ETV Bharat / state

HSGPC ਚੋਣਾਂ ਤੋਂ ਪਹਿਲਾਂ ਜਗਦੀਸ਼ ਸਿੰਘ ਝੀਂਡਾ ਨੇ ਦਿੱਤਾ ਅਸਤੀਫਾ, ਦਾਦੂਵਾਲ ਨੇ ਕਿਹਾ- 21 ਦਸੰਬਰ ਨੂੰ ਹੋਵੇਗੀ ਚੋਣ

author img

By

Published : Dec 17, 2022, 4:00 PM IST

Updated : Dec 17, 2022, 5:27 PM IST

HSGPC Elections 2022
HSGPC Elections 2022

HSGMC ਦੀ 38 ਮੈਂਬਰੀ ਤੋਂ ਕਾਰਜਕਾਰੀ ਮੈਂਬਰ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਗਵਰਨਰ ਹਰਿਆਣਾ ਦੇ ਨਾਮ ਦੇ ਦਿੱਤਾ ਹੈ, ਜਿਸ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ Baljit Singh Daduwal ਨੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ HSGPC ਦੇ ਨਵੇਂ ਪ੍ਰਧਾਨ ਲਈ ਚੋਣਾਂ 21 ਦਸੰਬਰ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ 6ਵੀ ਪਾਤਸ਼ਾਹੀ ਵਿਖੇ ਹੋਣਗੀਆਂ। HSGPC Elections 2022

HSGPC ਚੋਣਾਂ ਤੋਂ ਪਹਿਲਾਂ ਜਗਦੀਸ਼ ਸਿੰਘ ਝੀਂਡਾ ਨੇ ਦਿੱਤਾ ਅਸਤੀਫਾ, ਦਾਦੂਵਾਲ ਨੇ ਕਿਹਾ- 21 ਦਸੰਬਰ ਨੂੰ ਹੋਵੇਗੀ ਚੋਣ

ਚੰਡੀਗੜ੍ਹ:- ਬਲਜੀਤ ਸਿੰਘ ਦਾਦੂਵਾਲ ਤੋਂ ਜਗਦੀਸ਼ ਸਿੰਘ ਝੀਂਡਾ ਨੇ 38 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਗਵਰਨਰ ਹਰਿਆਣਾ ਦੇ ਨਾਮ ਦੇ ਦਿੱਤਾ ਹੈ। ਜਿਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ Baljit Singh Daduwal ਦੀ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ HSGPC ਦੇ ਨਵੇਂ ਪ੍ਰਧਾਨ ਲਈ ਚੋਣਾਂ 21 ਦਸੰਬਰ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ 6ਵੀ ਪਾਤਸ਼ਾਹੀ ਵਿਖੇ ਹੋਣਗੀਆਂ। HSGPC Elections 2022.

ਬਲਜੀਤ ਸਿੰਘ ਦਾਦੂਵਾਲ ਨੇ HSGPC ਚੋਣਾਂ ਦੀ ਦਿੱਤੀ ਜਾਣਕਾਰੀ:- ਇਸ ਦੌਰਾਨ ਹੀ ਬਲਜੀਤ ਸਿੰਘ ਦਾਦੂਵਾਲ ਨੇ HSGPC ਦੇ ਨਵੇਂ ਪ੍ਰਧਾਨ ਲਈ ਚੋਣਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਰ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਬਹੁਤ ਦੇਰੀ ਨਾਲ ਹੋਈ ਅਤੇ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਿਸ ਤੋਂ ਬਾਅਦ 1 ਦਸੰਬਰ ਨੂੰ ਹਰਿਆਣਾ ਸਰਕਾਰ ਵੱਲੋਂ 38 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ 21 ਦਸੰਬਰ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਵਿਖੇ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾਪਿਛਲੇ ਢਾਈ ਸਾਲਾਂ ਵਿੱਚ ਅਸੀਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਸੰਭਾਲ ਰੱਖਿਆ ਸੀ। (haryana sikh gurdwara management committee)

