ETV Bharat / state

Amritpal Singhs passport: ਅੰਮ੍ਰਿਤਪਾਲ ਸਿੰਘ ਦਾ ਘਰ 'ਚੋਂ ਨਹੀਂ ਮਿਲਿਆ ਪਾਸਪੋਰਟ, ਵਿਦੇਸ਼ ਭੱਜਣ ਦੀ ਕੋਸ਼ਿਸ਼ 'ਚ ਅੰਮ੍ਰਿਤਪਾਲ !

author img

By

Published : Mar 24, 2023, 12:00 PM IST

Amritpal Singhs passport missing from home Amritpal Singh is trying to escape abroad
Amritpal Singhs passport: ਘਰ ਚੋਂ ਨਹੀਂ ਮਿਲਿਆ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ, ਪੁਲਿਸ ਨੇ ਜਤਾਇਆ ਦੇਸ਼ ਛੱਡਣ ਦਾ ਖਦਸ਼ਾ

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਕਿਤੇ ਲੁਕਿਆ ਹੋ ਸਕਦਾ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਸਾਰੇ ਰਾਜਾਂ ਨੂੰ ਅਲਰਟ ਭੇਜਿਆ ਹੈ। ਅੰਮ੍ਰਿਤਪਾਲ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪਾਕਿਸਤਾਨ ਅਤੇ ਨੇਪਾਲ ਦੀਆਂ ਸਰਹੱਦਾਂ 'ਤੇ ਬੀਐਸਐਫ ਅਤੇ ਐਸਐਸਬੀ ਪਹਿਲਾਂ ਹੀ ਚੌਕਸ ਹਨ।

ਚੰਡੀਗੜ੍ਹ: ਖ਼ਾਲਸਾ ਵਹੀਰ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨਾ ਜੁੜੀ ਇਕ ਹੋਰ ਅੱਪਡੇਟ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਪਾਲ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਹੁਣ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਘਰ ਦੀ ਤਲਾਸ਼ੀ ਲੈਂਦਿਆਂ ਹੋਈਆਂ ਪੁਲਿਸ ਦੇ ਹੱਥ ਅੰਮ੍ਰਿਤਪਾਲ ਦਾ ਪਾਸਪੋਰਟ ਨਹੀਂ ਲੱਗਿਆ ਯਾਨੀ ਕਿ ਓਹਨਾ ਦਾ ਪਾਸਪੋਰਟ ਘਰੋਂ ਗਾਇਬ ਹੈ। ਵੀਰਵਾਰ ਨੂੰ ਪੁਲਿਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਉਸ ਦਾ ਪਾਸਪੋਰਟ ਮੰਗਿਆ ਪਰ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਘਰ ਨਹੀਂ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭੱਖਦੇ ਮਾਹੌਲ ਚੋਂ ਬਾਹਰ ਜਾਣ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਾਸਪੋਰਟ ਭੇਜ ਦਿੱਤਾ ਸੀ ਤਾਂ ਜੋ ਮੌਕਾ ਮਿਲਦਿਆਂ ਹੀ ਉਹ ਵਿਦੇਸ਼ ਜਾ ਸਕੇ।

