ETV Bharat / state

ਹੜ੍ਹਾਂ ਨਾਲ ਮੱਚੀ ਤਬਾਹੀ ਨੂੰ ਲੈ ਕੇ 'ਆਪ' ਵਲੰਟੀਅਰਾਂ ਨੇ ਕੱਸੀ ਕਮਰ, ਪ੍ਰਿੰਸੀਪਲ ਬੁੱਧਰਾਮ ਰਾਮ ਨੇ ਵੀਡੀਓ ਰਾਹੀ ਦਿੱਤਾ ਸੰਦੇਸ਼

author img

By

Published : Jul 10, 2023, 5:15 PM IST

Updated : Jul 10, 2023, 5:27 PM IST

'ਆਪ' ਵਲੰਟੀਅਰਾਂ ਨੇ ਕੱਸੀ ਕਮਰ, ਪ੍ਰਿੰਸੀਪਲ ਬੁੱਧਰਾਮ ਰਾਮ ਵੱਲੋਂ ਵੀਡੀਓ ਸੰਦੇਸ਼
'ਆਪ' ਵਲੰਟੀਅਰਾਂ ਨੇ ਕੱਸੀ ਕਮਰ, ਪ੍ਰਿੰਸੀਪਲ ਬੁੱਧਰਾਮ ਰਾਮ ਵੱਲੋਂ ਵੀਡੀਓ ਸੰਦੇਸ਼

ਪੰਜਾਬ 'ਚ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਪਟਿਆਲਾ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ ਇੰਨ੍ਹਾਂ ਇਲਾਕਿਆਂ ਦਾ ਮੰਜ਼ਰ ਬਹੁਤ ਜਿਆਦਾ ਭਿਆਨਕ ਹੈ। ਪੜ੍ਹੋ ਪੂਰੀ ਖਬਰ...

ਚੰਡੀਗੜ੍ਹ: ਸੂਬੇ ਵਰਸ ਰਹੀ ਆਸਮਾਨੀ ਬਿਜਲੀ ਨੂੰ ਵੇਖਦੇ ਹੋਏ ਹੁਣ 'ਆਪ' ਵਲੰਟੀਅਰਾਂ ਨੇ ਖੁਦ ਲੋਕਾਂ ਦੀ ਮਦਦ ਕਰਨ ਲਈ ਕਮਰ ਕੱਸ ਲਈ ਹੈ।ਕਾਬਲੇਜ਼ਿਕਰ ਹੈ ਕਿ ਆਮ ਆਦਮੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਰਾਮ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪੰਜਾਬ ਵਿੱਚ ਕਹਿਰ ਢਾਹਿਆ ਹੋਇਆ ਹੈ। ਪਟਿਆਲਾ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ ਇੰਨ੍ਹਾਂ ਇਲਾਕਿਆਂ ਦਾ ਮੰਜ਼ਰ ਦੇਖ ਕੇ ਰੂਹ ਕੰਬ ਜਾਂਦੀ ਹੈ। ਲੋਕਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ, ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਔਖੀ ਘੜੀ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ।

  • ਪਾਰਟੀ ਵਰਕਰਾਂ ਤੇ ਵਲੰਟੀਅਰਾਂ ਨੂੰ ਅਪੀਲ, ਆਓ ਸਾਰੇ ਰਲ਼ ਮਿਲ ਕੇ ਮੁਸ਼ਕਲ ਹਾਲਾਤਾਂ ‘ਚ ਵੱਧ-ਚੜ੍ਹ ਕੇ ਲੋਕਾਂ ਦੀ ਮਦਦ ਕਰੀਏ

    @mla_budhram
    ਕਾਰਜਕਾਰੀ ਪ੍ਰਧਾਨ, AAP#Punjab #Flood pic.twitter.com/Vd5xYWpvBH

    — AAP Punjab (@AAPPunjab) July 10, 2023 " class="align-text-top noRightClick twitterSection" data=" ">

ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ਼: ਪ੍ਰਿੰਸੀਪਲ ਬੁੱਧ ਰਾਮ ਨੇ ਇਨਹਾਂ ਨਾਜ਼ੁਕ ਹਾਲਾਤਾਂ 'ਚ ਲੋੜਵੰਦਾਂ ਤੱਕ ਭੋਜਨ, ਕੱਪੜਾ, ਚਾਰਾ ਆਦਿ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਸਮਾਂ ਇਨਸਾਨੀਅਤ ਦੀ ਸੇਵਾ ਦਾ ਹੈ ਤੇ ਆਪਾਂ ਸਭ ਨੇ ਇਸ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ।

ਸੀ.ਐੱਮ. ਵੱਲੋਂ ਲੋਕਾਂ ਨੂੰ ਅਪੀਲ਼: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਲੋਕਾਂ ਨੂੰ ਅਪੀਲ਼ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਡਰ ਦੀ ਲੋੜ ਨਹੀਂ ਹੈ। ਸਰਕਾਰ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ...ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਿਹਾ ਹਾਂ...ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸ ਦਾ ਸਾਹਮਣਾ ਕਰਾਂਗੇ..ਸਰਕਾਰ ਲੋਕਾਂ ਦੇ ਨਾਲ ਹੈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ..।

ਕਿੱਥੇ-ਕਿੱਥੇ ਪਵੇਗਾ ਹੋਰ ਮੀਂਹ: ਹਾਲੇ ਵੀ ਮੀਂਹ ਰੋਕਣ ਵਾਲਾ ਨਹੀਂ ਹੈ ਕਿਉਕਿ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਪਟਿਆਲਾ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ, ਸੰਗਰੂਰ, ਧੂਰੀ, ਮਾਲੇਰਕੋਟਲਾ, ਸਮਾਣਾ, ਨਾਭਾ, ਰਾਜਪੁਰਾ, ਸਮਰਾਲਾ, ਬਲਾਚੌਰ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਨਵਾਂਸ਼ਹਿਰ, ਨੰਗਲ, ਹੁਸ਼ਿਆਰਪੁਰ ਵਿੱਚ ਬਾਰਸ਼ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Last Updated :Jul 10, 2023, 5:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.