ETV Bharat / state

ਕੱਚੇੇ ਅਧਿਆਪਕਾਂ ਲਈ ਆ ਰਹੀ ਵੱਡੀ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਕਰ ਰਹੇ ਰਾਹ ਪੱਧਰਾ, ਪੜ੍ਹੋ ਪੂਰੀ ਖ਼ਬਰ

author img

By

Published : May 1, 2023, 7:43 PM IST

13,000 teachers will be appointed in Punjab this month
ਕੱਚੇੇ ਅਧਿਆਪਕਾਂ ਲਈ ਆ ਰਹੀ ਵੱਡੀ ਖਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਕਰ ਰਹੇ ਰਾਹ ਪੱਧਰਾ, ਪੜ੍ਹੋ ਪੂਰੀ ਖ਼ਬਰ

ਪੰਜਾਬ ਦਾ ਸਿੱਖਿਆ ਵਿਭਾਗ ਇਸ ਮਹੀਨੇ ਕਰੀਬ 13 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰਨ ਦੀ ਯੋਜਨਾ ਬਣਾ ਰਹੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਕੈਬਨਿਟ ਦੀ ਮੀਟਿੰਗ 'ਚ ਸਾਰੇ ਹੀ ਅੜਿੱਕੇ ਦੂਰ ਕੀਤੇ ਜਾਣਗੇ।

ਚੰਡੀਗੜ੍ਹ : ਪੰਜਾਬ ਦੇ ਕੱਚੇ ਅਧਿਆਪਕਾਂ ਲਈ ਵੱਡੀ ਖਬਰ ਆਉਣ ਦੀ ਸੰਭਾਵਨਾ ਬਣ ਰਹੀ ਹੈ। ਇਸ ਮਹੀਨੇ ਕਰੀਬ 13 ਹਜ਼ਾਰ ਅਧਿਆਪਕਾਂ ਨੂੰ ਪੱਕਾ ਕੀਤਾ ਜਾਣ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੈ ਇਸ ਮਹੀਨੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਕੋਈ 13 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਸਾਰੇ ਅੜਿੱਕੇ ਦੂਰ ਕੀਤੇ ਜਾਣਗੇ। ਬੈਂਸ ਨੇ ਕਿਹਾ ਕਿ ਇਸ ਲਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਜਾਰੀ ਕੀਤੇ ਜਾਣਗੇ। ਇਹ ਵੀ ਯਾਦ ਰਹੇ ਕਿ ਕੱਚੇ ਅਧਿਆਪਕ ਲਗਾਤਾਰ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਕਈ ਵਾਰ ਲਾਠੀਚਾਰਜ ਵੀ ਹੋਇਆ ਹੈ। ਪਰ ਹੁਣ ਇਸ ਖਬਰ ਨਾਲ ਜਰੂਰ ਇਕ ਵਾਰ ਰਾਹਤ ਵਾਲੀ ਗੱਲ ਹੋ ਸਕਦੀ ਹੈ।

ਸਕੂਲਾਂ ਦਾ ਮਿਆਰ ਬਦਲਿਆ : ਬੈਂਸ ਵਲੋਂ ਕਿਹਾ ਗਿਆ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਅਕਤੂਬਰ-ਨਵੰਬਰ ਤੱਕ ਸਕੂਲਾਂ ਨੂੰ ਕਿਤਾਬਾਂ ਨਹੀਂ ਮਿਲਦੀਆਂ ਸਨ। ਇਸ ਤੋਂ ਇਲਾਵਾ ਬੱਚਿਆਂ ਲਈ ਵਰਦੀ ਦੇ ਪੈਸੇ ਵੀ ਦਸੰਬਰ ਮਹੀਨੇ ਤੱਕ ਬਹੁਤ ਮੁਸ਼ਕਿਲ ਨਾਲ ਮਿਲਦੇ ਸਨ। ਪਰ ਹੁਣ ਸਰਕਾਰ ਵਲੋਂ ਸਕੂਲਾਂ ਦਾ ਮਿਆਰ ਬਦਲਿਆ ਗਿਆ ਹੈ। ਹੁਣ ਸਕੂਲਾਂ ਵਿਚ ਸਹੂਲਤਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬਾ ਸਰਕਾਰ ਵਲੋਂ ਕਿਤਾਬਾਂ ਅਤੇ ਵਰਦੀਆਂ ਭੇਜ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਮਾਪਿਆਂ ਦੀ ਪਰੇਸ਼ਾਨੀ ਵੀ ਘਟੀ ਹੈ।

ਇਹ ਵੀ ਪੜ੍ਹੋ : Green energy pumpsin Punjab: ਆਖਿਰ ਕਿਉਂ ਪੰਜਾਬ 'ਚ ਤੇਜ਼ੀ ਨਾਲ ਫੇਲ੍ਹ ਹੋ ਰਹੇ ਹਨ ਗਰੀਨ ਐਨਰਜੀ ਪੰਪ? ਖਾਸ ਰਿਪੋਰਟ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰੋਧੀਆਂ ਨੂੰ ਖੁੱਲ੍ਹੀ ਚੁਣੌਤੀ ਹੈ ਕਿ ਇਕ ਵਾਰ ਸਾਬਕਾ ਸਰਕਾਰਾਂ ਦੇ ਮੰਤਰੀ ਆਪਣੀ ਤੇ ਹੁਣ ਦੀ ਸਰਕਾਰ ਵਲੋਂ ਕੀਤੇ ਸਕੂਲਾਂ ਲਈ ਕੰਮ ਦੀ ਪੜਚੋਲ ਜਰੂਰ ਕਰਨ। ਤੁਲਨਾ ਕਰਨਗੇ ਤਾਂ ਹੀ ਸਥਿਤੀ ਦਾ ਪਤਾ ਲੱਗੇਗਾ ਬੈਂਸ ਨੇ ਕਿਹਾ ਕਿ ਸਾਬਕਾ ਮੰਤਰੀ ਪਰਗਟ ਸਿੰਘ ਨੇ ਪਿਛਲੇ ਦਿਨੀਂ ਇੱਕ ਟਵੀਟ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 7 ​​ਫੀਸਦੀ ਡਰਾਪ ਆਊਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਰਾਪ ਆਊਟ ਵੀ ਉਸ ਵੇਲੇ ਦਾ ਹੈ ਜਦੋਂ ਉਨ੍ਹਾਂ ਦੀ ਸਰਕਾਰ ਸੀ। ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਛੁੱਟੀਆਂ ਦੌਰਾਨ ਹੀ ਮੁਰੰਮਤ ਅਤੇ ਉਸਾਰੀ ਦੇ ਕੰਮ ਹੋਣਗੇ। ਸਰਕਾਰ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਲੈ ਕੇ ਹੀ ਇਸ ਪਾਸੇ ਸੋਚ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.