ETV Bharat / state

CM Mann Big announcement: ਪੀਐੱਸਪੀਸੀਐੱਲ ਨੂੰ ਰਾਹਤ; ਸਰਕਾਰ ਵੱਲੋਂ 20 ਹਜ਼ਾਰ 200 ਕਰੋੜ ਜਾਰੀ

author img

By

Published : Apr 7, 2023, 12:23 PM IST

ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤ ਤੇ ਸਰਕਾਰ ਦੇ ਸਾਲਾਨਾ ਰੈਵੀਨਿਊ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਕਈ ਹੋਰ ਵੱਡੇ ਐਲਾਨ ਕੀਤੇ ਗਏ।

Chief Minister Bhagwant Mann's press conference in Chandigarh
ਪੀਐੱਸਪੀਸੀਐੱਲ ਨੂੰ ਰਾਹਤ; ਸਰਕਾਰ ਵੱਲੋਂ 20 ਹਜ਼ਾਰ 200 ਕਰੋੜ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮਾਨ ਨੇ ਪੰਜਾਬ ਦੇ ਵਿੱਤੀ ਹਾਲਾਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਜੋ ਪੰਜਾਬ ਸਰਕਾਰ ਨੇ ਕਰਜ਼ਾ ਲਾਹਿਆ, ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਇਸ ਸਬੰਧੀ ਵੇਰਵੇ ਸਾਂਝੇ ਕਰਨ ਜਾ ਰਹੇ ਹਾਂ। ਇਸ ਮੌਕੇ ਉਨ੍ਹਾਂ ਬਲਦੇਵ ਸਿੰਘ ਸਰਾਂ ਪੀਐੱਸਪੀਸੀਐੱਲ ਦੇ ਸੀਐੱਮਡੀ, ਵਿੱਤੀ ਸਕੱਤਰ ਵੇਣੂਪ੍ਰਸਾਦ ਵੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਟੋਟਲ ਰੈਵੀਨਿਊ 8841 ਕਰੋੜ ਰੁਪਏ ਹੈ, ਜੋ ਕਿ ਆਲ ਟਾਈਮ ਹਾਈ ਹੈ। ਇਹ ਰੈਵਿਨਿਊ ਪਿਛਲੀ ਵਾਰ ਨਾਲੋਂ 2587 ਕਰੋੜ ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਪਹਿਲਾਂ ਵੀ ਮਿੱਥਿਆ ਜਾ ਸਕਦਾ ਸੀ, ਪਰ ਪਿਛਲੀਆਂ ਸਰਕਾਰਾਂ ਨੇ ਆਪਣੀਆਂ ਜੇਬ੍ਹਾਂ ਭਰਨ ਦੀ ਸੋਚੀ।

  • ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਕਦਮ...! ਪੰਜਾਬ ਦੇ ਰੈਵਨਿਊ ਵਿੱਚ ਭਾਰੀ ਵਾਧਾ...ਵੇਰਵੇ ਸਾਂਝੇ ਕਰ ਰਿਹਾ ਹਾਂ... ਪ੍ਰੈੱਸ ਕਾਨਫਰੰਸ Live... https://t.co/BTeNOS4Dp9

    — Bhagwant Mann (@BhagwantMann) April 7, 2023 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਜੀਐੱਸਟੀ ਕੁਲੈਕਸ਼ਨ ਵਿੱਚ 16.6 ਕਰੋੜ ਰੁਪਏ ਵਾਧਾ ਹੋਇਆ ਹੈ। ਪੰਜਾਬ ਪਹਿਲਾਂ ਅਖੀਰਲੇ ਨੰਬਰ ਉਤੇ ਹੁੰਦਾ ਸੀ ਤੇ ਹੁਣ ਪੰਜਾਬ ਟੌਪ ਦੇ ਸੂਬਿਆਂ ਵਿਚੋਂ ਇਕ ਹੈ, ਸਾਡੀ ਇਸ ਵਾਰ ਦੀ ਕੁਲੈਕਸ਼ਨ 18126 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਅਸੀਂ 2 ਫੀਸਦੀ ਦਾ ਘਾਟਾ ਰਜੀਸਟ੍ਰੀਆਂ ਉਤੇ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰ ਦੇ ਰੈਵੀਨਿਊ ਵਿੱਤ 78 ਫੀਸਦੀ ਵਾਧਾ ਹੋਇਆ ਹੈ।