ਘਰ ਚੋਂ ਨਹੀਂ ਮਿਲਿਆ ਪਾਸਪੋਰਟ: ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੂਰਾ ਪਰਿਵਾਰ ਪੁੱਛਗਿੱਛ ਵਿਚ ਸਾਥ ਵੀ ਦੇ ਰਿਹਾ ਹੈ ਪਰ ਜਿਥੇ ਗੱਲ ਆਉਂਦੀ ਹੈ ਕਾਗਜ਼ਾਂ ਦੀ ਤਾਂ ਅਹਿਮ ਕਾਗਜ਼ਾਂ ਵਿਚ ਪਾਸਪੋਰਟ ਗਾਇਬ ਹੈ। ਪਿਛਲੇ ਦੋ ਦਿਨਾਂ ਤੋਂ ਪੁਲਿਸ ਲਗਾਤਾਰ ਪਰਿਵਾਰ 'ਤੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਲਈ ਦਬਾਅ ਬਣਾਉਣ ਦੀ ਗੱਲ ਵੀ ਕਰ ਰਹੀ ਹੈ । ਇਸ ਦੇ ਨਾਲ ਹੀ ਪਤਨੀ ਕਿਰਨਦੀਪ ਕੌਰ ਤੋਂ ਵੀ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਇੰਟਰਨੈਟ ਮੀਡੀਆ ਰਾਹੀਂ 20 ਮਾਰਚ ਤੱਕ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਸੀ। ਜਿਸ ਤਹਿਤ ਓਹਨਾ ਕੋਲ ਇਹ ਸਭ ਵਸਤਾਂ ਮੂਹਈਆ ਵੀ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : Amritpal Singh's Escape Route: ਨਿੱਤ ਵਾਇਰਲ ਹੋ ਰਹੀਆਂ ਅੰਮ੍ਰਿਤਪਾਲ ਸਿੰਘ ਦੇ ਭੱਜਣ ਦੀਆਂ ਤਸਵੀਰਾਂ, ਦੇਖੋ ਕਿਵੇਂ ਪੁਲਿਸ ਨੂੰ ਦੇ ਗਿਆ ਝਕਾਨੀ

ਤਰਨਤਾਰਨ-ਫ਼ਿਰੋਜ਼ਪੁਰ ਵਿੱਚ ਇੰਟਰਨੈੱਟ ਸੇਵਾ: ਅੰਮ੍ਰਿਤਪਾਲ ਦੇ ਹਿਮਾਇਤੀ ਕਿਸੇ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕਨ ਇਸਦੇ ਚਲਦਿਆਂ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਪਿੰਡ ਨਾਲ ਲੱਗਦੇ ਇਲਾਕੇ ਤਰਨਤਾਰਨ-ਫ਼ਿਰੋਜ਼ਪੁਰ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਤਰਨਤਾਰਨ ਅਤੇ ਫਿਰੋਜ਼ਪੁਰ ਦੋਵੇਂ ਹੀ ਸੰਵੇਦਨਸ਼ੀਲ ਸ਼ਹਿਰ ਹਨ। ਇਨ੍ਹਾਂ ਦੋਵਾਂ ਸ਼ਹਿਰਾਂ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ 24 ਮਾਰਚ ਤੱਕ ਵਧਾ ਦਿੱਤੀ ਗਈ ਹੈ।

ਸਰਹੱਦ 'ਤੇ ਵੀ ਅਲਰਟ : ਸੂਤਰਾਂ ਮੁਤਾਬਕ ਅੰਮ੍ਰਿਤਪਾਲ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ ਕਿਤੇ ਲੁਕਿਆ ਹੋ ਸਕਦਾ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਸਾਰੇ ਰਾਜਾਂ ਨੂੰ ਅਲਰਟ ਭੇਜਿਆ ਹੈ। ਅੰਮ੍ਰਿਤਪਾਲ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪਾਕਿਸਤਾਨ ਅਤੇ ਨੇਪਾਲ ਦੀਆਂ ਸਰਹੱਦਾਂ 'ਤੇ ਬੀਐਸਐਫ ਅਤੇ ਐਸਐਸਬੀ ਪਹਿਲਾਂ ਹੀ ਚੌਕਸ ਹਨ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਉਤਰਾਖੰਡ ਤੋਂ ਬਾਹਰ ਜਾ ਸਕਦਾ ਹੈ। ਅਲਰਟ ਦੇ ਮੱਦੇਨਜ਼ਰ ਹਰਿਆਣਾ ਦੇ ਸ਼ਾਹਬਾਦ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ। ਹੁਣ ਹਰਿਆਣਾ ਦੇ ਸ਼ਾਹਬਾਦ 'ਚ ਛੱਤਰੀ ਲੈ ਕੇ ਜਾਂਦਾ ਅੰਮ੍ਰਿਤਪਾਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਹੋਇਆ ਨਜ਼ਰ ਆ ਰਿਹਾ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.