ETV Bharat / state

ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਭੱਤਿਆਂ 'ਚ ਕੀਤਾ ਵਾਧਾ, ਕੱਚੇ ਅਧਿਆਪਕਾਂ ਦੀਆਂ ਵਧਾਈਆਂ ਗਈਆਂ ਤਨਖਾਹਾਂ

author img

By

Published : Jun 27, 2023, 5:15 PM IST

Updated : Jun 27, 2023, 9:15 PM IST

ਸਰਕਾਰ ਵੱਲੋਂ 12700 ਪੱਕੇ ਕੀਤੇ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਚੌਖਾ ਵਾਧਾ ਕਰਕੇ ਅਧਿਆਪਕਾਂ ਦੇ ਚਿਹਰੇ 'ਤੇ ਖੁਸ਼ੀ ਲਿਆ ਦਿੱਤੀ ਹੈ।

big gift to teachers appointed by chief minister mann
ਮੁੱਖ ਮੰਤਰੀ ਮਾਨ ਵੱਲੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦਾ ਐਲਾਨ ਕੀਤਾ ਹੈ। ਇਹਨਾਂ ਅਧਿਆਪਕਾਂ ਨੂੰ ਸਰਕਾਰ ਵੱਲੋਂ ਪੱਕੇ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਜਿਸਦਾ ਨੋਟੀਫਿਕੇਸ਼ਨ ਛੁੱਟੀਆਂ ਤੋਂ ਬਾਅਦ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਅਧਿਆਪਕ ਸਿੱਖਿਆ ਢਾਂਚੇ ਵਿਚ ਵੱਖ- ਵੱਖ ਕੈਟੇਗਿਰੀਆਂ ਨਾਲ ਸਬੰਧ ਰੱਖਦੇ ਹਨ ਜਿਹਨਾਂ ਦੇ ਤਨਖਾਹ ਅਤੇ ਭੱਤਿਆਂ ਵਿਚ ਸਰਕਾਰ ਨੇ ਵਾਧੇ ਦਾ ਐਲਾਨ ਕੀਤਾ ਹੈ।

ਸੀਐਮ ਨੇ ਵੱਖ ਵੱਖ ਕੈਟਾਗਿਰੀਆਂ ਬਾਰੇ ਦਿੱਤੀ ਜਾਣਕਾਰੀ: ਮੁੱਖ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਵਿਚ ਸਿੱਖਿਆ ਵਲੰਟੀਅਰ ਦੋ ਕੈਟਾਗਿਰੀਆਂ ਨਾਲ ਸਬੰਧ ਰੱਖਦੇ ਹਨ। ਇਸ ਕੈਟਾਗਿਰੀ ਵਿਚ 6357 ਅਧਿਆਪਕ ਆਉਂਦੇ ਹਨ। ਜਿਹਨਾਂ ਦੀ ਤਨਖ਼ਾਹ 3500 ਰੁਪਏ ਸੀ ਸਰਕਾਰ ਨੇ ਇਹਨਾਂ ਦੀ ਤਨਖ਼ਾਹ 15000 ਰੁਪਏ ਕਰਨ ਦਾ ਫ਼ੈਸਲਾ ਲਿਆ ਹੈ। ਸਿੱਖਿਆ ਵਲੰਟੀਅਰ ਵਿਚ ਇਕ ਹੋਰ ਕੈਟਾਗਿਰੀ ਹੈ ਈਜੀਐਸ ਈਐਸਟੀਆਰ ਜਿਹਨਾਂ ਦੀ ਤਨਖ਼ਾਹ 6000 ਰੁਪਏ ਸੀ ਸਰਕਾਰ ਨੇ ਇਹਨਾਂ ਦੀ ਤਨਖ਼ਾਹ 18000 ਰੁਪਏ ਕਰਨ ਦਾ ਫ਼ੈਸਲਾ ਲਿਆ ਹੈ। ਜਿਹਨਾਂ ਦੀ ਤਨਖ਼ਾਹ 3500 ਰੁਪਏ ਸੀ ਉਹਨਾਂ ਨੂੰ ਹੁਣ ਹਰ ਮਹੀਨੇ 15000 ਰੁਪਏ ਦਿੱਤੇ ਜਾਣਗੇ ਅਤੇ ਜਿਹਨਾਂ ਦੀ ਤਨਖ਼ਾਹ 6000 ਰੁਪਏ ਸੀ ਉਹਨਾਂ ਨੂੰ ਹਰ ਮਹੀਨੇ 18000 ਰੁਪਏ ਤਨਖ਼ਾਹ ਦਿੱਤੀ ਜਾਵੇਗੀ।

ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਚੌਖਾ ਵਾਧਾ
ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਚੌਖਾ ਵਾਧਾ

