ETV Bharat / state

ਗੈਂਗਸਟਰ ਵਿੱਕੀ ਗੌਂਡਰ ਦੇ ਦੋ ਸਾਥੀ ਵਪਾਰੀ ਤੋਂ ਰੇਲਗੱਡੀ ਵਿੱਚ ਹੀਰੇ ਅਤੇ ਗਹਿਣੇ ਲੁੱਟਣ ਦੇ ਮਾਮਲੇ 'ਚ ਗ੍ਰਿਫ਼ਤਾਰ

author img

By ETV Bharat Punjabi Team

Published : Dec 7, 2023, 6:16 PM IST

Two associates of gangster Vicky Gounder arrested
ਗੈਂਗਸਟਰ ਵਿੱਕੀ ਗੌਂਡਰ ਦੇ ਦੋ ਸਾਥੀ ਵਪਾਰੀ ਤੋਂ ਰੇਲਗੱਡੀ ਵਿੱਚ ਹੀਰੇ ਅਤੇ ਗਹਿਣੇ ਲੁੱਟਣ ਦੇ ਮਾਮਲੇ 'ਚ ਗ੍ਰਿਫ਼ਤਾਰ

ਗੈਂਗਸਟਰ ਵਿੱਕੀ ਗੌਂਡਰ ਦੇ ਦੋ ਸਾਥੀ ਬਠਿੰਡਾ ਵਿੱਚ ਵਪਾਰੀ ਤੋਂ ਰੇਲਗੱਡੀ ਵਿੱਚ ਹੀਰੇ ਅਤੇ ਗਹਿਣੇ ਲੁੱਟਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਹਨ। (gangster Vicky Gounder arrested)

ਪੁਲਿਸ ਜਾਂਚ ਅਧਿਕਾਰੀ ਅਜੈ ਗਾਂਧੀ ਜਾਣਕਾਰੀ ਦਿੰਦੇ ਹੋਏ।

ਬਠਿੰਡਾ : ਦਿੱਲੀ ਤੋਂ ਹੀਰਿਆਂ ਅਤੇ ਗਹਿਣਿਆਂ ਦਾ ਬੈਗ ਲੈ ਕੇ ਆ ਰਹੇ ਵਪਾਰੀ ਤੋਂ ਸੰਗਰੂਰ ਰੇਲਵੇ ਸਟੇਸ਼ਨ 'ਤੇ ਰੇਲਗੱਡੀ 'ਚ ਪੁਲਿਸ ਮੁਲਾਜ਼ਮਾਂ ਦੇ ਭੇਸ ਵਿੱਚ ਲੁੱਟ ਕਰਨ ਦੇ ਮਾਮਲੇ 'ਚ ਬਠਿੰਡਾ ਪੁਲਿਸ ਨੇ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਮੁਲਜ਼ਮ ਨਿਸ਼ਾਨ ਸਿੰਘ ਅਤੇ ਮੁਲਜ਼ਮ ਸਰਪੰਚ ਜੈ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਕਤ ਮਾਮਲੇ 'ਚ ਫ਼ਰਾਰ ਦੂਜੇ ਪੁਲਿਸ ਮੁਲਾਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰ ਰਹੀ ਹੈ।


