ETV Bharat / state

Punjab Budget 2023: ਪੰਜਾਬ ਸਰਕਾਰ ਦੇ ਬਜਟ 'ਚ ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ, ਚੁਣੌਤੀਆਂ ਵੀ ਰੋਕਣਗੀਆਂ ਸਰਕਾਰ ਦਾ ਰਾਹ, ਖਾਸ ਰਿਪੋਰਟ...

author img

By

Published : Mar 10, 2023, 9:25 PM IST

Updated : Mar 11, 2023, 11:14 PM IST

Big announcements for the education sector in the budget of the Punjab government
ਪੰਜਾਬ ਸਰਕਾਰ ਦੇ ਬਜਟ 'ਚ ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ, ਚੁਣੌਤੀਆਂ ਵੀ ਰੋਕਣਗੀਆਂ ਸਰਕਾਰ ਦਾ ਰਾਹ, ਖਾਸ ਰਿਪੋਰਟ...

ਅੱਜ ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ ਇਹ ਐਲਾਨ ਪੰਜਾਬ ਦੇ ਸਿੱਖਿਆ ਖੇਤਰ ਨੂੰ ਕਿਹੜੇ ਮੁਕਾਮ ਤੱਕ ਲੈ ਕੇ ਜਾਣਗੇ? ਪੜ੍ਹੋ ਪੂਰੀ ਖਬਰ...

Big announcements for the education sector in the budget of the Punjab government

ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਸਰਕਾਰ ਵੱਲੋਂ ਸਾਰੇ ਖੇਤਰਾਂ ਲਈ ਵੱਡੇ ਐਲਾਨ ਕੀਤੇ ਗਏ। ਸਿੱਖਿਆ ਖੇਤਰ ਦੀ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਇਸਤੇ ਜ਼ਿਆਦਾ ਤਵੱਜੋ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਿੱਖਿਆ ਸ਼ਾਸਤਰੀ ਵੀ ਸਿੱਖਿਆ ਬਜਟ ਉੱਤੇ ਟਿਕਟਿਕੀ ਲਗਾ ਕੇ ਬੈਠੇ ਸਨ ਕਿ ਸਿੱਖਿਆ ਦੇ ਖੇਤਰ ਲਈ ਸਰਕਾਰ ਆਪਣੇ ਪਿਟਾਰੇ ਵਿਚੋਂ ਕੀ ਕੱਢਦੀ ਹੈ ? ਅੱਜ ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ ਇਹ ਐਲਾਨ ਪੰਜਾਬ ਦੇ ਸਿੱਖਿਆ ਖੇਤਰ ਨੂੰ ਕਿਹੜੇ ਮੁਕਾਮ ਤੱਕ ਲੈ ਕੇ ਜਾਣਗੇ।

ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਰਕਾਰ ਨੇ ਤਵੱਜੋਂ ਤਾਂ ਦਿੱਤੀ ਹੈ ਪਰ ਕਈ ਚੁਣੌਤੀਆਂ ਸਰਕਾਰ ਦਾ ਰਾਹ ਰੋਕੀ ਖੜੀਆਂ ਹਨ। ਪੰਜਾਬ ਵਿਚ ਇਹਨਾਂ ਚੁਣੌਤੀਆਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਇਸ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਬੀਐਸ ਘੁੰਮਣ ਨਾਲ ਖਾਸ ਗੱਲਬਾਤ ਕੀਤੀ ਗਈ।


