ETV Bharat / state

Visakhi 2023: ਵਿਸਾਖੀ ਮੌਕੇ ਜਥੇਦਾਰ ਦਾ ਸਿੱਖ ਕੌਮ ਨੂੰ ਸੁਨੇਹਾ, ਕਿਹਾ- ਸਰਕਾਰ ਨਾਲ ਨਹੀਂ ਕੋਈ ਰੌਲ਼ਾ ਫਿਰ ਵੀ ਬਣਾ ਰਹੀ ਨਿਸ਼ਾਨਾ

author img

By

Published : Apr 14, 2023, 12:57 PM IST

Updated : Apr 14, 2023, 1:22 PM IST

ਅੱਜ ਖਾਲਸਾ ਸਾਜਨਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿਹਾ ਕਿ ਅੱਜ ਸਿੰਘਾਂ ਵਰਗੀ ਸਮਰਪਿਤ ਭਾਵਨਾ ਕਿਸੇ ਵਿੱਚ ਵੀ ਨਹੀਂ ਹੈ। ਖਾਲਸਾ ਸਾਜਨਾ ਦਿਵਸ ਸਿੱਖ ਧਰਮ ਦਾ ਪਾਵਨ ਦਿਵਸ ਹੈ।

Visakhi 2023: On Visakhi day, Jathedar Giani Harpreet Singh gave a message to the Sikh community
Visakhi 2023: ਵਿਸਾਖੀ ਦਿਹਾੜੇ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਦਿੱਤਾ ਸੁਨੇਹਾ, ਸਰਕਾਰ ਨਾਲ ਨਹੀਂ ਕੋਈ ਰੌਲ਼ਾ ਫਿਰ ਵੀ ਬਣਾ ਰਹੀ ਨਿਸ਼ਾਨਾ

ਬਠਿੰਡਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਕਿਰਪਾਨ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਦਿਨ ਗੁਰੂ ਜੀ ਨੇ ਖਾਲਸੇ ਦੇ ਹੱਥ ਵਿੱਚ ਕਿਰਪਾਨ ਦਿੱਤੀ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਕਿ ਤਲਵਾਰ ਸਾਡੇ ਕਕਾਰਾਂ ਦਾ ਹਿੱਸਾ ਹੈ, ਉਹ ਤਲਵਾਰਾਂ ਰੱਖਣ 'ਤੇ ਪਾਬੰਦੀ ਲਾਉਣ ਦੀ ਗੱਲ ਕਰਦੇ ਹਨ ਅਤੇ ਕਈ ਸਿੱਖਾਂ ਦੇ ਘਰ ਵਿੱਚ ਤਲਵਾਰ ਰੱਖਣ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੈ, ਜਿੱਥੇ ਅਮਨ-ਸ਼ਾਂਤੀ ਹੈ, ਪਰ ਕੁਝ ਤਾਕਤਾਂ ਪੰਜਾਬ ਵਿੱਚ ਗੜਬੜ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ।

ਰੁਕਾਵਟ ਦੇ ਬਾਵਜੂਦ ਸੰਗਤਾਂ ਦਮਦਮਾ ਸਾਹਿਬ ਪਹੁੰਚੀਆਂ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਸੂਬੇ ਵਿੱਚ ਭਾਈਚਾਰਕ ਸਾਂਝ ਟੁੱਟਦੀ ਹੋਵੇ ਅਤੇ ਲੋਕ ਆਪਸ ਵਿੱਚ ਲੜਦੇ ਹੋਣ, ਇੱਕ ਵੀ ਸਮੱਸਿਆ ਪੈਦਾ ਹੋਈ ਹੋਵੇ, ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਭਾਈਚਾਰਕ ਸਾਂਝ ਕਾਇਮ ਹੈ। ਜਥੇਦਾਰ ਨੇ ਕਿਹਾ ਕਿ ਸਰਕਾਰੀ ਰੁਕਾਵਟ ਦੇ ਬਾਵਜੂਦ ਸੰਗਤਾਂ ਮੱਥਾ ਟੇਕਣ ਲਈ ਦਮਦਮਾ ਸਾਹਿਬ ਪਹੁੰਚੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਗੁਰੂ ਘਰ ਆਉਣ ਵਾਲੀ ਸੰਗਤ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਕਾਰ ਦੀ ਆਪਣੀ ਮਜਬੂਰੀ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਇਤਿਹਾਸ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਚਾਨਣਾ ਪਾਇਆ।

