸ਼ ਨਾਗਰਿਕ) ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਉਸ ਦਾ ਪਤਾ ਲਗਾਇਆ ਜਾ ਰਿਹਾ ਸੀ।
  • ਅੰਮ੍ਰਿਤਪਾਲ ਨੂੰ ਡਰ ਸੀ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕਰਨ ਲਈ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਫਸਾਉਣ ਜਾ ਰਹੀ ਹੈ।
  • ਅੰਮ੍ਰਿਤਪਾਲ ਨੇ ਆਪਣੀ ਪਤਨੀ ਰਾਹੀਂ ਯੂਕੇ ਪੈਸੇ ਟਰਾਂਸਫਰ ਕੀਤੇ।
  • ਕਿਰਨਦੀਪ ਕੌਰ ਦਾ ਭਾਰਤੀ ਵੀਜ਼ਾ ਜੁਲਾਈ ਤੱਕ ਸੀ ਅਤੇ ਉਹ ਇਸ ਤੋਂ ਪਹਿਲਾਂ ਭਾਰਤ ਛੱਡਣਾ ਚਾਹੁੰਦੀ ਸੀ।
  • ਅੰਮ੍ਰਿਤਪਾਲ ਭਾਰਤ ਤੋਂ ਭੱਜ ਨਹੀਂ ਸਕਦਾ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਤੋਂ ਪਹਿਲਾਂ ਦੇਸ਼ ਚੋਂ ਸੁਰੱਖਿਅਤ ਬਾਹਰ ਨਿਕਲ ਜਾਵੇ।
  • ਸੀਐਮ ਭਗਵੰਤ ਮਾਨ ਨੇ ਰਾਤ ਭਰ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਆਪਰੇਸ਼ਨ ਦੀ ਨਿਗਰਾਨੀ ਕੀਤੀ।
  • ਸਵੇਰੇ 4 ਵਜੇ ਮੁੱਖ ਮੰਤਰੀ ਨੂੰ ਬਚਣ ਦਾ ਕੋਈ ਰਸਤਾ ਨਾ ਹੋਣ ਅਤੇ ਅੰਮ੍ਰਿਤਪਾਲ ਦੇ ਘਿਰਾਓ ਦੀ ਪੁਸ਼ਟੀ ਕੀਤੀ ਗਈ।
  • ਪੰਜਾਬ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਸਿਰਫ਼ 2-3 ਪੁਲਿਸ ਵਾਲੇ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਗਏ।
  • ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ।

ਸਵੇਰੇ ਹੋਈ ਗ੍ਰਿਫ਼ਤਾਰੀ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 36 ਦਿਨ ਭਗੌੜਾ ਰਹਿਣ ਤੋਂ ਬਾਅਦ ਅੱਜ ਐਤਵਾਰ ਨੂੰ ਸਵੇਰੇ 6.45 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਤੋਂ ਲੈ ਗਈ, ਜਿੱਥੋਂ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਮੋਗਾ 'ਚ ਤਣਾਅ ਦਾ ਮਾਹੌਲ ਹੈ, ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਅੰਮ੍ਰਿਤਪਾਲ ਸ਼ਨੀਵਾਰ ਰਾਤ ਨੂੰ ਰੋਡੇ ਪਿੰਡ ਪਹੁੰਚਿਆ ਗਿਆ ਸੀ। ਅੱਜ ਸਵੇਰੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੇ ਕੰਘੀ ਤੇ ਕਛਹਿਰਾ ਲਿਆ ਅਤੇ ਸੰਗਤ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ: Ex Jathedar On Amritpal Arrest: ਅੰਮ੍ਰਿਤਪਾਲ ਦੀ ਗ੍ਰਿਫਤਾਰੀ 'ਤੇ ਬੋਲੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਕਿਹਾ- ਅੰਮ੍ਰਿਤਪਾਲ ਨੇ ਕੀਤਾ ਸਰੰਡਰ

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.