ETV Bharat / state

Punjab and Himachal border: ਪੰਜਾਬ ਪੁਲਿਸ ਹਿਮਾਚਲ ਵਿੱਚ ਰੋਕੇਗੀ ਨਸ਼ਾ! ਪੰਜਾਬ ਤੋਂ ਹਿਮਾਚਲ ਭੱਜਦੇ ਨਸ਼ੇ ਦੇ ਵਪਾਰੀ ? ਕੀ ਕੈਮਰਿਆਂ ਦੀ ਨਿਗਰਾਨੀ 'ਚ ਫੜ੍ਹੇ ਜਾਣਗੇ ਤਸਕਰ - ਖ਼ਾਸ ਰਿਪੋਰਟ

author img

By

Published : Mar 4, 2023, 5:08 PM IST

Updated : Mar 20, 2023, 8:26 PM IST

Cameras will be installed on Punjab and Himachal border to stop drug smuggling
Punjab and Himachal border: ਪੰਜਾਬ ਪੁਲਿਸ ਹਿਮਾਚਲ ਵਿੱਚ ਰੋਕੇਗੀ ਨਸ਼ਾ ! ਪੰਜਾਬ ਤੋਂ ਹਿਮਾਚਲ ਭੱਜਦੇ ਨਸ਼ੇ ਦੇ ਵਪਾਰੀ ? ਕੀ ਕੈਮਰਿਆਂ ਦੀ ਨਿਗਰਾਨੀ 'ਚ ਫੜ੍ਹੇ ਜਾਣਗੇ ਤਸਕਰ - ਖ਼ਾਸ ਰਿਪੋਰਟ

ਪੰਜਾਬ ਪੁਲਿਸ ਹਿਮਾਚਲ ਅਤੇ ਪੰਜਾਬ ਬਾਰਡਰ 'ਤੇ ਸੀਸੀਟੀਵੀ ਕੈਮਰੇ ਲਗਾਏਗੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਤੋਂ ਹਿਮਾਚਲ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਬਾਰਡਰ ਉੱਤੇ ਕੈਮਰਿਆਂ ਰਾਹੀਂ ਪੰਜਾਬ ਪੁਲਿਸ ਹਿਮਾਚਲ ਵਿੱਚ ਨਸ਼ਾ ਜਾਣ ਤੋਂ ਰੋਕੇਗੀ ਪਰ ਇੱਥੇ ਸਵਾਲ ਇਹ ਹੈ ਕਿ ਪੰਜਾਬ ਅੰਦਰ ਪਹਿਲਾਂ ਹੀ ਨਸ਼ੇ ਦਾ ਮਸਲਾ ਹੱਲ ਨਹੀਂ ਹੋ ਰਿਹਾ। ਬਾਰਡਰ ਉੱਤੇ ਲਗਾਏ ਗਏ ਸੀਸੀਟੀਵੀ ਕੈਮਰੇ ਨਸ਼ਾ ਰੋਕਣ ਵਿਚ ਕਿੰਨੇ ਕਾਰਗਰ ਹੋਣਗੇ ? ਕੀ ਪੰਜਾਬ ਦੇ ਵਿਚ ਨਸ਼ਾ ਰੋਕਣ ਲਈ ਅਜਿਹੀ ਰਣਨੀਤੀ ਕਾਰਗਰ ਨਹੀਂ ਹੋ ਸਕਦੀ ?

Punjab and Himachal border: ਪੰਜਾਬ ਪੁਲਿਸ ਹਿਮਾਚਲ ਵਿੱਚ ਰੋਕੇਗੀ ਨਸ਼ਾ ! ਪੰਜਾਬ ਤੋਂ ਹਿਮਾਚਲ ਭੱਜਦੇ ਨਸ਼ੇ ਦੇ ਵਪਾਰੀ ? ਕੀ ਕੈਮਰਿਆਂ ਦੀ ਨਿਗਰਾਨੀ 'ਚ ਫੜ੍ਹੇ ਜਾਣਗੇ ਤਸਕਰ - ਖ਼ਾਸ ਰਿਪੋਰਟ

