ETV Bharat / state

ਕੈਬਨਿਟ ਮੰਤਰੀ ਵੱਲੋਂ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦਾ ਦਾਅਵਾ

author img

By

Published : Jan 2, 2023, 2:26 PM IST

ਪੰਜਾਬ ਸਰਕਾਰ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਢੁਕਵੀਆਂ ਗਤੀਵਿਧੀਆਂ ਨਾਲ ਇਨ੍ਹਾਂ ਸਮੱਸਿਆਵਾਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਗਿਆ ਹੈ। ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ (proper use of natural resources) ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਅਤੇ 150 ਬਲਾਕਾਂ ਵਿੱਚੋਂ 117 ਬਲਾਕਾਂ ਨੂੰ ਅਤਿ-ਸ਼ੋਸ਼ਣ ਦਾ ਸ਼ਿਕਾਰ ਐਲਾਨਿਆ ਗਿਆ ਹੈ।

Cabinet Minister Inderbir Singh Nijjar
Cabinet Minister Inderbir Singh Nijjar

ਚੰਡੀਗੜ੍ਹ : ਪੰਜਾਬ ਦੇ ਭੂਮੀ ਸੰਭਾਲ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਧਰਤੀ ਹੇਠ ਪਾਣੀ ਨੂੰ ਬਚਾਉਣ ਲਈ ਅਤੇ ਇਸ ਦੀ ਸਰਬੋਤਮ ਵਰਤੋਂ ਕਰਨ ਮਾਰਚ 2022 ਤੋ ਹੁਣ ਤੱਕ 153.94 ਕਰੋੜ ਰੁਪਏ ਦੀ ਵਰਤੋਂ ਕਰਕੇ 44,487 ਹੈਕਟੇਅਰ ਭੂਮੀ ਨੂੰ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਵਾਧੂ ਬਜਟ ਉਪਬੰਧ ਅਤੇ ਸਮੇਂ-ਸਿਰ ਫੰਡ ਜਾਰੀ ਕਰਕੇ ਇਸ ਪ੍ਰੋਗਰਾਮ ਨੂੰ ਵਧਾਵਾ ਦਿੱਤਾ ਹੈ।



ਕਈ ਹਜ਼ਾਰਾਂ ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ: ਸਾਲ 2022-23 ਦੇ ਆਪਣੇ ਪਹਿਲੇ ਬਜਟ ਵਿੱਚ 100 ਫ਼ੀਸਦੀ ਰਾਜ ਸਰਕਾਰ ਦੀ ਸਹਾਇਤਾਂ ਨਾਲ ਜ਼ਮੀਨ ਦੋਜ਼ ਪਾਈਪਲਾਈਨ ਸਿਸਟਮ ਦੇ ਪ੍ਰੋਜੈਕਟਾਂ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਛੋਟੇ ਚੈੱਕ-ਡੈਮ, ਟੋਬਿਆਂ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਅਤੇ ਛੱਤਾਂ ਤੇ ਮੀਂਹ ਦੇ ਪਾਣੀ ਨੂੰ ਇਕੱਤਰ ਕਰਨ ਦੇ ਸਿਰ-ਕੱਢਵੇਂ ਪ੍ਰੋਜੈਕਟਾਂ ਲਈ 4 ਨਵੀਆਂ ਸਕੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਰਚ 2022 ਤੋਂ ਹੁਣ ਤੱਕ 76.87 ਕਰੋੜ ਰੁਪਏ ਖ਼ਰਚ (Jobs in Punjab Government) ਕਰਕੇ 22,485 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਉਣ ਲਈ ਬਹੁਤ ਸਾਰੀਆਂ ਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ (Underground Water) ਕੀਤੀਆਂ ਗਈਆਂ ਹਨ। 18,305 ਹੈਕਟੇਅਰ ਤੇ ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਲਈ ਜਮੀਨਦੋਜ਼ ਪਾਈਪਲਾਈਨ ਸਿਸਟਮ ਦੇ ਪ੍ਰੋਜੈਕਟਾਂ ਦੀ (Irrigation System In Punjab) ਉਸਾਰੀ ਲਈ ਕਿਸਾਨਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ।


