ETV Bharat / state

ਸੁਣੋ, ਨਵਜੋਤ ਸਿੱਧੂ ਦੇ ਉੱਪ ਮੁੱਖ ਮੰਤਰੀ ਬਣਨ ਬਾਰੇ ਕੀ ਬੋਲੇ ਕੈਪਟਨ

author img

By

Published : Jun 29, 2020, 8:24 PM IST

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਦੀ 2022 ਦੀਆਂ ਚੋਣਾਂ ਵਿੱਚ ਭੂਮਿਕਾ ਕਾਂਗਰਸ ਹਾਈ ਕਮਾਨ ਹੀ ਤੈਅ ਕਰੇਗੀ। ਇਸ ਦੇ ਨਾਲ ਹੀ ਕੈਪਟਨ ਕਿਹਾ ਕਿ ਸਿੱਧੂ ਕਾਂਗਰਸ ਦਾ ਹਿੱਸਾ ਹਨ।

ਨਵਜੋਤ ਸਿੱਧੂ ਦਾ ਉੱਪ ਮੁੱਖ ਮੰਤਰੀ ਬਣਨ ਬਾਰੇ ਕੈਪਟਨ ਦਾ ਬਿਆਨ ਆਇਆ ਸਾਹਮਣੇ
ਨਵਜੋਤ ਸਿੱਧੂ ਦਾ ਉੱਪ ਮੁੱਖ ਮੰਤਰੀ ਬਣਨ ਬਾਰੇ ਕੈਪਟਨ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਨਵਜੋਤ ਸਿੱਧੂ ਦਾ ਡਿਪਟੀ ਸੀਐਮ ਬਣਨ ਅਤੇ ਸਿੱਧੂ ਦੀ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਭੂਮਿਕਾ ਬਾਰੇ ਸਵਾਲ ਪੁੱਛਿਆ ਤਾਂ ਕੈਪਟਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਦੀ 2022 ਦੀ ਭੂਮਿਕਾ ਕਾਂਗਰਸ ਹਾਈ ਕਮਾਨ ਹੀ ਤੈਅ ਕਰੇਗੀ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸਿੱਧੂ ਕਾਂਗਰਸ ਦਾ ਹਿੱਸਾ ਹਨ।

ਨਵਜੋਤ ਸਿੱਧੂ ਦਾ ਉੱਪ ਮੁੱਖ ਮੰਤਰੀ ਬਣਨ ਬਾਰੇ ਕੈਪਟਨ ਦਾ ਬਿਆਨ ਆਇਆ ਸਾਹਮਣੇ

ਕੈਪਟਨ ਕਿਹਾ ਕਿ ਹਾਲੇ ਕੈਬਿਨੇਟ ਵਿੱਚ ਫੇਰਬਦਲ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਕੋਰੋਨਾ ਮਹਾਂਮਾਰੀ ਦਾ ਵੱਡਾ ਸੰਕਟ ਹੈ, ਜਿਸ ਨਾਲ ਨਜਿੱਠਣਾ ਹੈ। ਕੈਪਟਨ ਨੇ ਕਿਹਾ ਕਿ ਕੈਬਿਨੇਟ ਵਿੱਚ ਫੇਰਬਦਲ ਦੀਆਂ ਚਰਚਾਵਾਂ ਸਿਰਫ ਮੀਡੀਆ ਵਿੱਚ ਹਨ, ਉਨ੍ਹਾਂ ਕਿਹਾ ਕਿ ਸਾਰੇ ਮੰਤਰੀ ਚੰਗਾ ਕੰਮ ਕਰ ਰਹੇ ਹਨ।

ਇਹ ਵੀ ਪੜੋ: ਲੌਕਡਾਊਨ ਵਧਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ: ਕੈਪਟਨ

ਉੱਥੇ ਹੀ ਕਾਂਗਰਸ ਵੱਲੋਂ ਵਿੱਢੇ 'ਸਪੀਕਅਪ ਇੰਡੀਆ' ਡਿਜੀਟਲ ਪ੍ਰੋਗਰਾਮ 'ਚ 28 ਜੂਨ ਨੂੰ ਪ੍ਰਵਾਸੀ ਭਾਰਤੀਆਂ ਦੇ ਮੁਖਾਤਬ ਹੁੰਦਿਆਂ ਨਵਜੋਤ ਸਿੱਧੂ ਵੱਲੋਂ ਪੰਜਾਬ ਦੀ ਆਰਥਿਕਤਾ ਬਾਰੇ ਚੁੱਕੇ ਸਵਾਲ ਦਾ ਜਵਾਬ ਦਿੰਦਿਆ ਕੈਪਟਨ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਇੱਕਦਮ ਨਹੀਂ ਵਿਗੜੀ ਅਤੇ ਸਰਕਾਰ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.