ਚੰਡੀਗੜ੍ਹ: ਨਸ਼ਾ ਸਮਾਜ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਪੰਜਾਬ ਦੇ ਨਾਲ ਅਜਿਹੇ ਕਈ ਹੋਰ ਸੂਬੇ ਹਨ ਜਿੱਥੇ ਨਸ਼ੇ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਹੈ। ਜਿੱਥੇ ਪੰਜਾਬ ਵਿੱਚ ਨਸ਼ਾ ਇੱਕ ਵੱਡੀ ਚੁਣੌਤੀ ਹੈ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੱਡੇ ਸੰਘਰਸ਼ ਅਤੇ ਮੁਹਿੰਮਾਂ ਵਿਚੋਂ ਲੰਘਣਾ ਪੈ ਰਿਹਾ ਹੈ। ਅਜਿਹੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਹਿਮਾਚਲ ਦੇ ਡੀਜੀਪੀ ਸੰਜੇ ਕੁੰਡੂ ਨਾਲ ਮੁਲਾਕਾਤ ਹੋਈ। ਜਿਸ ਵਿੱਚ ਪੰਜਾਬ ਪੁਲਿਸ ਨੇ ਹਿਮਾਚਲ ਪੁਲਿਸ ਦੀ ਮਦਦ ਕਰਨ ਦਾ ਐਲਾਨ ਕੀਤਾ ਕਿ ਪੰਜਾਬ ਪੁਲਿਸ ਹਿਮਾਚਲ ਪੁਲਿਸ ਦੀ ਨਸ਼ਾ ਰੋਕਣ ਵਿੱਚ ਮਦਦ ਕਰੇਗੀ ਅਤੇ ਪੰਜਾਬ ਪੁਲਿਸ ਹਿਮਾਚਲ ਅਤੇ ਪੰਜਾਬ ਬਾਰਡਰ 'ਤੇ ਸੀਸੀਟੀਵੀ ਕੈਮਰੇ ਲਗਾਏਗੀ। ਬਾਰਡਰ ਉੱਤੇ ਲਗਾਏ ਗਏ ਸੀਸੀਟੀਵੀ ਕੈਮਰੇ ਨਸ਼ਾ ਰੋਕਣ ਵਿਚ ਕਿੰਨੇ ਕਾਰਗਰ ਹੋਣਗੇ ? ਇਸ ਬਾਰੇ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਜਿਸ ਰੱਖਿਆ ਮਾਮਲਿਆਂ ਦੇ ਮਾਹਿਰ ਅਜੇਪਾਲ ਸਿੰਘ ਬਰਾੜ ਨਾਲ ਖਾਸ ਗੱਲਬਾਤ ਕੀਤੀ ਗਈ।




ਹਿਮਾਚਲ ਪੰਜਾਬ ਬਾਰਡਰ 'ਤੇ ਕਿਵੇਂ ਰੁੱਕੇਗਾ ਨਸ਼ਾ ?: ਈਟੀਵੀ ਭਾਰਤ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਰੱਖਿਆ ਮਾਮਲਿਆਂ ਦੇ ਮਾਹਿਰ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਪੁਲਿਸ ਦੇ ਡੀਜੀਪੀ ਦੇ ਇਸ ਮੀਟਿੰਗ ਵਿਚ ਬੈਠਣ 'ਤੇ ਹੀ ਨਿਰਾਸ਼ਾ ਜਾਹਿਰ ਕੀਤੀ ਹੈ। ਉਹਨਾਂ ਆਖਿਆ ਕਿ ਪੰਜਾਬ ਪੁਲਿਸ ਦਾ ਇਹ ਮੰਨ ਲੈਣਾ ਕਿ ਹਿਮਾਚਲ ਵਿੱਚੋਂ ਪੰਜਾਬ ਰਾਹੀਂ ਨਸ਼ਾ ਜਾ ਰਿਹਾ ਹੈ ਇਹ ਵੱਡੀ ਸਮੱਸਿਆ ਹੈ। ਇਹ ਪੰਜਾਬ ਉੱਤੇ ਇਕ ਗੰਭੀਰ ਇਲਜ਼ਾਮ ਹੈ ਕਿ ਪੰਜਾਬ ਵਿੱਚੋਂ ਹਿਮਾਚਲ ਵਿੱਚ ਨਸ਼ਾ ਸਪਲਾਈ ਹੋ ਰਿਹਾ ਹੈ। ਦੂਜਾ ਇਹ ਕਿ ਬਾਰਡਰ ਉੱਤੇ ਸੀਸੀਟੀਵੀ ਕੈਮਰੇ ਲਗਾਉਣਾ ਟੈਂਕ ਅਤੇ ਕੋਲਡ ਡਰਿੰਕ ਦੀ ਬੋਤਲ ਸੁੱਟਣ ਦੇ ਬਰਾਬਰ ਹੈ ਜੋ ਖੁਦ ਟੈਂਕ ਥੱਲੇ ਆ ਕੇ ਪਿਸ ਜਾਵੇਗੀ। ਨਸ਼ਾ ਖ਼ਤਮ ਕਰਨਾ ਇੰਨਾ ਆਸਾਨ ਨਹੀਂ ਹੈ ਨਸ਼ੇ ਦਾ ਨੈਟਵਰਕ ਬੜਾ ਵਿਸ਼ਾਲ ਹੈ। ਪੰਜਾਬ ਅਤੇ ਹਿਮਾਚਲ ਦਾ ਬਾਰਡਰ ਇਕ ਦੂਜੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਹਿਮਾਚਲ ਅਤੇ ਪੰਜਾਬ ਦੇ ਕਈ ਨਿੱਕੇ ਨਿੱਕੇ ਰਸਤੇ ਆਪਸ ਵਿਚ ਜੁੜੇ ਹੋਏ ਹਨ। ਸੰਘਣੀਆਂ ਪਹਾੜੀਆਂ ਨਾਲ ਜੁੜੇ ਕਈ ਅਜਿਹੇ ਰਸਤੇ ਪੰਜਾਬ ਤੋਂ ਹਿਮਾਚਲ ਨੂੰ ਜਾਂਦੇ ਹਨ ਜਿਹਨਾਂ ਦੀ ਛਾਣਬੀਣ ਨਹੀਂ ਕੀਤੀ ਜਾ ਸਕਦੀ ਅਤੇ ਇਹ ਹਵਾ 'ਚ ਤੀਰ ਮਾਰਨ ਦੇ ਬਰਾਬਰ ਹੈ।