ਕਿਸਾਨਾਂ ਨੂੰ ਸਬਸਿਡੀ ਦਿੱਤੀ ਗਈ: ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਨਹਿਰੀ ਕਮਾਂਡ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ 'ਤੇ 90 ਫ਼ੀਸਦੀ ਸਬਸਿਡੀ ਅਤੇ ਟਿਊਬਵੈਲ ਕਮਾਂਡ ਖੇਤਰਾਂ ਵਿੱਚ ਨਿੱਜੀ ਪ੍ਰੋਜੈਕਟਾਂ ਤੇ 50 ਫ਼ੀਸਦੀ ਸਬਸਿਡੀ ਲਈ ਕੁੱਲ 47.66 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ 1,953 ਹੈਕਟੇਅਰ ਰਕਬੇ ਤੇ ਵਧੇਰੇ ਪ੍ਰਭਾਵੀ ਮਾਇਕਰੋ ਇਰੀਗੇਸ਼ਨ (ਡਰਿੱਪ ਅਤੇ ਫੁਆਰਾ) ਸਿੰਚਾਈ ਸਿਸਟਮ ਅਪਣਾਉਣ ਵਾਲੇ ਕਿਸਾਨਾਂ ਨੂੰ 80 ਪ੍ਰਤੀਸ਼ਤ (ਛੋਟੇ/ਸੀਮਾਂਤ/ਅਨੁਸੂਚਿਤ ਜਾਤੀ/ਔਰਤ ਕਿਸਾਨਾਂ ਨੂੰ 90 ਫ਼ੀਸਦੀ) ਸਬਸਿਡੀ ਦੇ ਰੂਪ ਵਿੱਚ 8.28 ਕਰੋੜ ਰੁਪਏ ਜਾਰੀ ਕੀਤੇ ਗਏ ਹਨ।


ਨੀਮ-ਪਹਾੜੀ ਕੰਡੀ ਖੇਤਰ ਲਈ ਸੁਵਿਧਾ: ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਨੀਮ-ਪਹਾੜੀ ਕੰਡੀ ਖੇਤਰ ਵਿੱਚ 523 ਹੈਕਟੇਅਰ ਰਕਬੇ ਤੇ ਜਲ ਇਕੱਤਰ, ਭੌਂ-ਖੋਰ ਨਿਯੰਤਰਣ, ਜੀਵਨ-ਦਾਈ ਸਿੰਚਾਈ ਅਤੇ ਕੁਦਰਤੀ ਰੀਚਾਰਜਿੰਗ ਲਈ 1.21 ਕਰੋੜ ਰੁਪਏ ਖ਼ਰਚ ਕਰਕੇ 4 ਵਾਟਰ ਹਾਰਵੈਸਟਿੰਗ-ਕਮ-ਰੀਚਾਰਜਿੰਗ (proper use of natural resources) ਸਟਰੱਕਚਰਾਂ ਦੀ ਉਸਾਰੀ ਕੀਤੀ ਗਈ ਹੈ।



99 ਖਾਲੀ ਅਸਾਮੀਆਂ 'ਤੇ ਨਵੀਂ ਭਰਤੀ ਕੀਤੀ ਗਈ: ਮੰਤਰੀ ਨਿੱਜਰ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਤੋਂ ਸੋਧੇ ਜਲ ਦੀ ਜਮੀਨਦੋਜ਼ ਪਾਈਪਾਂ ਰਾਹੀਂ 1,409 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਸੁਚੱਜੀ ਵਰਤੋਂ ਦੇ 7 ਪ੍ਰਾਜੈਕਟਾਂ ਦੀ ਉਸਾਰੀ ਤੇ 9.73 ਕਰੋੜ ਰੁਪਏ ਖਰਚ ਕੀਤੇ ਗਏ (facilities for Punjab farmers) ਹਨ। 9.99 ਕਰੋੜ ਰੁਪਏ ਖਰਚ ਕਰਕੇ 295 ਹੈਕਟੇਅਰ ਰਕਬੇ ਤੇ ਹੋਰ ਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੰਚਾਈ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਕੁਦਰਤੀ ਸੋਮਿਆਂ ਦੀ ਸਰਬੋਤਮ ਵਰਤੋਂ ਕਰਨ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਵਿੱਚ 99 ਖਾਲੀ ਅਸਾਮੀਆਂ ਤੇ ਨਵੀਂ ਭਰਤੀ ਕੀਤੀ ਗਈ ਹੈ।




ਇਹ ਵੀ ਪੜ੍ਹੋ: ਹੁਣ ਵਿਜੀਲੈਂਸ ਅਧਿਕਾਰੀ ਨਹੀਂ ਪਾ ਸਕਣਗੇ ਜੀਨਸ ਅਤੇ ਟੀ-ਸ਼ਰਟ, ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.