'ਗੁਰਦੁਆਰਿਆਂ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ':- ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਅਸੀਂ ਗੁਰਦੁਆਰਿਆਂ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ, ਜਿਸ ਕਾਰਨ ਬਜਟ ਵੀ ਵਧਿਆ ਹੈ। ਸਾਨੂੰ ਹਰਿਆਣਾ ਸਰਕਾਰ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ। ਅਸੀਂ ਕਿਸਾਨ ਅੰਦੋਲਨ ਵਿੱਚ ਲੰਗਰ ਅਤੇ ਸਿਹਤ ਸੇਵਾ ਵਿੱਚ ਵੀ ਸਹਿਯੋਗ ਦਿੱਤਾ। ਪੰਜਾਬ ਦੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਸਾਡੇ 'ਤੇ ਕਈ ਜ਼ੁਬਾਨੀ ਹਮਲੇ ਕੀਤੇ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਵਿਚ ਹਾਰ ਗਏ ਹਨ, ਉਦੋਂ ਤੋਂ ਹੀ ਬਾਦਲ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਬੈਠਾ ਹੈ।

'ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਠੇਸ ਪਹੁੰਚਾਈ':- ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਮੇਰੀ ਸੁਰੱਖਿਆ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਉਹ ਮੇਰੇ ਕੋਲ ਆਉਣ ਅਤੇ ਅਸੀਂ ਮਿਲ ਕੇ ਸੁਰੱਖਿਆ ਦੀ ਕੁਰਬਾਨੀ ਦੇਵਾਂਗੇ। ਸੁਖਬੀਰ ਸਿੰਘ ਬਾਦਲ ਮੁੜ ਭਾਜਪਾ 'ਚ ਸ਼ਾਮਲ ਹੋਣ ਦੇ ਸਵਾਲ 'ਤੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਮੈਨੂੰ ਆਰ.ਐਸ.ਐਸ ਅਤੇ ਭਾਜਪਾ ਦਾ ਫਰੰਟ ਦਾ ਬੰਦਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਜੋ ਠੇਸ ਪਹੁੰਚਾਈ ਹੈ, ਉਸ ਨੂੰ ਕੋਈ ਮੁਆਫ਼ ਨਹੀਂ ਕਰੇਗਾ।

'ਪੀਐਮ ਮੋਦੀ ਨੇ ਸਿੱਖਾਂ ਲਈ ਕਈ ਕੰਮ ਕੀਤੇ':- ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਨਸ਼ੇ, ਮਾਈਨਿੰਗ ਆਦਿ ਗੈਰ-ਕਾਨੂੰਨੀ ਚੀਜ਼ਾਂ ਨੂੰ ਬੜਾਵਾ ਦਿੱਤਾ ਹੈ। ਮੈਂ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਕਿਸੇ ਵੀ ਟੀਵੀ ਚੈਨਲ 'ਤੇ ਮੇਰੇ ਨਾਲ ਬਹਿਸ ਕਰਨ ਸਕਦੇ ਹਨ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਪੀਐਮ ਮੋਦੀ ਨੇ ਸਿੱਖਾਂ ਲਈ ਕਈ ਕੰਮ ਕੀਤੇ ਹਨ, ਉਨ੍ਹਾਂ ਨੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣਾ ਆਦਿ ਕਈ ਕੰਮ ਕੀਤੇ ਹਨ। ਜੇਕਰ ਭਵਿੱਖ ਵਿੱਚ ਵੀ ਮੇਰੀ ਚੋਣ ਹੋਈ ਤਾਂ ਮੇਰੀਆਂ ਸੇਵਾਵਾਂ ਜਾਰੀ ਰਹਿਣਗੀਆਂ ਨਹੀਂ ਤਾਂ ਮੈਂ ਬਿਨ੍ਹਾਂ ਅਹੁਦੇ ਤੋਂ ਵੀ ਤਨ-ਮਨ ਨਾਲ ਸੇਵਾ ਕਰਦਾ ਰਹਾਂਗਾ।