ਇਹ ਵੀ ਪੜ੍ਹੋ : Charanjit Channi PC: ਪ੍ਰੈਸ ਕਾਨਫਰੰਸ 'ਚ ਭਾਵੁਕ ਹੋ ਕੇ ਰੋਏ ਚਰਨਜੀਤ ਚੰਨੀ, ਦੱਸਿਆ ਜਾਨ ਨੂੰ ਖ਼ਤਰਾ

ਗੁਰੂ ਨਾਨਕ ਨਾਮ ਲੇਵਾ ਸੰਗਤਾ ਦਾ ਧੰਨਵਾਦ: ਇਸ ਮੌਕੇ ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਨਹੀਂ ਹੋਇਆ। ਸਰਕਾਰ ਨਾਲ ਕੋਈ ਫ਼ਸਾਦ ਨਹੀਂ ਹੋਇਆ, ਪਰ ਫਿਰ ਵੀ ਪੰਜਾਬ ਨੂੰ ਗੜਬੜੀ ਵਾਲ਼ਾ ਸੂਬਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸੂਬੇ ਦੇ ਹਾਲਾਤ ਖਰਾਬ ਹੋ ਜਾਂਦੇ ਹਨ, ਜਿੱਥੇ ਦੰਗੇ ਹੋਣ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਸਰਕਾਰੀ ਰੋਕਾਂ ਦੇ ਬਾਵਜੂਦ ਸੰਗਤ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ਦੀ ਧਰਤੀ 'ਤੇ ਪਹੁੰਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾ ਦਾ ਧੰਨਵਾਦ ਵੀ ਕੀਤਾ । ਦੱਸ ਦਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪਰੈਲ ਤੋਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਸ਼ੁਰੂ ਹੋਏ ਹਨ। ਇਹ ਪ੍ਰੋਗਰਾਮ 15 ਅਪਰੈਲ ਤੱਕ ਚੱਲ਼ਣਗੇ। ਮੇਲੇ ਵਿੱਚ ਇਸ ਵਾਰ ਪਹਿਲਾਂ ਨਾਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰੀ ਪੁਲਿਸ ਫੋਰਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ਉਪਰ ਅੱਖ ਰੱਖਣ ਲਈ ਖੁਫ਼ੀਆ ਤੰਤਰ ਤੇ ਚਿੱਟ ਕੱਪੜੀ ਪੁਲਿਸ ਸਰਗਰਮ ਹੈ।

ਅਮਨ ਸ਼ਾਂਤੀ ਬਣਾਈ ਰੱਖਣ: ਵਿਸਾਖੀ ਮੇਲੇ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਤੇ ਸਬ-ਡਿਵੀਜ਼ਨ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਧਾਰਾ 144 ਲਾਗੂ ਕੀਤੀ ਗਈ ਹੈ। ਹੁਕਮ 15 ਅਪਰੈਲ 2023 ਤੱਕ ਲਾਗੂ ਰਹਿਣਗੇ। ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਪ ਮੰਡਲ ਵਿੱਚ ਧਾਰਾ 144 ਲਾਗੂ ਕਰ ਕੇ ਆਮ ਲੋਕਾਂ ਲਈ ਕੋਈ ਵੀ ਅਸਲਾ ਲਾਇਸੈਂਸੀ ਹਥਿਆਰ, ਨੰਗੀਆਂ ਤਲਵਾਰਾਂ ਤੇ ਕਿਸੇ ਵੀ ਤਰ੍ਹਾਂ ਦੇ ਤੇਜ਼ਧਾਰ ਹਥਿਆਰਾਂ ਦਾ ਜਨਤਕ ਥਾਵਾਂ ’ਤੇ ਪ੍ਰਦਰਸ਼ਨ ਕਰਨ ਉਪਰ ਪੂਰਨ ਰੋਕ ਲਗਾਈ ਗਈ ਹੈ।

Last Updated : Apr 14, 2023, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.