ETV Bharat / state

Bus Stand in Bathinda : ਕਿੱਥੇ ਗਵਾਚ ਗਿਆ ਬਠਿੰਡੇ ਦਾ ਬੱਸ ਸਟੈਂਡ, ਪੜ੍ਹੋ ਇਹ ਸਾਬਕਾ ਕੌਂਸਲਰ ਦੂਰਬੀਨ ਨਾਲ ਕਿਉਂ ਲੱਭ ਰਿਹਾ ਬੱਸ ਸਟੈਂਡ

author img

By ETV Bharat Punjabi Team

Published : Sep 10, 2023, 5:37 PM IST

The former councilor of Bathinda protested for the bus stand
Bus Stand in Bathinda : ਕਿੱਥੇ ਗਵਾਚ ਗਿਆ ਬਠਿੰਡੇ ਦਾ ਬੱਸ ਸਟੈਂਡ, ਪੜ੍ਹੋ ਇਹ ਸਾਬਕਾ ਕੌਂਸਲਰ ਦੂਰਬੀਨ ਨਾਲ ਕਿਉਂ ਲੱਭ ਰਿਹਾ ਬੱਸ ਸਟੈਂਡ

ਬਠਿੰਡਾ ਦੇ ਬੱਸ ਸਟੈਂਡ ਦਾ ਨੀਂਹ ਪੱਥਰ ਤਾਂ ਰੱਖਿਆ ਗਿਆ ਸੀ ਪਰ ਇਹ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਬਣ ਕੇ ਤਿਆਰ ਨਹੀਂ ਹੋ ਸਕਿਆ। ਇਸਨੂੰ ਲੈ ਕੇ ਸਾਬਕਾ ਕੌਂਸਲਰ ਨੇ ਰੋਸ ਪ੍ਰਦਰਸ਼ਨ ਕੀਤਾ ਹੈ। (Bus Stand in Bathinda)

ਸਾਬਕਾ ਕੌਂਸਲਰ ਵਿਜੈ ਕੁਮਾਰ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ।

ਬਠਿੰਡਾ : ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਪਿਛਲੀਆਂ ਸਰਕਾਰਾਂ ਨੇ ਬੱਸ ਸਟੈਂਡ ਨੂੰ (Bus Stand in Bathinda) ਸ਼ਹਿਰ ਤੋਂ ਬਾਹਰ ਬਣਾਉਣ ਲਈ ਕਈ ਥਾਵਾਂ ਉੱਤੇ ਨੀਂਹ ਪੱਥਰ ਰੱਖੇ ਗਏ ਸਨ ਪਰ ਸ਼ਹਿਰ ਵਿੱਚੋਂ ਬਸ ਸਟੈਂਡ ਨੂੰ ਕਿਸੇ ਹੋਰ ਥਾਂ ਬਦਲੀ ਨਹੀਂ ਕੀਤਾ ਜਾ ਸਕਿਆ ਹੈ। ਸ਼ਹਿਰ ਦਾ ਨਵਾਂ ਬਸ ਸਟੈਂਡ ਕਿੱਥੇ ਬਣੇਗਾ, ਕਿਹੜੀ ਥਾਂ ਨਿਰਧਾਰਿਤ ਹੋਵੇਗੀ। ਇਹ ਹਾਲੇ ਵੀ ਬੁਝਾਰਤ ਹੀ ਬਣਿਆ ਹੋਇਆ ਹੈ। ਜਦੋਂ ਕਿ ਨਵਾਂ ਬੱਸ ਸਟੈਂਡ ਮਲੋਟ ਰੋਡ ਉੱਤੇ ਬਣਾਉਣ ਲਈ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਕੋਸ਼ਿਸ਼ਾਂ ਕਰ ਰਹੇ ਹਨ।

ਰੋਜ਼ ਬਦਲ ਰਹੀ ਥਾਂ : ਜਾਣਕਾਰੀ ਮੁਤਾਬਿਕ ਮਲੋਟ ਰੋਡ ਉੱਤੇ ਨਵਾਂ ਬੱਸ (Foundation stone of Bathinda bus stand) ਸਟੈਂਡ ਬਣਾਉਣ ਲਈ ਥਰਮਲ ਪਲਾਂਟ ਝੀਲਾਂ ਵਾਲੀ ਖਾਲੀ ਥਾਂ ਫਾਈਨਲ ਕਰ ਦਿੱਤੀ ਗਈ ਸੀ ਪਰ ਪਿਛਲੇ ਦਿਨੀਂ ਫਿਰ ਸਵਾਲ ਉਠੇ ਕਿ ਇਹ ਜਗ੍ਹਾ ਵੀ ਬਦਲ ਸਕਦੀ ਹੈ। ਅੱਜ ਪਰਸਰਾਮ ਨਗਰ ਚੌਂਕ ਵਿੱਚ ਸੰਘਰਸ਼ ਕਮੇਟੀ ਦੇ (Performance of the former councilor of Bathinda) ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਬੱਸ ਸਟੈਂਡ ਦੀ ਜਗ੍ਹਾ ਬਦਲਣ ਅਤੇ ਨਵਾਂ ਬਣਾਉਣ ਦੇ ਮੁੱਦੇ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਹੈ। ਐਮਸੀ ਵੱਲੋਂ ਰੇਹੜੀ ਉੱਤੇ ਛੋਟੀਆਂ ਮਾਡਲ ਬੱਸਾਂ ਰੱਖ ਕੇ ਦੂਰਬੀਨ ਨਾਲ ਬੱਸ ਸਟੈਂਡ ਦੀ ਜਗ੍ਹਾ ਲੱਭਣ ਦਾ ਪ੍ਰਦਰਸ਼ਨ ਕਰਕੇ ਆਪਣਾ ਰੋਸਾ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਏ ਹਨ ਕਿ ਸਥਾਨਕ ਭੂ-ਮਾਫੀਆ ਗਿਰੋਹ ਜ਼ਮੀਨਾਂ ਦੀ ਖਰੀਦੋ ਫਰੋਖ਼ਤ ਲਈ ਬੱਸ ਸਟੈਂਡ ਨੂੰ ਰੇਹੜੀ ਉੱਤੇ ਚੁੱਕੀ ਫਿਰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਇੱਥੇ ਬਣਾ ਦਿੰਦੇ ਹਨ, ਕੱਲ੍ਹ ਉੱਥੇ ਬਣਾ ਦੇਣਗੇ ਅਤੇ (Traffic problem in Bathinda) ਫਿਰ ਜਗ੍ਹਾ ਬਦਲ ਦਿੱਤੀ ਜਾਂਦੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਬੱਸ ਸਟੈਂਡ ਦਾ ਮੁੱਦਾ ਬਣਾ ਕੇ ਸ਼ਹਿਰ ਵਿੱਚ ਜ਼ਮੀਨਾਂ ਦੀ ਦੋ ਨੰਬਰ ਵਿੱਚ ਖਰੀਦੋ ਫਰੋਖ਼ਤ ਹੋ ਰਹੀ ