ETV Bharat / state

ਧਾਰਾ 370: ਕਸ਼ਮੀਰੀਆਂ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ: ਬਾਜਵਾ

author img

By

Published : Aug 6, 2019, 9:08 PM IST

ਫ਼ੋਟੋ

ਧਾਰਾ 370 ਨੂੰ ਹਟਾਏ ਜਾਣ ਤੋਂ ਗੁਆਂਢੀ ਮੁਲਕ ਹਾਲੋਂ ਬੇਹਾਲ ਹੋਇਆ ਪਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖ਼ਾਨ ਵੀ ਐਮਰਜੈਂਸੀ ਮੀਟਿੰਗ ਬੁਲਾ ਚੁੱਕੇ ਹਨ। ਹੁਣ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਮੀਟਿੰਗ ਕਰ ਕੇ ਕਿਹਾ ਕਿ ਪਾਕਿ ਫ਼ੌਜ ਕਸ਼ਮੀਰੀਆਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।


ਚੰਡੀਗੜ੍ਹ: ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਫ਼ੌਜ ਤੋਂ ਇਲਾਵਾ ਦੇਸ਼ ਦੇ ਵਜ਼ੀਰ ਏ ਆਜ਼ਮ ਇਮਰਾਨ ਖ਼ਾਨ ਨੂੰ ਵੀ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ। ਇਸ ਦੇ ਚਲਦੇ ਇਮਰਾਨ ਖ਼ਾਨ ਨੇ ਅੱਜ ਸੰਸਦ ਦੀ ਐਮਰਜੈਂਸੀ ਮੀਟਿੰਗ ਬੁਲਾਈ ਸੀ। ਇੰਨਾ ਹੀ ਨਹੀਂ ਪਾਕਿਸਤਾਨ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਕਮਾਂਡੋ ਮੀਟਿੰਗ ਬੁਲਾਈ।

  • CCC on Kashmir situation at GHQ. Forum fully supported Government’s rejection of Indian actions regarding Kashmir. Pakistan never recognised the sham Indian efforts to legalise its occupation of Jammu & Kashmir through article 370 or 35-A decades ago; ...(1of2). pic.twitter.com/MlwNJTSDGa

    — DG ISPR (@OfficialDGISPR) August 6, 2019 " class="align-text-top noRightClick twitterSection" data=" ">
ਇਸ ਮੀਟਿੰਗ ਵਿੱਚ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਕਸ਼ਮੀਰੀਆਂ ਦੀ ਮਦਦ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਕਸ਼ਮੀਰੀਆਂ ਨਾਲ਼ ਆਖ਼ਰ ਤੱਕ ਖੜ੍ਹੀ ਰਹੇਗੀ।

ਇਮਰਾਨ ਖ਼ਾਨ ਨੇ ਸੰਸਦ ਵਿੱਚ ਕਿਹਾ ਸੀ ਕਿ ਭਾਰਤ ਸਰਕਾਰ ਆਰਐੱਸਐੱਸ ਦੀ ਤਰਜ਼ ਤੇ ਕੰਮ ਕਰ ਰਹੀ ਹੈ। ਖ਼ਾਨ ਨੇ ਭਾਰਤ ਸਰਕਾਰ ਦੇ ਕਦਮ ਨੂੰ ਗ਼ਲਤ ਦੱਸਦਿਆਂ ਕਿਹਾ ਸੀ ਕਿ ਉਹ ਇਸ ਮੁੱਦੇ ਨੂੰ ਕੌਮਾਂਤਰੀ ਸੰਗਠਨਾਂ ਕੋਲ ਚੁੱਕਣਗੇ।

ਇੰਨਾ ਹੀ ਨਹੀਂ ਪਾਕਿਸਤਾਨੀ ਵਜ਼ੀਰ ਫਵਾਦ ਚੌਧਰੀ ਨੇ ਤਾਂ ਭਾਰਤ ਨੂੰ ਯੁੱਧ ਦੀ ਚੇਤਾਵਨੀ ਦੇ ਦਿੱਤੀ। ਫਵਾਦ ਨੇ ਕਿਹਾ ਕਿ ਭਾਰਤ ਨੂੰ ਹੁਣ ਖ਼ੂਨ ਅਤੇ ਹੰਝੂਆਂ ਨਾਲ ਜਵਾਬ ਦੇਣਾ ਹੋਵੇਗਾ।

Intro:Body:

punjab govt


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.