ਹਿਮਾਚਲ ਵਿੱਚ ਸਿੰਥੈਟਿਕ ਨਸ਼ਾ: ਉਨ੍ਹਾਂ ਕਿਹਾ ਹਿਮਾਚਲ ਵਿੱਚ ਪਹਿਲਾਂ ਜ਼ਿਆਦਾਤਰ ਨਸ਼ਾ ਓਪੀਅਮ ਦਾ ਸੀ, ਹੁਣ ਹਿਮਾਚਲ ਤੋਂ ਜੋ ਨਸ਼ੇ ਦੀ ਸਥਿਤੀ ਸਾਹਮਣੇ ਆ ਰਹੀ ਹੈ ਉਸ ਅਨੁਸਾਰ ਹਿਮਾਚਲ ਵਿੱਚ 60 ਪ੍ਰਤੀਸ਼ਤ ਨਸ਼ਾ ਕਾਰੋਬਾਰੀ ਹੈ। 60 ਪ੍ਰਤੀਸ਼ਤ ਤੱਕ ਹਿਮਾਚਲ ਵਿੱਚ ਚਿੱਟਾ ਵੇਚਿਆ ਜਾ ਰਿਹਾ ਹੈ। ਜਿਸ ਕਰਕੇ ਉੱਥੇ ਲੋਕਲ ਦੁਕਾਨਾਂ ਅਤੇ ਮੈਡੀਕਲ ਸਟੋਰਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ। ਹਿਮਾਚਲ ਵਿੱਚ ਸਿੰਥੈਟਿਕ ਡਰੱਗ ਦੀ ਭਰਮਾਰ ਹੈ ਜੋ ਬੱਦੀ ਵਰਗੇ ਇਲਾਕਿਆਂ ਵਿੱਚ ਬਣਾਈ ਜਾਂਦੀ ਹੈ।



ਪੰਜਾਬ ਸਰਕਾਰ ਆਪਣੀਆਂ ਫਾਈਲਾਂ ਤਾਂ ਖੋਲ੍ਹ ਨਹੀਂ ਰਹੀ: ਉਹਨਾਂ ਆਖਿਆ ਕਿ ਪੰਜਾਬ ਵਿੱਚ ਲੰਮੇਂ ਸਮੇਂ ਤੋਂ ਅਦਾਲਤਾਂ ਵਿੱਚ ਨਸ਼ੇ ਦੇ ਕਾਰਬੋਾਰ ਦੀਆਂ ਫਾਈਲਾਂ ਬੰਦ ਪਈਆਂ ਹਨ। ਪੰਜਾਬ ਹਰਿਆਣਾ ਹਾਈਕੋਰਟ 'ਚ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਵਾਲੀ ਫਾਈਲ ਅਜੇ ਤੱਕ ਨਹੀਂ ਖੋਲ੍ਹੀ ਗਈ। ਪੰਜਾਬ ਵਿਚ ਨਸ਼ਾ ਤਸਕਰੀ ਨੇ ਵੱਡਾ ਸਿਆਸੀ ਪ੍ਰਭਾਵ ਕਬੂਲਿਆ ਹੋਇਆ ਹੈ। ਵੱਡੇ ਵੱਡੇ ਰਾਜਨੇਤਾ ਨਸ਼ੇ ਦੇ ਕਾਰੋਬਾਰ ਵਿਚ ਲਿਪਤ ਹਨ। ਅਜਿਹੀ ਸਥਿਤੀ ਵਿਚ ਨਸ਼ੇ ਨੂੰ ਠੱਲ੍ਹ ਕਿਵੇਂ ਪੈ ਸਕਦੀ ਹੈ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਿਵੇਂ ਕੀਤਾ ਜਾ ਸਕਦਾ ਹੈ ?



