ETV Bharat / state

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਇਸ ਵਾਰ 50 ਦਿਨ ਜੇਲ੍ਹ ਤੋਂ ਬਾਹਰ ਰਹੇਗਾ ਸੌਦਾ ਸਾਧ

author img

By ETV Bharat Punjabi Team

Published : Jan 19, 2024, 3:38 PM IST

Updated : Jan 19, 2024, 4:25 PM IST

Accused Gurmeet Ram Rahim got 50 days parole
ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ

50 days parole: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ 50 ਦਿਨਾਂ ਦੀ ਪੈਰੋਲ ਮਿਲ ਗਈ ਹੈ। ਪਹਿਲਾਂ ਦੀ ਤਰ੍ਹਾਂ ਬਾਗਪਤ ਦੇ ਆਸ਼ਰਮ ਬਰਨਾਵਾ ਵਿੱਚ ਉਹ ਆਪਣੀ ਪੈਰੋਲ ਦਾ ਸਮਾਂ ਬਿਤਾਏਗਾ।

ਚੰਡੀਗੜ੍ਹ: ਸਾਧਵੀਆਂ ਨਾਲ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਸਿਰਸਾ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਹ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਪਹਿਲਾਂ ਦੀ ਤਰ੍ਹਾਂ ਸੌਦਾ ਸਾਧ ਪੈਰੋਲ ਦੀ ਮਿਆਦ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਏਗਾ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਜੇਲ੍ਹ 'ਚ ਬੰਦ ਹੈ ਅਤੇ ਉਸ ਨੇ ਜੇਲ੍ਹ ਪ੍ਰਸ਼ਾਸਨ ਤੋਂ ਫਰਲੋ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਉਹ 8 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।

ਸਿਰਸਾ ਨਹੀਂ ਜਾ ਸਕੇਗਾ ਦੋਸ਼ੀ ਸਾਧ: ਰਾਮ ਰਹੀਮ ਜਦੋਂ ਵੀ ਲੰਬੇ ਸਮੇਂ ਲਈ ਆਉਂਦਾ ਹੈ, ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਠਹਿਰਦਾ ਹੈ। ਪੈਰੋਲ ਜਾਂ ਫਰਲੋ ਦੌਰਾਨ ਉਸ ਨੂੰ ਸਿਰਸਾ ਸਥਿਤ ਆਪਣੇ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ 'ਤੇ ਰਹਿਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਨਿਯਮਾਂ ਮੁਤਾਬਕ ਪੈਰੋਲ ਜਾਂ ਫਰਲੋ ਮਿਲਦੀ ਹੈ। ਇਹ ਤੈਅ ਹੈ ਕਿ ਸਰਕਾਰ ਰਾਮ ਰਹੀਮ ਨੂੰ ਸਿਰਸਾ ਨਹੀਂ ਆਉਣ ਦੇਵੇਗੀ।

  • Haryana | Dera Sacha Sauda chief Gurmeet Ram Rahim Singh, who is lodged in Sunaria prison in Rohtak district, has been granted 50-day parole.

    (file pic) pic.twitter.com/tuSuS0eIIW

    — ANI (@ANI) January 19, 2024 " class="align-text-top noRightClick twitterSection" data=" ">

ਪਹਿਲਾਂ ਰਾਮ ਰਹੀਮ ਕਦੋਂ ਆਇਆ ਜੇਲ੍ਹ ਤੋਂ ਬਾਹਰ?

24 ਅਕਤੂਬਰ 2020: ਪਹਿਲੀ ਵਾਰ, ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਦਾਖਲ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਦਿੱਤੀ ਗਈ।

21 ਮਈ 2021: ਦੂਜੀ ਵਾਰ ਰਾਮ ਰਹੀਮ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 12 ਘੰਟੇ ਦੀ ਪੈਰੋਲ ਦਿੱਤੀ ਗਈ।

7 ਫਰਵਰੀ 2022: ਤੀਜੀ ਵਾਰ, ਗੁਰਮੀਤ ਰਾਮ ਰਹੀਮ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਛੁੱਟੀ ਮਿਲੀ।

ਜੂਨ 2022: ਚੌਥੀ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ। ਇਸ ਦੌਰਾਨ ਉਹ ਬਾਗਪਤ ਦੇ ਆਸ਼ਰਮ ਵਿੱਚ ਰਹੇ।

14 ਅਕਤੂਬਰ 2022: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੰਜਵੀਂ ਵਾਰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬਾਗਪਤ ਦੇ ਆਸ਼ਰਮ ਤੋਂ 3 ਮਿਊਜ਼ਿਕ ਵੀਡੀਓ ਵੀ ਰਿਲੀਜ਼ ਕੀਤੇ।

21 ਜਨਵਰੀ 2023: ਰਾਮ ਰਹੀਮ ਨੂੰ ਛੇਵੀਂ ਵਾਰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਵਿੱਚ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ।

21 ਨਵੰਬਰ 2023: ਰਾਮ ਰਹੀਮ ਨੂੰ ਮਰਹੂਮ ਡੇਰਾ ਮੁਖੀ ਦੇ ਜਨਮ ਦਿਹਾੜੇ ਲਈ ਪੈਰੋਲ ਮਿਲੀ ਸੀ

Last Updated :Jan 19, 2024, 4:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.