ETV Bharat / state

ਜਦੋਂ ਪਾਰਕਿੰਗ ਦੇ ਕਰਿੰਦੇ ਨੇ ਵਿੱਤ ਮੰਤਰੀ ਦੇ ਸਾਲੇ ਦੀ ਕੱਟੀ 'ਨਜਾਇਜ਼ ਪਰਚੀ'

author img

By

Published : Mar 4, 2020, 8:30 AM IST

ਬਠਿੰਡਾ ਵਿਖੇ ਇੱਕ ਨਿੱਜੀ ਮਾਲ ਦੇ ਬਾਹਰ ਪਾਰਕਿੰਗ ਲਈ ਠੇਕੇਦਾਰ ਤੋਂ 40 ਰੁਪਏ ਫ਼ੀਸ ਵਸੂਲੀ ਜਾ ਰਹੀ ਹੈ, ਜਦ ਕਿ ਉਹ ਜ਼ਮੀਨ ਸਰਕਾਰ ਦੀ ਮਲਕੀਅਤ ਦੇ ਅਧੀਨ ਹੈ।

when finance ministers relative paid parking fee
ਜਦੋਂ ਪਾਰਕਿੰਗ ਦੇ ਕਰਿੰਦੇ ਨੇ ਵਿੱਤ ਮੰਤਰੀ ਦੇ ਸਾਲੇ ਦੀ ਕੱਟੀ 'ਨਜਾਇਜ਼ ਪਰਚੀ'

ਬਠਿੰਡਾ : ਇੱਥੇ ਇੱਕ ਅਜੀਬ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਇੱਕ ਨਿੱਜੀ ਮਾਲ ਦੇ ਬਾਹਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੀ ਗੱਡੀ ਦੀ ਪਾਰਕਿੰਗ ਦੀ ਪਰਚੀ ਕੱਟ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਜਿਸ ਥਾਂ ਤੋਂ ਪਾਰਕਿੰਗ ਦੀ ਫ਼ੀਸ ਵਸੂਲੀ ਜਾ ਰਹੀ ਹੈ ਉਸ ਜਗ੍ਹਾ ਦੀ ਮਲਕੀਅਤ ਸਰਕਾਰ ਕੋਲ ਹੈ। ਜਾਣਕਾਰੀ ਮੁਤਬਾਕ ਜਿਸ ਥਾਂ ਦੀ ਮਲਕੀਅਤ ਸਰਕਾਰ ਕੋਲ ਹੈ ਨਾ ਕਿ ਕਿਸੇ ਮਾਲ ਵਾਲੇ ਕੋਲ, ਉਸ ਦੀ ਪਾਰਕਿੰਗ ਫ਼ੀਸ 40 ਰੁਪਏ ਦੀ ਪਰਚੀ ਰਾਹੀਂ ਵਸੂਲੀ ਜਾ ਰਹੀ ਹੈ।

ਵੇਖੋ ਵੀਡੀਓ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੋਂ ਗੱਡੀ ਦੀ ਪਾਰਕਿੰਗ ਫ਼ੀਸ 40 ਰੁਪਏ ਵਸੂਲੀ ਗਈ।

ਇਹ ਵੀ ਪੜ੍ਹੋ : ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

ਜਾਣਕਾਰੀ ਦਿੰਦੇ ਹੋਇਆ ਜੈਜੀਤ ਜੌਹਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਵੀ ਇਹ ਗੱਲ ਸੁਣਨ ਵਿੱਚ ਆ ਰਹੀ ਸੀ ਕਿ ਮਾਲ ਦੇ ਬਾਹਰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਰਚੀ ਕੱਟੀ ਜਾ ਰਹੀ ਹੈ। ਜੌਹਲ ਨੇ ਖ਼ੁਦ ਆ ਕੇ ਇਹ ਤਜ਼ੁਰਬਾ ਕੀਤੀ।

ਜਦੋਂ ਉਨ੍ਹਾਂ ਨੇ ਆਪਣੀ ਗੱਡੀ ਪਾਰਕਿੰਗ ਲਈ ਖੜੀ ਕੀਤੀ ਤਾਂ ਇੱਕਦਮ ਕਰਿੰਦੇ ਨੇ 40 ਰੁਪਏ ਦੀ ਪਰਚੀ ਉਨ੍ਹਾਂ ਦੇ ਹੱਥ ਵਿੱਚ ਫੜਾ ਦਿੱਤੀ। ਜੌਹਲ ਅਨੁਸਾਰ ਉਨ੍ਹਾਂ ਦੀ ਗੱਡੀ ਜਿੱਥੇ ਖੜ੍ਹੀ ਸੀ ਉਹ ਜਗ੍ਹਾ ਸਰਕਾਰ ਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਕੋਤਵਾਲੀ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਸੱਦ ਲਿਆ ਅਤੇ ਉਨ੍ਹਾਂ ਨੇ ਇਹ ਭਰੋਸਾ ਦਵਾਇਆ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.