ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ (Mohali) ਦੇ ਨਿਊ ਚੰਡੀਗੜ੍ਹ ਵਿੱਚ ਸਿਸਵਾਂ ਟੀ ਪੁਆਇੰਟ ਤੋਂ ਨਵੀਂ ਸੜਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਸੜਕ ਬਣਨ ਨਾਲ ਚੰਡੀਗੜ੍ਹ ਤੋਂ ਹਿਮਾਚਲ ਦੇ ਨਾਲਾਗੜ੍ਹ ਪਾਸੇ ਜਾਣ ਵਾਲੇ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਸੜਕ ਨਾਲ ਇੱਕ ਪਾਸੇ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੇਗੀ ਅਤੇ ਇਸ ਨਾਲ ਦੂਰੀ ਵੀ ਘਟੇਗੀ।
ਨਾਲਾਗੜ੍ਹ ਉਦਯੋਗਿਕ ਖੇਤਰ ਨੂੰ ਹੋਵੇਗਾ ਫਾਇਦਾ : ਜ਼ਿਕਰਯੋਗ ਹੈ ਕਿ ਹਿਮਾਚਲ ਦੇ ਇਲਾਕੇ ਨਾਲਾਗੜ੍ਹ ਵਿੱਚ ਉਦਯੋਗਿਕ ਖੇਤਰ ਹੈ। ਇਸ ਖੇਤਰ ਵਿਚ ਚੰਡੀਗੜ੍ਹ ਤੋਂ ਰੋਜਾਨਾਂ ਵਪਾਰੀ ਅਤੇ ਕਰਮਚਾਰੀ ਜਾਂਦੇ ਹਨ। ਨਾਲਾਗੜ੍ਹ ਵਿੱਚ ਕਈ ਕਾਰੋਬਾਰੀਆਂ ਨੇ ਆਪਣੇ ਕਾਰਖਾਨੇ ਵੀ ਸਥਾਪਿਤ ਕੀਤੇ ਹਨ ਅਤੇ ਚੰਡੀਗੜ੍ਹ ਤੋਂ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਕਾਫੀ ਸਟਾਫ ਜਾਂਦਾ ਹੈ। ਇਹ ਸੜਕ ਸਿਸਵਾਂ ਟੀ ਪੁਆਇੰਟ ਤੋਂ ਸ਼ੁਰੂ ਹੋ ਕੇ ਪਿੰਡ ਲਖਨਪੁਰ ਨੇੜੇ ਨਾਲਾਗੜ੍ਹ ਰੋਡ ’ਤੇ ਪਹੁੰਚੇਗੀ।
27 ਕਰੋੜ ਰੁਪਏ ਆਵੇਗੀ ਲਾਗਤ : ਜਾਣਕਾਰੀ ਮੁਤਾਬਿਕ ਇਹ ਸੜਕ ਪੰਜਾਬ ਦੇ ਪਿੰਡ ਅਭੀਪੁਰ, ਮੀਆਂਪੁਰ ਅਤੇ ਹਰਨਾਮਪੁਰ ਵਿੱਚੋਂ ਦੀ ਲੰਘੇਗੀ ਅਤੇ ਇਸ ਸੜਕ ਦੀ ਕੁੱਲ ਲੰਬਾਈ 22 ਕਿਲੋਮੀਟਰ ਹੈ। ਇਸ ਸੜਕ ਉੱਤੇ ਬਣਨ ਦੀ ਲਾਗਤ 27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਵੀ ਯਾਦ ਰਹੇ ਕਿ ਇਹ ਰਸਤਾ ਮੁਹਾਲੀ ਦੇ ਨਿਊ ਮੁੱਲਾਪੁਰ ਰਾਹੀਂ ਚੰਡੀਗੜ੍ਹ ਪੀਜੀਆਈ ਦੇ ਸਾਹਮਣੇ ਵਿਚਕਾਰਲੀ ਸੜਕ ਨਾਲ ਵੀ ਜੁੜਦਾ ਹੈ।
- ਹੁਸ਼ਿਆਰਪੁਰ 'ਚ ਮੀਟ ਮੱਛੀ ਵੇਚਣ ਵਾਲਿਆਂ ਨੂੰ ਹਫਤੇ ਦਾ ਨੋਟਿਸ, ਸਿਹਤ ਅਫਤਰ ਨੇ ਕਿਹਾ- ਸੜਕਾਂ 'ਤੇ ਕੱਟਿਆ ਮੀਟ ਤਾਂ ਹੋਵੇਗੀ ਸਖਤ ਕਾਰਵਾਈ...
- ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ; ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਸਨਮਾਨ ਵਜੋਂ ਦਿੱਤੇ ਜਾਣਗੇ 2000 ਰੁਪਏ
- ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥਣਾ ਜਾਣਗੀਆਂ ਜਪਾਨ ਫੇਰੀ ‘ਤੇ
ਜਾਣਕਾਰੀ ਮੁਤਾਬਿਕ ਇਸ ਵੇਲੇ ਚੰਡੀਗੜ੍ਹ ਤੋਂ ਨਾਲਾਗੜ੍ਹ ਜਾਣ ਲਈ ਦੋ ਰਾਹ ਹਨ। ਇਸ ਵਿੱਚ ਪਹਿਲਾ ਰੂਟ ਚੰਡੀਗੜ੍ਹ ਤੋਂ ਕੁਰਾਲੀ ਹੁੰਦਾ ਹੋਇਆ ਜਾਂਦਾ ਹੈ। ਇਹ ਰਾਹ ਕਾਫੀ ਲੰਬਾ ਹੋਣ ਕਾਰਨ ਲੋਕਾਂ ਨੂੰ ਦੇਰ ਹੁੰਦੀ ਹੈ। ਜਦੋਂਕਿ ਦੂਜਾ ਰੂਟ ਚੰਡੀਗੜ੍ਹ ਤੋਂ ਬੱਦੀ ਹੋ ਕੇ ਜਾਂਦਾ ਹੈ। ਇਸ ਰਾਹ ਉੱਤੇ ਲੰਬਾ ਜਾਮ ਲੱਗਦਾ ਹੈ। ਬੱਦੀ ਵੀ ਉਦਯੋਗਿਕ ਖੇਤਰ ਹੋਣ ਕਾਰਨ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।