ETV Bharat / state

ਚੰਡੀਗੜ੍ਹ 'ਚ ਹੁੰਦੀ ਰਹੇਗੀ ਦੋ ਪਹੀਆ ਪੈਟਰੋਲ ਵਾਹਨ ਦੀ ਰਜਿਸਟ੍ਰੇਸ਼ਨ, ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰੋਨਿਕ ਵਾਹਨ ਪਾਲਿਸੀ 'ਚ ਕੀਤੀ ਸੋਧ

author img

By

Published : Jul 4, 2023, 5:53 PM IST

ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਦੋ ਪਹੀਆ ਪੈਟਰੋਲ ਵਾਹਨ ਦੀ ਵਿੱਕਰੀ ਉੱਤੇ ਜੁਲਾਈ 2023 ਵਿੱਚ ਰੋਕ ਲਗਾਉਣ ਦੀ ਅਤੇ ਇਲੈਕਟ੍ਰੋਨਿਕ ਵਾਹਨ ਪਾਲਿਸੀ ਲਾਗੂ ਕਰਨ ਦੀ ਨਿਰਦੇਸ਼ ਦਿੱਤੇ ਸਨ। ਹੁਣ ਤਾਜ਼ਾ ਜਾਣਕਾਰੀ ਮੁਤਾਬਿਕ ਨਵੀਂ ਵਾਹਨ ਪਾਲਿਸੀ ਵਿੱਚ ਸੋਧ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਸ਼ਹਿਰ ਵਿੱਚ ਫਿਲਹਾਲ ਪੈਟਰੋਲ ਵਾਹਨ ਵਿਕਦੇ ਰਹਿਣਗੇ।

Chandigarh UT administration has amended the electronic vehicle policy
ਚੰਡੀਗੜ੍ਹ 'ਚ ਹੁੰਦੀ ਰਹੇਗੀ ਦੋ ਪਹੀਆ ਪੈਟਰੋਲ ਵਾਹਨ ਦੀ ਰਜਿਸਟ੍ਰੇਸ਼ਨ, ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰੋਨਿਕ ਵਾਹਨ ਪਾਲਿਸੀ 'ਚ ਕੀਤੀ ਸੋਧ

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਹੋਰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੇ ਕੁਝ ਸਮਾਂ ਪਹਿਲਾਂ ਫੈਸਲਾ ਲਿਆ ਸੀ ਕਿ ਚੰਡੀਗੜ੍ਹ ਵਿੱਚ ਦੋ ਪਹੀਆ ਪੈਟਰੋਲ ਵਾਹਨ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਪੈਟਰੋਲ ਵਾਹਨਾਂ ਨੂ ਬੰਦ ਕਰਕੇ ਸ਼ਹਿਰ ਅੰਦਰ ਸਿਰਫ ਇਲੈਕਟ੍ਰੋਨਿਕ ਵਾਹਨਾਂ ਦੀ ਵਿਕਰੀ ਸਬੰਧੀ ਵੀ ਕਿਹਾ ਗਿਆ ਸੀ। ਦੱਸ ਦਈਏ ਹੁਣ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਲਾਗੂ ਇਲੈਕਟ੍ਰਿਕ ਪਾਲਿਸੀ ਵਿੱਚ ਸੋਧ ਕੀਤੀ ਹੈ। ਸੋਧ ਦੇ ਨਾਲ ਹੀ ਹੁਣ ਦੋਪਹੀਆ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਜਾਰੀ ਰਹੇਗੀ, ਜੋ ਜੁਲਾਈ ਦੇ ਦੂਜੇ ਹਫ਼ਤੇ 'ਚ ਖ਼ਤਮ ਹੋਣ ਜਾ ਰਹੀ ਸੀ।