ਇਸ ਤਰ੍ਹਾਂ ਹੋਈ ਸੀ ਵਾਰਦਾਤ : ਦੱਸ ਦਈਏ ਕਿ ਰਾਜੂ ਨਾਮ ਦਾ ਵਪਾਰੀ ਇੱਕ ਬੈਗ ਵਿੱਚ ਤਿੰਨ ਕਿੱਲੋ ਤੋਂ ਵੱਧ ਹੀਰੇ ਅਤੇ ਗਹਿਣੇ ਲੈ ਕੇ ਦਿੱਲੀ ਤੋਂ ਰੇਲਗੱਡੀ ਰਾਹੀਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਦੋ ਪੁਲਿਸ ਦੀਆਂ ਵਰਦੀਆਂ ਅਤੇ ਤਿੰਨ ਸਿਵਲ ਕੱਪੜਿਆਂ ਵਾਲੇ ਮੁਲਜ਼ਮਾਂ ਨੇ ਉਸਨੂੰ ਸੰਗਰੂਰ ਵਿਖੇ ਰੇਲਗੱਡੀ ਵਿੱਚ ਕਾਬੂ ਕਰ ਲਿਆ। ਰੇਲਵੇ ਸਟੇਸ਼ਨ ਤੋਂ ਬੈਗ ਲੁੱਟ ਕੇ ਲੈ ਗਏ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਮੁਲਜ਼ਮ ਕਾਰ ਰਾਹੀਂ ਬਠਿੰਡਾ ਪੁੱਜੇ ਤਾਂ ਨਾਰਥ ਅਸਟੇਟ ਸਥਿਤ ਪੁਲਿਸ ਚੌਂਕੀ ਨੂੰ ਦੇਖ ਕੇ ਉਨ੍ਹਾਂ ਨੇ ਲੁੱਟੇ ਹੀਰਿਆਂ ਅਤੇ ਗਹਿਣਿਆਂ ਵਾਲਾ ਬੈਗ ਸੁੱਟ ਦਿੱਤਾ ਅਤੇ ਫਰਾਰ ਹੋ ਗਏ।

ਅਬੋਹਰ ਤੈਨਾਤ ਹਨ ਮੁਲਜ਼ਮ ਪੁਲਿਸ ਮੁਲਾਜ਼ਮ : ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੰਜਾਂ ਦੋਸ਼ੀਆਂ ਨੂੰ ਲੱਭ ਲਿਆ, ਜਿਸ ਵਿੱਚ ਦੋ ਅਸਲੀ ਪੁਲਿਸ ਮੁਲਾਜ਼ਮ ਆਸ਼ੀਸ਼ ਕੁਮਾਰ ਅਤੇ ਬਿਨੋਦ ਕੁਮਾਰ ਸਨ ਜੋ ਕਿ ਅਬੋਹਰ ਵਿੱਚ ਡਿਊਟੀ 'ਤੇ ਤਾਇਨਾਤ ਸਨ। ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਡਕੈਤੀ 'ਚ ਸ਼ਾਮਲ ਅਸਲ ਪੁਲਿਸ ਮੁਲਾਜ਼ਮ ਵਿਨੋਦ ਹੈ, ਜੋ ਅਬੋਹਰ 'ਚ ਸ਼ਰਾਬ ਦੇ ਠੇਕੇਦਾਰਾਂ ਨਾਲ ਡਿਊਟੀ 'ਤੇ ਸੀ। ਪੁਲਿਸ ਵੱਲੋਂ ਸੋਮਵਾਰ ਰਾਤ ਨੂੰ ਫੜੇ ਗਏ ਪੁਲਿਸ ਮੁਲਾਜ਼ਮ ਦਾ ਨਾਂ ਆਸ਼ੀਸ਼ ਕੁਮਾਰ ਸੀ, ਜੋ ਅਬੋਹਰ ਦੇ ਇੱਕ ਥਾਣੇ ਵਿੱਚ ਤੈਨਾਤ ਸੀ।


ਦੂਜੇ ਪਾਸੇ ਸੂਤਰਾਂ ਨੇ ਦੱਸਿਆ ਹੈ ਕਿ ਕਾਲਜ ਦੇ ਦਿਨਾਂ ਦੌਰਾਨ ਮੁਲਜ਼ਮ ਸਰਪੰਚ ਜੈ ਰਾਮ ਦੇ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਨਾਲ ਚੰਗੇ ਸਬੰਧ ਸਨ। ਵਿੱਕੀ ਅਤੇ ਜੈ ਰਾਮ ਦੋਵੇਂ ਜਲੰਧਰ ਦੇ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ ਅਤੇ ਦੋਵੇਂ ਆਪਣੇ ਦੂਜੇ ਦੋਸਤਾਂ ਨਾਲ ਖੇਡਦੇ ਸਨ। ਸੂਤਰਾਂ ਨੇ ਦੱਸਿਆ ਕਿ ਦੋਵੇਂ ਚੰਗੇ ਸਹਿਯੋਗੀ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.