ETV Bharat / state

Drug Overdose: ਬਠਿੰਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਜੰਗਲ 'ਚ ਮਿਲੀ ਗਲੀ ਸੜੀ ਲਾਸ਼

author img

By

Published : May 28, 2023, 9:49 PM IST

ਬਠਿੰਡਾ ਦੇ ਜੰਗਲ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਵਿੱਚ ਕੀੜੇ ਪੈ ਚੁੱਕੇ ਸੀ, ਚਮੜੀ ਪਿਘਲ ਚੁੱਕੀ ਸੀ ਅਤੇ ਬਦਬੂ ਦੂਰ-ਦੂਰ ਤੱਕ ਫੈਲ ਰਹੀ ਸੀ। ਲਾਸ਼ ਕੋਲੋਂ ਇਕ ਟੀਕਾ ਬਰਾਮਦ ਹੋਇਆ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਚਿੱਟੇ ਦਾ ਟੀਕਾ ਲਗਾਇਆ ਸੀ। ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।

Youth died in the forest due to drug overdose in Bathinda
Drug Overdose: ਬਠਿੰਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ,ਜੰਗਲ 'ਚ ਕੀੜੇ ਪਈ ਮਿਲੀ ਲਾਸ਼

Drug Overdose: ਬਠਿੰਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਜੰਗਲ 'ਚ ਮਿਲੀ ਗਲੀ ਸੜੀ ਲਾਸ਼

ਬਠਿੰਡਾ : ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੇ ਅੱਜ ਇਕ ਹੋਰ ਘਰ ਉਜਾੜ ਦਿੱਤਾ ਹੈ। ਮਾਮਲਾ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਸਾਹਮਣੇ ਆਇਆ ਹੈ ਜਿਥੇ ਜੰਗਲ ਵਿੱਚੋਂ ਇੱਕ ਨੌਜਵਾਨ ਦੀ ਗਲੀ ਸੜੀ ਅਤੇ ਕੀੜੇ ਪਈ ਲਾਸ਼ ਮਿਲੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣਾ ਦੇ ਜੰਗਲ ਵਿੱਚੋਂ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਕਿਸ ਦੀ ਹੈ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਸ ਲਾਸ਼ ਦੇ ਹਲਾਤ ਬਹੁਤ ਖਰਾਬ ਸਨ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਦੀ ਮੌਤ ਕਾਫੀ ਦਿਨ ਪਹਿਲਾਂ ਹੀ ਹੋ ਚੁਕੀ ਸੀ, ਪਰ ਕਿਸੇ ਨੂੰ ਪਤਾ ਨਹੀਂ ਲੱਗਿਆ। ਪਰ ਲਾਸ਼ ਪੁਰਾਣੀ ਹੁੰਦਿਆਂ ਇਸ ਵਿਚ ਬਦਬੂ ਆਉਣ ਲੱਗੀ ਤਾਂ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਜਿੰਨਾ ਨੇ ਇਸ ਦੀ ਸੂਚਨਾ ਪੁਲਿਸ ਅਤੇ ਸਮਾਜ ਸੇਵੀਆਂ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਲਾਸ਼ ਕੋਲ ਪਿਆ ਨਸ਼ੇ ਦਾ ਟੀਕਾ ਮਿਲਿਆ ਜਿਸ ਤੋਂ ਜਾਪਦਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਹੋਵੇਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲਾਸ਼ 'ਚ ਕੀੜੇ ਪੈ ਜਾਣ ਕਾਰਨ ਬਦਬੂ ਦੂਰ-ਦੂਰ ਤੱਕ ਫੈਲ ਗਈ।