ਪੀਐੱਸਪੀਸੀਐੱਲ ਨੂੰ ਫੰਡ ਜਾਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਸਪੀਸੀਐੱਲ ਨੂੰ ਵੱਡੀ ਰਾਹਤ ਦਿੰਦਿਆਂ 20 ਹਜ਼ਾਰ 200 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 9063 ਕਰੋੜ ਕਿਸਾਨਾਂ ਨੂੰ ਬਿਜਲੀ ਸਬਸਿਡੀ। ਘਰੇਲੂ ਬਿਜਲੀ ਦੀ 8225 ਕਰੋੜ ਰੁਪਏ ਦੀ ਸਬਸਿਡੀ ਹੈ। ਸਨਅਤ ਲਈ 2910 ਕਰੋੜ ਦੀ ਸਬਸਿਡੀ ਰੱਖੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਰਕਾਰ ਵੱਲ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਵੱਲੋਂ 3538 ਨੌਕਰੀਆਂ ਪਾਵਰ ਸੈਕਟਰ ਵਿੱਚ ਕੱਢੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਬਿਜਲੀ ਦੇ ਸੰਕਟ ਨਾਲ ਜੂਝਣਾ ਨਹੀਂ ਪਵੇਗਾ।

ਇਹ ਵੀ ਪੜ੍ਹੋ : Leaves Canceled Of Punjab Police: ਪੰਜਾਬ ਪੁਲਿਸ ਦੀਆਂ ਛੁੱਟੀਆਂ ਰੱਦ, ਅੰਮ੍ਰਿਤਪਾਲ ਨੂੰ ਲੈ ਕੇ ਅਲਰਟ 'ਤੇ ਪੁਲਿਸ

ਪੰਜਾਬ ਵਿੱਚ ਹੋਰ ਵੀ ਮਾਈਨਿੰਗ ਖੱਡਾਂ ਦੀ ਤਿਆਰੀ : ਰੇਤੇ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਦੇਣ ਲਈ ਮਾਈਨਿੰਗ ਖੱਡਾਂ 50 ਤੋਂ ਵਧ ਹੋ ਗਈਆਂ ਹਨ ਤੇ ਆਉਣ ਵਾਲੇੇ ਸਮੇਂ ਵਿੱਚ ਹੋਰ ਵੀ ਖੱਡਾਂ ਖੋਲ੍ਹੀਆਂ ਜਾਣਗੀਆਂ।

ਇਹ ਵੀ ਪੜ੍ਹੋ : Covid-19 Review Meeting Today: ਸੀਐਮ ਮਾਨ ਅੱਜ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਨਾਲ ਕਰਨਗੇ ਅਹਿਮ ਮੀਟਿੰਗ

ਸੂਬੇ ਵਿੱਚ 134 ਹੋਰ ਆਮ ਆਦਮੀ ਮੁਹੱਲਾ ਕਲੀਨਿਕਾਂ ਦੀ ਤਿਆਰੀ : ਆਮ ਆਦਮੀ ਕਲਿਨਿਕ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ 504 ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਹੁਣ ਤਕ 21 ਲੱਖ 21 ਹਜ਼ਾਰ 350 ਮਰੀਜ਼ ਆਪਣਾ ਇਲਾਜ ਕਰਵਾ ਕੇ ਗਏ ਹਨ। ਇਸ ਨਾਲ ਸਰਕਾਰ ਨੂੰ ਇਹ ਲਾਭ ਹੋਇਆ ਕਿ ਇਹ ਮਰੀਜ਼ ਨਿੱਜੀ ਹਸਪਤਾਲਾਂ ਦੀਆਂ ਲੰਮੀਆਂ ਲਾਈਨਾਂ ਵਿੱਚ ਨਹੀਂ ਲੱਗੇ। ਉਨ੍ਹਾਂ ਕਿਹਾ ਕਿ 134 ਮੁਹੱਲਾ ਕਲੀਨਿਕ ਹੋਰ ਤਿਆਰ ਹਨ, ਜੋ ਕਿ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਕ ਹੈਲਥ ਡਾਟਾ ਆ ਗਿਆ ਹੈ, ਜਿਸ ਨਾਲ ਸਾਨੂੰ ਪਤਾ ਲੱਗ ਰਿਹਾ ਹੈ ਕਿ ਸੂਬੇ ਵਿੱਚ ਕਿਸ ਬਿਮਾਰੀ ਤੋਂ ਲੋਕ ਜ਼ਿਆਦਾ ਪੀੜਤ ਹਨ। ਇਸ ਨਾਲ ਅਸੀਂ ਇਕ ਰੋਡ ਮੈਪ ਬਣਾ ਕੇ ਕੰਮ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.