ਨਸ਼ਾ ਖ਼ਤਮ ਕਰਨ ਲਈ ਸਮਾਜਿਕ ਮੁਹਿੰਮ ਵਿੱਢਣ ਦੀ ਲੋੜ: ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਖ਼ਫਾ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਸਮਾਜਿਕ ਮੁਹਿੰਮਾ ਵਿੱਢਣ ਦੀ ਲੋੜ ਹੈ। ਵੱਧ ਤੋਂ ਵੱਧ ਜਾਗਰੂਕਤਾ ਅਭਿਆਨ ਚਲਾਉਣ ਦੀ ਲੋੜ ਹੈ। ਜਿਸ ਤਰ੍ਹਾਂ ਭਰੂਣ ਹੱਤਿਆ ਖ਼ਿਲਾਫ਼ ਸਮਾਜਿਕ ਮੁਹਿੰਮਾਂ ਨੇ ਰੰਗ ਵਿਖਾਇਆ ਸੀ ਉਸੇ ਤਰ੍ਹਾਂ ਹੀ ਨਸ਼ਾ ਵਿਰੋਧੀ ਮੁਹਿੰਮ ਵੀ ਇੱਕ ਦਿਨ ਜ਼ਰੂਰ ਰੰਗ ਲਿਆਵੇਗੀ। ਦੂਜਾ ਨਸ਼ਾ ਖ਼ਤਮ ਲਈ ਸਰਕਾਰਾਂ, ਪ੍ਰਸ਼ਾਸਨ ਅਤੇ ਪੁਲਿਸ ਦੀ ਸੁਹਿਦਰਤਾ ਦੀ ਜ਼ਰੂਰਤ ਹੈ। ਇਹਨਾਂ ਨੂੰ ਆਪਣੇ ਅੰਦਰੋਂ ਨਸ਼ੇ ਦੀਆਂ ਕਾਲੀਆਂ ਭੇਡਾਂ ਨੂੰ ਵੀ ਬਾਹਰ ਕੱਢਣ ਪਵੇਗਾ। ਅਜੇਪਲਾ ਬਰਾੜ ਕਹਿੰਦੇ ਹਨ ਜੇਕਰ ਪੁਲਿਸ ਹਿਮਾਚਲ ਵਿੱਚ ਨਸ਼ਾ ਰੋਕਣ ਦੀ ਸੁਹਿਰਦਤਾ ਵਿਖਾ ਰਹੀ ਹੈ ਤਾਂ ਹਿਮਾਚਲ ਬਾਰਡਰ ਤੱਕ ਪਹੁੰਚਣ ਤੋਂ ਪਹਿਲਾਂ ਨਸ਼ੇ ਨੂੰ ਪੰਜਾਬ ਵਿੱਚ ਹੀ ਕਿਉਂ ਨਹੀਂ ਫੜਿਆ ਜਾ ਸਕਦਾ। ਪੰਜਾਬ ਵਿਚ ਨਾਕੇਬੰਦੀ ਕਿਉਂ ਨਹੀਂ ਕੀਤੀ ਜਾ ਸਕਦੀ ਅਤੇ ਸੀਸੀਟੀਵੀ ਕੈਮਰੇ ਕਿਉਂ ਨਹੀਂ ਲਗਾਏ ਜਾ ਸਕਦੇ। ਨਸ਼ੇ ਦਾ ਮੁੱਦਾ ਇੰਨਾ ਗੰਭੀਰ ਹੈ ਕਿ ਹੋਰ ਕਈ ਸੂਬੇ ਵੀ ਨਸ਼ੇ 'ਤੇ ਲਗਾਮ ਲਗਾਉਣ ਲਈ ਰਣਨੀਤੀਆਂ ਬਣਾ ਰਹੇ ਹਨ ਅਤੇ ਬੀਤੇ ਦਿਨ ਚੰਡੀਗੜ੍ਹ 'ਚ ਵੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਦੇ ਡੀਜੀਪੀਸ ਸਮੇਤ ਕਈ ਸੂਬਿਆਂ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੇ ਨਸ਼ੇ ਦੀ ਸਮੱਸਿਆ ਨੂੰ ਗੰਭੀਰ ਦੱਸਿਆ ਅਤੇ ਇਸ ਲਈ ਸਾਰੇ ਸੂਬਿਆਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ।



ਇਹ ਵੀ ਪੜ੍ਹੋ: Womes Day Special: ਜਾਣੋ, ਕਮਲਦੀਪ ਕੌਰ ਦੇ ਘਰ ਦੀ ਰਸੋਈ ਤੋਂ ਲੈ ਕੇ ਭਾਰਤ ਦੀ ਬੈਸਟ ਸ਼ੈਫ ਹੋਣ ਤੱਕ ਦਾ ਸਫ਼ਰ...



Last Updated :Mar 20, 2023, 8:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.