ਸਿੱਖਿਆ ਪ੍ਰੋਵਾਈਡਰਾਂ ਦੀ ਤਨਖਾਹ ਵਿਚ ਵਾਧਾ: ਇਹਨਾਂ ਕੈਟਾਗਿਰੀਆਂ ਤੋਂ ਇਲਾਵਾ ਪੰਜਾਬ ਵਿਚ ਸਿੱਖਿਆ ਪ੍ਰੋਵਾਈਡਰਾਂ ਦੀ ਸ਼੍ਰੇਣੀ ਵੀ ਹੈ। ਜਿਹਨਾਂ ਦੀ ਤਨਖ਼ਾਹ ਵਧਾਉਣ ਦਾ ਸਰਕਾਰ ਨੇ ਐਲਾਨ ਕੀਤਾ ਹੈ। ਇਹ ਕੈਟਾਗਿਰੀ ਵਿਚ 5327 ਅਧਿਆਪਕਾਂ ਆਉਂਦੇ ਹਨ। ਜਿਹੜੇ ਕਿ 3 ਸ਼੍ਰੇਣੀਆਂ ਵਿਚ ਵੰਡੇ ਜਾਂਦੇ ਹਨ। ਇਹਨਾਂ ਵਿਚ ਇਕੱਲੀ ਬੀਏ ਪਾਸ ਅਧਿਆਪਕਾਂ ਦੀ 9500 ਰੁਪਈਆ ਤਨਖਾਹ ਸੀ ਜਿਸਨੂੰ ਵਧਾ ਕੇ ਸਰਕਾਰ ਨੇ 20500 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸਤੋਂ ਬਾਅਦ ਈਟੀਟੀ ਅਤੇ ਐਨਟੀਟੀ ਵਾਲੇ ਅਧਿਆਪਕ ਵੀ ਹਨ ਜਿਹਨਾਂ ਦੀ ਤਨਖ਼ਾਹ 10, 250 ਰੁਪਏ ਸੀ ਉਹਨਾਂ ਦੀ ਤਨਖ਼ਾਹ ਵਧਾ ਕੇ 22000 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਸ਼੍ਰੇਣੀ ਵਿਚ ਬੀਏ, ਐਮਏ ਅਤੇ ਬੀਐਡ ਅਧਿਆਪਕ ਹਨ ਜਿਹਨਾਂ ਦੀ ਤਨਖ਼ਾਜ 11000 ਰੁਪਏ ਸੀ ਉਹਨਾਂ ਦੀ ਤਨਖਾਹ ਵਧਾ ਕੇ 23500 ਕਰਨ ਦਾ ਫ਼ੈਸਲਾ ਲਿਆ ਗਿਆ ਹੈ।

  • ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ...

    ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ... ਵੇਰਵੇ ਸਾਂਝੇ ਕਰ ਰਹੇ ਹਾਂ... Live https://t.co/ltmOqxzH53

    — Bhagwant Mann (@BhagwantMann) June 27, 2023 " class="align-text-top noRightClick twitterSection" data=" ">



1036 ਆਈਈਵੀ ਵਲੰਟੀਅਰਾਂ ਦੀ ਤਨਖਾਹ ਵੀ ਵਧਾਈ: ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰ ਸ਼੍ਰੇਣੀ ਵਿਚ ਆਈਈਵੀ ਵੀ ਵਲੰਟੀਅਰਾਂ ਦੀ ਤਨਖ਼ਾਹ ਵੀ ਵਧਾਈ ਗਈ। ਇਹਨਾਂ ਦੀ ਗਿਣਤੀ 1036 ਹੈ ਜਿਹਨਾਂ ਨੂੰ ਹੁਣ ਤੱਕ 5500 ਰੁਪਏ ਤਨਖ਼ਾਹ ਮਿਲਦੀ ਸੀ। ਜਿਸਨੂੰ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਤੋਂ ਇਲਾਵਾ ਸਾਰੇ ਅਧਿਆਪਕਾਂ ਨੂੰ ਵਿਸ਼ੇਸ਼ ਭੱਤੇ ਵੀ ਦਿੱਤੇ ਜਾਣਗੇ ਜਿਹਨਾਂ ਵਿਚ ਪੇਡ ਛੁੱਟੀਆਂ, ਔਰਤਾਂ ਨੂੰ ਮੈਟਰਨਿਟੀ ਲੀਵ ਅਤੇ ਹਰ ਸਾਲ ਤਨਖਾਹਾਂ ਵਿਚ 5 ਪ੍ਰਤੀਸ਼ਤ ਵਾਧਾ ਕਰਨ ਦਾ ਐਲਾਨ ਵੀ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ।

Last Updated : Jun 27, 2023, 9:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.