ਸਿੱਖਿਆ ਬਜਟ ਵਧੀਆ, ਪਾਲਿਸੀ 'ਚ ਆ ਰਹੀ ਤਬਦੀਲੀ : ਪੰਜਾਬੀ ਯੂਨੀਵਰਿਸਟੀ ਦਾ ਸਾਬਕਾ ਵੀਸੀ ਅਤੇ ਸਿੱਖਿਆ ਖੇਤਰ ਵਿਚ 40 ਸਾਲ ਤੋਂ ਜ਼ਿਆਦਾ ਦਾ ਤਜਰਬਾ ਰੱਖਣ ਵਾਲੇ ਬੀਐਸ ਘੁੰਮਣ ਨੇ ਸਿੱਖਿਆ ਲਈ ਸਰਕਾਰ ਦੇ ਬਜਟ ਨੂੰ ਸਹੀ ਕਰਾਰ ਦਿੱਤਾ ਹੈ। ਉਹਨਾਂ ਅਨੁਸਾਰ ਪੰਜਾਬ ਵਿਚ ਸਿੱਖਿਆ ਨੂੰ ਮਹੱਤਵ ਦਿੱਤਾ। ਵਿਸ਼ਵ ਪੱਧਰ ਤੇ ਸਿੱਖਿਆ ਨੀਤੀ ਵਿਚ ਤਬਦੀਲੀ ਆ ਰਹੀ ਹੈ ਜਿਸ ਵਿਚ ਸਕੂਲੀ ਸਿੱਖਿਆ ਨੂੰ ਮਹੱਤਤਾ ਦਿੱਤਾ ਜਾ ਰਹੀ ਹੈ। ਜਿਨ੍ਹਾਂ ਸੂਬਿਆਂ ਵਿਚ ਸਿੱਖਿਆ ਦੇ ਮਿਆਰ ਵੱਲ ਧਿਆਨ ਦਿੱਤਾ ਜਾਂਦਾ ਹੈ ਉਹ ਸੂਬੇ ਵੱਧ ਵਿਕਾਸਸ਼ੀਲ ਹੁੰਦੇ ਹਨ। ਸਿੱਖਿਆ ਵਿਕਾਸ ਦੇ ਸਾਰੇ ਸਰੋਤਾਂ ਵਿਚੋਂ ਸਭ ਤੋਂ ਅਹਿਮ ਹੈ। ਇਸ ਲਈ ਪੰਜਾਬ ਸਰਕਾਰ ਨੇ ਵੀ ਬਜਟ ਵਿਚ ਸਿੱਖਿਆ ਨੂੰ ਖਾਸ ਅਹਿਮੀਅਤ ਦਿੱਤੀ ਹੈ।


ਸਿੱਖਿਆ ਲਈ ਰੱਖੇ ਗਏ 17074 ਕਰੋੜ ਰੁਪਏ : ਸਾਲ 2023-24 ਲਈ ਸਿੱਖਿਆ ਬਜਟ ਲਈ ਸਰਕਾਰ ਵੱਲੋਂ 17074 ਕਰੋੜ ਰੁਪਏ ਰੱਖੇ ਗਏ ਹਨ। ਜਿਨ੍ਹਾਂ ਵਿਚੋਂ ਜ਼ਿਆਦਾ ਹਿੱਸਾ ਸਕੂਲੀ ਸਿੱਖਿਆ ਲਈ ਕੱਢਿਆ ਗਿਆ ਹੈ ਅਤੇ 990 ਕਰੋੜ ਉੱਚ ਸਿੱਖਿਆ ਲਈ ਰੱਖਿਆ ਗਿਆ। ਸਕੂਲ ਮੁੱਢਲੀ ਸਿੱਖਿਆ ਦੀ ਨੀਂਹ ਰੱਖਦੇ ਹਨ ਜੇਕਰ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਹੋਵੇਗਾ ਤਾਂ ਹੀ ਉੱਚ ਸਿੱਖਿਆ ਵਧੀਆ ਕੁਆਲਿਟੀ ਦੀ ਹੋਵੇਗੀ।


ਇਹ ਵੀ ਪੜ੍ਹੋ : Subhash Sharma Tweet's on Punjab Budget: 'ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਐ 'ਆਪ' ਦਾ ਬਜਟ'

ਪੰਜਾਬ ਸਰਕਾਰ ਅੱਗੇ ਚੁਣੌਤੀਆਂ ਵੀ : ਬੇਸ਼ੱਕ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਮਹੱਤਤਾ ਦਿੱਤੀ ਹੈ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰਾਂ ਲਈ ਪ੍ਰਸਤਾਵ ਰੱਖਿਆ ਹੈ ਫਿਰ ਵੀ ਸਰਕਾਰ ਨੂੰ ਸਿੱਖਿਆ ਦੇ ਖੇਤਰ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕੂਲੀ ਸਿੱਖਿਆ ਨੀਤੀ ਘਾੜੇ ਵਜੋਂ ਪ੍ਰੋਫੈਸਰ ਬੀਐਸ ਘੁੰਮਣ ਨੇ ਸਰਕਾਰ ਨੂੰ ਸਕੂਲੀ ਸਿੱਖਿਆ ਨੀਤੀ ਸਬੰਧੀ ਇਕ ਰਿਪੋਰਟ ਸੌਂਪੀ ਸੀ। ਜਿਸ ਵਿਚ ਉਹਨਾਂ ਨੇ ਸਿੱਖਿਆ ਖੇਤਰ ਦੀਆਂ ਚੁਣੌਤੀਆਂ ਨੂੰ ਮਹਿਸੂਸ ਕੀਤਾ ਸੀ। ਸਿੱਖਿਆ ਮਾਹਿਰ ਦੇ ਨਜ਼ਰੀਏ ਤੋਂ ਉਹਨਾਂ ਦੱਸਿਆ ਕਿ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਸਿੱਖਿਆ ਦੀ ਸਾਰੀਆਂ ਇਕਾਈਆਂ ਅੰਦਰ ਆਪਸ ਵਿਚ ਤਾਲਮੇਲ ਨਹੀਂ।