15 ਦਿਨ ਪੁਰਾਣੀ ਲਾਸ਼ : ਯੂਥ ਵੈਲਫੇਅਰ ਸੁਸਾਇਟੀ ਦੇ ਮੁਖੀ ਸੋਨੂੰ ਨੇ ਦੱਸਿਆ ਕਿ ਪਿੰਡ ਨਥਾਣਾ ਵਿੱਚ ਸਰਹਿੰਦ ਨਹਿਰ ਨੇੜੇ ਜੰਗਲ ਵਿੱਚ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਵਲੰਟੀਅਰ ਹਰਸ਼ਿਤ ਚਾਵਲਾ, ਵਰਕਰ ਸਤਨਾਮ ਸਿੰਘ, ਮਾਨਿਕ ਸਿੰਘ ਅਤੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਬਠਿੰਡਾ ਨੌਜਵਾਨ ਵੈਲਫੇਅਰ ਸੋਸਾਇਟੀ ਦੀ ਟੀਮ ਮੌਕੇ 'ਤੇ ਪਹੁੰਚ ਗਈ। ਨੌਜਵਾਨ ਦੀ ਲਾਸ਼ ਕਰੀਬ 15 ਦਿਨ ਪੁਰਾਣੀ ਸੀ, ਜੋ ਕਿ ਬੁਰੀ ਤਰ੍ਹਾਂ ਸੜੀ ਹੋਈ ਸੀ।

ਲਾਸ਼ ਕੋਲੋਂ ਮਿਲਿਆ ਇੰਜੈਕਸ਼ਨ : ਲਾਸ਼ ਵਿੱਚ ਕੀੜੇ ਪੈ ਚੁੱਕੇ ਸੀ, ਚਮੜੀ ਪਿਘਲ ਚੁੱਕੀ ਸੀ ਅਤੇ ਬਦਬੂ ਦੂਰ-ਦੂਰ ਤੱਕ ਫੈਲ ਰਹੀ ਸੀ। ਲਾਸ਼ ਕੋਲੋਂ ਇਕ ਟੀਕਾ ਬਰਾਮਦ ਹੋਇਆ, ਜਿਸ ਵਿਚ ਕੁਝ ਤਰਲ ਪਦਾਰਥ ਵੀ ਸੀ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਚਿੱਟੇ ਦਾ ਟੀਕਾ ਲਗਾਇਆ ਸੀ। ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਨੀਲੀ ਜੀਨਸ ਦੀ ਪੈਂਟ, ਜੁੱਤੀ ਅਤੇ ਟੀ-ਸ਼ਰਟ ਤੋਂ ਇਲਾਵਾ ਖੱਬੇ ਹੱਥ ਵਿੱਚ ਘੜੀ, ਹਲਕੇ ਭੂਰੇ ਰੰਗ ਦੀ ਬੈਲਟ ਲਾਈ ਹੋਈ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ।

ਲਗਾਤਾਰ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ: ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਆਏ ਦਿਨ ਨਸ਼ੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਭਾਵੇਂ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਫ਼ਿਲਹਾਲ ਨਸ਼ੇ ਦੇ ਕਾਰੋਬਾਰ ਨੂੰ ਠੱਲ ਨਹੀਂ ਪਾ ਰਹੀ ਹੈ ਅਤੇ ਲਗਾਤਾਰ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਰ ਸਰਕਾਰਾਂ ਮਹਿਜ਼ ਨਸ਼ੇ ਦੇ ਖਾਤਮੇ ਦੇ ਨਾਮ ਉੱਤੇ ਸਿਆਸਤ ਹੀ ਕਰ ਰਹੀਆਂ ਹਨ। ਮੌਜੂਦਾ ਸਰਕਾਰ ਸਾਬਕਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਤੇ ਸਾਬਕਾ ਸਰਕਾਰਾਂ ਵੱਲੋਂ ਮੌਜੂਦਾ ਸਰਕਾਰ ਨੂੰ ਕੋਸਿਆ ਜਾਂਦਾ ਹੈ। ਪਰ ਇਸ ਸਭ ਦੇ ਵਿਚਾਲੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗ੍ਰਸਤ ਹੋ ਰਹੀ ਹੈ। ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.