ETV Bharat / state

ਮਲੋਟ ਐਨਕਾਊਂਟਰ ਮਾਮਲਾ: ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਵਿਰੁੱਧ ਰਾਜਪਾਲ ਨੂੰ ਮਿਲਿਆ ਅਕਾਲੀ ਦਲ

author img

By

Published : Jul 3, 2019, 5:42 PM IST

ਸਾਲ 1993 'ਚ ਮਲੋਟ ਵਿਖੇ ਹਰਜੀਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੀੜਤ ਪਰਿਵਾਰ ਸਮੇਤ ਰਾਜਪਾਲ ਨੂੰ ਮਿਲਣ ਪੁੱਜਿਆ।

ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ: ਹਰਜੀਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਦੋਸ਼ੀਆਂ ਨੂੰ ਸਰਕਾਰ ਵੱਲੋਂ ਮੁਆਫ਼ੀ ਦੇਣ ਦੇ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪੀੜਤ ਪਰਿਵਾਰ ਸਣੇ ਰਾਜਪਾਲ ਨੂੰ ਮਿਲਣ ਪੁੱਜਿਆ।

ਵੀਡੀਓ

1993 ਵਿੱਚ ਪੰਜਾਬ ਦੇ ਮਲੋਟ ਸੂਬੇ ਵਿਚੋਂ ਆਰਐੱਮਪੀ ਡਾਕਟਰ ਕੋਲ ਕੰਮ ਕਰਨ ਵਾਲੇ 22 ਸਾਲ ਦੇ ਨੌਜਵਾਨ ਹਰਜੀਤ ਸਿੰਘ ਦਾ ਯੂਪੀ ਪੁਲਿਸ ਵੱਲੋਂ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ ਸੀ ਜਿਸ ਦੇ ਇਨਸਾਫ਼ ਦੇ ਲਈ ਉਸ ਦਾ ਪਰਿਵਾਰ ਪਿਛਲੇ 22 ਵਰ੍ਹਿਆਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋ ਪਾਇਆ। ਮਾਮਲੇ ਵਿੱਚ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਜਿਸ ਵਿੱਚੋਂ 2 ਸਾਲ ਬਾਅਦ 2 ਦੋਸ਼ੀਆਂ ਦੀ ਸਜ਼ਾ ਮਾਫ਼ ਕਰਨ ਸਬੰਧੀ ਕੈਪਟਨ ਸਰਕਾਰ ਰਾਜਪਾਲ ਨੂੰ ਮਿਲੀ, ਦੂਜੇ ਪਾਸੇ ਇਸ ਦੇ ਵਿਰੋਧ ਵਜੋਂ ਪੀੜਤ ਪਰਿਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਰਾਜ ਪਾਲ ਨੂੰ ਮਿਲਣ ਪੁਜੇ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਕਤਲ ਮਾਮਲਾ: ਅਦਾਲਤ ਨੇ 5 ਦੋਸ਼ੀਆਂ ਨੂੰ 12 ਤਰੀਕ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਤੇ ਰਾਜਪਾਲ ਵੱਲੋਂ ਦੋਸ਼ੀਆਂ ਦੀ ਸਜ਼ਾ ਮੁਆਫ ਕੀਤੀ ਗਈ ਹੈ। ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ 2 ਸਾਲ ਬਾਅਦ ਸਜ਼ਾ ਮੁਆਫ਼ ਕਰ ਦਿੱਤੀ ਗਈ ਜੋ ਕਿ ਬਹੁਤ ਵੱਡਾ ਪਾਪ ਅਤੇ ਗੁਨਾਹ ਹੈ। ਸੁਖਬੀਰ ਨੇ ਕਿਹਾ ਕਿ ਜੱਜ ਵੱਲੋਂ ਦਿੱਤੀ ਜੱਜਮੈਂਟ ਵਿਚ ਕਿਹਾ ਗਿਆ ਕਿ ਪੁਲਿਸ ਵੱਲੋਂ ਐਵਾਰਡ ਅਤੇ ਰਿਵਾਰਡ ਲੈਣ ਦੇ ਲਈ ਇਹ ਫਰਜ਼ੀ ਐਨਕਾਊਂਟਰ ਕੀਤਾ ਗਿਆ ਸੀ, ਦੋਸ਼ੀਆਂ ਨੂੰ ਡਬਲ ਬੇਂਚ ਸਜ਼ਾ ਹੋਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਮੰਗ 'ਤੇ ਕੋਈ ਕਾਰਵਾਹੀ ਨਹੀਂ ਹੁੰਦੀ ਤਾਂ ਉਹ ਅਗਲੇ ਐਕਸ਼ਨ ਲਈ ਤਿਆਰੀ ਕਰਨਗੇ।

ਜ਼ਿਕਰਯੋਗ ਹੈ ਕਿ ਇਸ ਮੌਕੇ ਪਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੁਰਜੀਤ ਸਿੰਘ ਰੱਖੜਾ, ਬੀਬੀ ਜਾਗੀਰ ਕੌਰ, ਚਰਨਜੀਤ ਬਰਾੜ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਮੌਜੂਦ ਰਹੇ।

Intro:ਹਰਜੀਤ ਸਿੰਘ ਦੇ ਫੇਕ ਐਨਕਾਊਂਟਰ ਮਾਮਲੇ ਵਿਚ ਦੋਸ਼ੀਆਂ ਨੂੰ ਮੁਆਫੀ ਦੇਣ ਦੇ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਪੀੜਤ ਪਰਿਵਾਰ ਸਣੇ ਪੁਜੇ ਰਾਜਪਾਲ ਨੂੰ ਮਿਲਣ।


Body:ਪਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜਥੇਦਾਰ ਤੋਰ ਸਿੰਘ ਬਲਦੇਵ ਸਿੰਘ ਮਾਨ ਸੁਰਜੀਤ ਸਿੰਘ ਰੱਖੜਾ ਬੀਬੀ ਜਾਗੀਰ ਕੌਰ ਚਰਨਜੀਤ ਬਰਾੜ ਸ਼ਰਨਜੀਤ ਸਿੰਘ ਢਿੱਲੋਂ ਮਹੇਸ਼ ਇੰਦਰ ਸਿੰਘ ਗਰੇਵਵਾਲ ਅਤੇ ਗੋਵਿੰਦ ਲੋਂਗੋਵਾਲ ਵੀ ਹਨ ਮੌਜੂਦ।


Conclusion:ਦਸਦੇਈਏ ਕਿ ਕੇਸ 22 ਸਾਲ ਪੁਰਾਣ ਹੈ ਜਦੋ 1993 ਦੇ ਵਿਚ ਯੂਪੀ ਪੁਇਲਸ ਨੇ ਰਿਵਰਡ ਲੈਣ ਲਇ ਪੰਜਾਬ ਦੇ ਹਰਜੀਤ ਸਿੰਘ ਦਾ ਫਰਜ਼ੀ ਐਨਕਾਊਂਟਰ ਕੀਤਾ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.