'ਹਰਿਆਣਾ ਸਰਕਾਰ ਚੰਡੀਗੜ੍ਹ ਵਿੱਚ ਆਪਣੇ ਹੱਕਾਂ ਲਈ ਪੰਜਾਬ ਨਾਲ ਲੜਾਈ ਲੜ੍ਹ ਰਹੀ':- ਬਲਜੀਤ ਸਿੰਘ ਦਾਦੂਵਾਲ ਨੇ ਕਿਹਾ 1984 ਵਿੱਚ ਅਕਾਲੀਆਂ ਨੇ ਗਾਵਾਂ ਦੀਆਂ ਪੂਛਾਂ ਵੱਢ ਕੇ ਮੰਦਰਾਂ ਵਿੱਚ ਰੱਖ ਦਿੱਤੀਆਂ। ਗੁਰਦੁਆਰਿਆਂ ਵਿੱਚ ਬੀੜੀ ਸਿਗਰੇਟ ਅਤੇ ਗੁਟਕਾ ਪਾਇਆ ਗਿਆ। ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਵਧਾਉਣ ਦਾ ਕੰਮ ਕੀਤਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਬੰਦੀ ਸਿੱਖਾਂ ਦੀ ਰਿਹਾਈ ਲਈ ਅਸੀ ਪੀਐਮ ਮੋਦੀ ਪੱਤਰ ਲਿਖਾਂਗੇ। ਇਸ ਦੇ ਲਈ ਅਸੀਂ ਪੀਐਮ ਮੋਦੀ ਦੇ ਧੰਨਵਾਦੀ ਹਾਂ। ਜੇਕਰ ਹਰਿਆਣਾ ਸਰਕਾਰ ਚੰਡੀਗੜ੍ਹ ਵਿੱਚ ਆਪਣੇ ਹੱਕਾਂ ਲਈ ਪੰਜਾਬ ਨਾਲ ਲੜਾਈ ਲੜ੍ਹ ਰਹੀ ਹੈ, ਇਸ ਲਈ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਹਰਿਆਣੇ ਦੇ ਸਾਰੇ ਸਿੱਖ ਅਤੇ ਗੈਰ-ਸਿੱਖ ਇਸ ਮੁੱਦੇ 'ਤੇ ਇਕਜੁੱਟ ਹਨ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਅੰਮ੍ਰਿਤਪਾਲ ਵੱਲੋਂ ਗੁਰਦੁਆਰਿਆਂ ਵਿੱਚ ਕੁਰਸੀਆਂ ਅਤੇ ਮੇਜ਼ਾਂ ਦਾ ਤੋੜਨਾ ਠੀਕ ਨਹੀਂ ਹੈ, ਪਰ ਖਾਲਿਸਤਾਨ ਦੀ ਮੰਗ ਤੋਂ ਖੁਸ਼ ਹਨ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਅੰਗਹੀਣਾਂ ਲਈ ਗੁਰਦੁਆਰਿਆਂ ਵਿੱਚ ਬਿਹਤਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਸਿੱਖਾਂ ਨੂੰ ਪੂਰਾ ਮਾਣ-ਸਨਮਾਨ ਮਿਲਿਆ ਹੈ, ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਵੀ ਸਿੱਖ ਬਣੇ ਹਨ, ਇਸ ਦੇ ਨਾਲ ਹੀ ਉਹ ਫੌਜ 'ਚ ਸਿੱਖ ਵੀ ਉੱਚ ਅਹੁਦੇ 'ਤੇ ਪਹੁੰਚ ਗਏ ਹਨ, ਜਿਸ ਨਾਲ ਦੇਸ਼ 'ਚ ਸਿੱਖਾਂ ਦਾ ਸਤਿਕਾਰ ਵਧਿਆ ਹੈ।

ਇਹ ਵੀ ਪੜੋ:- ਲਤੀਫਪੁਰਾ ਮਾਮਲੇ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਨੇ ਲਿਆ ਨੋਟਿਸ, ਪੰਜਾਬ ਸਰਕਾਰ ਦੇ ਸਕੱਤਰ ਨੂੰ ਕੀਤਾ ਤਲਬ

Last Updated :Dec 17, 2022, 5:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.