ਚਾਰ ਪਹੀਆ ਵਾਹਨ ਹੋਣਗੇ ਘੱਟ ਰਜਿਸਟਰ: ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਦੌਰਾਨ ਕਈ ਅਹਿਮ ਫੈਸਲੇ ਇਸ ਸਬੰਧੀ ਲਏ ਗਏ ਹਨ। ਇਸੇ ਤਰ੍ਹਾਂ ਬੈਠਕ ਵਿੱਚ ਈ-3 ਵ੍ਹੀਲਰ (ਮਾਲ) ਸ਼੍ਰੇਣੀ 'ਚ ਟੀਚਾ 40 ਫ਼ੀਸਦੀ ਤੋਂ ਘਟਾ ਕੇ 35 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦੋਂਕਿ ਈ-4 ਵ੍ਹੀਲਰ ਮਾਲ ਵਾਹਨ ਸ਼੍ਰੇਣੀ ਵਿੱਚ ਟੀਚਾ 40 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਸ ਸਾਲ ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦੀ 30 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਤੱਕ ਕੈਪਿੰਗ ਕਰ ਦਿੱਤੀ ਹੈ। ਚਾਰ ਪਹੀਆ ਪੈਟਰੋਲ ਵਾਹਨ ਇਸ ਸਾਲ 5 ਫ਼ੀਸਦੀ ਘੱਟ ਰਜਿਸਟਰਡ ਹੋਣਗੇ।

ਟੀਚਿਆਂ ਨੂੰ 5 ਫ਼ੀਸਦੀ ਵਧਾ ਕੇ 25 ਫ਼ੀਸਦੀ ਤੱਕ ਕਰ ਦਿੱਤਾ: ਈ-ਚਾਰਪਹੀਆ ਵਾਹਨਾਂ ਦੇ ਮਾਮਲੇ 'ਚ 20 ਫ਼ੀਸਦੀ ਦਾ ਦੁੱਗਣਾ ਟੀਚਾ ਹਾਸਲ ਕਰ ਲਿਆ ਗਿਆ ਹੈ, ਜੋ 10 ਫ਼ੀਸਦੀ ਦੇ ਮੂਲ ਟੀਚੇ ਨੂੰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ ਈ-ਬੱਸਾਂ ਦਾ ਟੀਚਾ 50 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤਾ ਗਿਆ ਹੈ। ਸਾਲ 2024 ਲਈ ਸੋਧ ਕੇ ਟੀਚਿਆਂ ਨੂੰ 5 ਫ਼ੀਸਦੀ ਵਧਾ ਕੇ 25 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ। ਈ-ਚਾਰਪਹੀਆ ਵਾਹਨਾਂ ਦੀ ਐਕਸ-ਸ਼ੋਅਰੂਮ ਕੀਮਤ ਤੋਂ 20 ਲੱਖ ਰੁਪਏ ਦੀ ਮੌਜੂਦਾ ਹੱਦ ਹਟਾ ਦਿੱਤੀ ਜਾਵੇਗੀ ਪਰ ਨੀਤੀ 'ਚ ਪ੍ਰਸਤਾਵਿਤ ਰਾਸ਼ੀ 1.5 ਲੱਖ ਦੀ ਹੱਦ 'ਚ ਕੋਈ ਬਦਲਾਅ ਨਹੀਂ ਹੋਵੇਗਾ। ਈ-ਸਾਈਕਲਾਂ ਲਈ ਸਬਸਿਡੀ ਲਾਗਤ ਦੇ 25 ਫ਼ੀਸਦੀ ਤੋਂ ਵਧਾ ਕੇ 3000 ਰੁਪਏ ਤੋਂ 4000 ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਪ੍ਰਸਤਾਵ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਦੇ ਬਾਹਰੋਂ ਖ਼ਰੀਦੇ ਜਾਣ ਵਾਲੇ ਵਾਹਨਾਂ, ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ਰਜਿਸਟਰਡ ਕੀਤਾ ਜਾਂਦਾ ਹੈ ਉਨ੍ਹਾਂ ਵਾਹਨਾਂ ਲਈ ਰੋਡ ਟੈਕਸ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਟਰਾਂਸਪੋਰਟ ਵਿਭਾਗ ਜਲਦ ਹੀ ਇਸ ਸਬੰਧੀ ਮੀਟਿੰਗ ਕਰੇਗਾ, ਤਾਂ ਜੋ ਕੋਈ ਵੀ ਵਾਜਿਬ ਫ਼ੈਸਲਾ ਲਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.