ਆਪ ਸਰਕਾਰ ਅੱਗੇ ਵੀ ਸਿੱਖਿਆ ਖੇਤਰ ਵਿਚ ਤਾਲਮੇਲ ਕਾਇਮ ਕਰਨ ਦੀ ਚੁਣੌਤੀ ਹੈ। ਦੂਜੀ ਚੁਣੌਤੀ ਹੈ ਪੈਸਾ ਸਰਕਾਰ ਕੋਲ ਹਮੇਸ਼ਾ ਹੀ ਫੰਡਾਂ ਦੀ ਘਾਟ ਰਹੀ ਹੈ ਜਿਸ ਕਰਕੇ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੀ ਆਮਦਨ ਦਾ 3 ਫੀਸਦੀ ਸਿੱਖਿਆ ਤੇ ਖਰਚ ਕਰ ਸਕੀ ਹੈ। ਜਦਕਿ ਕਿ ਇਹ 6 ਪ੍ਰਤੀਸ਼ਤ ਹਿੱਸਾ ਹੋਣਾ ਚਾਹੀਦਾ ਹੈ। ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਵੀ ਸਰਕਾਰ ਲਈ ਵੱਡੀ ਚੁਣੌਤੀ ਰਹੀ ਹੈ। ਸਿੱਖਿਆ ਵਿਚ ਇਨਫਰਾਸਟਰਕਚਰ ਦੀ ਕਮੀ ਵੀ ਸਰਕਾਰ ਅੱਗੇ ਚੁਣੌਤੀ ਹੀ ਹੈ ਜਿਹਨਾਂ ਦੇਸ਼ਾਂ ਵਿਚ ਇਨਫ੍ਰੀਸਟਰੱਕਚਰ ਵਧੀਆ ਹੈ ਪੰਜਾਬ ਸਰਕਾਰ ਨੂੰ ਉਹਨਾਂ ਤੋਂ ਗੁਰ ਸਿੱਖਣੇ ਚਾਹੀਦੇ ਹਨ।

ਇਹ ਵੀ ਪੜ੍ਹੋ : Soilless Farming: ਮਿੱਟੀ ਰਹਿਤ ਖੇਤੀ ਨਾਲ ਲੱਖਾਂ ਦਾ ਕਮਾਇਆ ਜਾ ਸਕਦਾ ਹੈ ਮੁਨਾਫਾ, ਕਿਸਾਨ ਵੀਰ ਜ਼ਰੂਰ ਪੜ੍ਹਨ ਇਹ ਖ਼ਬਰ

ਸਿੱਖਿਆ ਖੇਤਰ ਲਈ ਵਿੱਤ ਮੰਤਰੀ ਨੇ ਕੀਤੇ ਇਹ ਐਲਾਨ : ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਿੱਖਿਆ ਦੀਆਂ ਤਿੰਨੇ ਇਕਾਈਆਂ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਕਈ ਐਲਾਨ ਕੀਤੇ। ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਦੋਵਾਂ ਲਈ ਸਰਕਾਰ ਵੱਲੋਂ 17074 ਕਰੋੜ ਦਾ ਐਲਾਨ ਕੀਤਾ ਗਿਆ। ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 12 ਪ੍ਰਤੀਸ਼ਤ ਵੱਧ ਹੈ। ਸਕੂਲਾਂ ਵਿਚ ਰੂਫ ਟਾਪ ਸਿਸਟਮ ਲਗਾਉਣ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਉੱਚ ਸਿੱਖਿਆ ਵਿਚ ਪੰਜਾਬ ਦੀਆਂ 4 ਯੂਨੀਵਰਸਿਟੀਆਂ ਨੂੰ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਮੈਡੀਕਲ ਸਿੱਖਿਆ ਨੂੰ ਤਵੱਜੋਂ ਦਿੱਤੀ ਗਈ ਹੈ।

Last Updated :Mar 11, 2023, 11:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.