ETV Bharat / state

ਮੂਸੇਵਾਲਾ ਦਾ ਫੈਨ ਬੁੱਤ ਨੂੰ 5911 ਟਰੈਕਟਰ ’ਤੇ ਸਜ਼ਾ ਕੇ ਪਰਿਵਾਰ ਨੂੰ ਕਰੇਗਾ ਭੇਟ, ਜਾਣੋ ਕਿਉਂ...

author img

By

Published : Jun 28, 2022, 8:01 PM IST

ਮੂਸੇਵਾਲਾ ਦੇ ਬੁੱਤ ਨੂੰ 5911 ਟਰੈਕਟਰ ’ਤੇ ਸਜ਼ਾ ਕੇ ਪਰਿਵਾਰ ਨੂੰ ਕੀਤਾ ਜਾਵੇਗਾ ਭੇਟ
ਮੂਸੇਵਾਲਾ ਦੇ ਬੁੱਤ ਨੂੰ 5911 ਟਰੈਕਟਰ ’ਤੇ ਸਜ਼ਾ ਕੇ ਪਰਿਵਾਰ ਨੂੰ ਕੀਤਾ ਜਾਵੇਗਾ ਭੇਟ

ਬਠਿੰਡਾ ਮੋਗਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਮਾਣੂੰਕੇ ਦੇ ਆਰਟਿਸਟ ਇਕਬਾਲ ਸਿੰਘ ਵੱਲੋਂ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਦਮ ਕੱਦ ਬੁੱਤ ਤਿਆਰ ਕੀਤਾ ਜਾ ਰਿਹਾ ਹੈ। ਇਕਬਾਲ ਸਿੰਘ ਵੱਲੋਂ ਤਿੰਨ ਹਿੱਸਿਆਂ ਵਿਚ ਬੁੱਤ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਤਿਆਰ ਕਰਨ ਤੋਂ ਬਾਅਦ ਬੁੱਤ ਨੂੰ ਪਿੰਡ ਮੂਸੇ 5911 ਟਰੈਕਟਰ ਰਾਹੀਂ ਲਿਜਾ ਕੇ ਪਰਿਵਾਰ ਨੂੰ ਸ਼ਰਧਾਂਜਲੀ ਵਜੋਂ ਭੇਟ ਕੀਤਾ ਜਾਵੇਗਾ।

ਬਠਿੰਡਾ: ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ 29 ਮਈ ਨੂੰ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੱਖੋ ਵੱਖਰੇ ਢੰਗ ਨਾਲ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਮੋਗਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਮਾਣੂੰਕੇ ਦੇ ਆਰਟਿਸਟ ਇਕਬਾਲ ਸਿੰਘ ਵੱਲੋਂ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਦਮ ਕੱਦ ਬੁੱਤ ਤਿਆਰ ਕੀਤਾ ਜਾ ਰਿਹਾ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਉਹ ਕਦੇ ਵੀ ਸੋਧੇ ਸਿੱਧੂ ਮੂਸੇ ਵਾਲਾ ਨੂੰ ਨਹੀਂ ਮਿਲੇ ਪਰ ਉਸ ਦੇ ਗੀਤਾਂ ਤੋਂ ਉਹ ਕਾਫੀ ਪ੍ਰਭਾਵਿਤ ਸਨ ਅਤੇ ਉਸ ਵੱਲੋਂ ਆਪਣੇ ਪਿੰਡ ਅਤੇ ਸੂਬੇ ਲਈ ਪ੍ਰਗਟਾਏ ਜਾਂਦੇ ਮੋਹ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਸਨ।

ਇਸਦੇ ਨਾਲ ਹੀ ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਉਨ੍ਹਾਂ ਵੱਲੋਂ ਇਹ ਬੁੱਤ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਸਿੱਧੂ ਮੂਸੇਵਾਲਾ ਦੇ ਕੱਦ ਅਨੁਸਾਰ ਹੀ ਤਿਆਰ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਵੱਲੋਂ ਤਿੰਨ ਹਿੱਸਿਆਂ ਵਿਚ ਬੁੱਤ ਨੂੰ ਤਿਆਰ ਕੀਤਾ ਗਿਆ ਹੈ ਅਤੇ ਜਲਦ ਹੀ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਸਿੱਧੂ ਮੂਸੇਵਾਲਾ ਦਾ ਆਦਮ ਕੱਦ ਬੁੱਤ ਪਿੰਡ ਮੂਸੇ 5911 ਟਰੈਕਟਰ ਰਾਹੀਂ ਲਿਜਾਇਆ ਜਾਵੇਗਾ।

ਮੂਸੇਵਾਲਾ ਦੇ ਬੁੱਤ ਨੂੰ 5911 ਟਰੈਕਟਰ ’ਤੇ ਸਜ਼ਾ ਕੇ ਪਰਿਵਾਰ ਨੂੰ ਕੀਤਾ ਜਾਵੇਗਾ ਭੇਟ

ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਬੁੱਤ ਤਿਆਰ ਕਰਨ ਲਈ ਆਪਣੇ ਕਿਸੇ ਵੀ ਸਾਥੀ ਕਾਰੀਗਰ ਦੀ ਸਹਾਇਤਾ ਨਹੀਂ ਲਈ ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਇਸ ਬੁੱਤ ਨਾਲ ਜੁੜੀਆਂ ਹੋਈਆਂ ਹਨ। ਆਰਟਿਸਟ ਨੇ ਦੱਸਿਆ ਕਿ ਸਿੱਧੂ ਮੂਸੇ ਵਾਲੇ ਦਾ ਆਦਮਕੱਦ ਬੁੱਤ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਅੰਤਿਮ ਛੋਹਾਂ ਦੇ ਕੇ ਉਨ੍ਹਾਂ ਵੱਲੋਂ ਇਸ ਨੂੰ ਵੱਖਰੇ ਢੰਗ ਨਾਲ ਤਿਆਰ ਕਰ ਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਭੇਟ ਕੀਤਾ ਜਾਵੇਗਾ ਅਤੇ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ ਕਿ ਉਹ ਇਸ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਜਿਸ ਥਾਂ ਵੀ ਰੱਖਣਾ ਚਾਹੁਣ ਉਹ ਰੱਖ ਸਕਦੇ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਦੱਸਿਆ ਖਤਰਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.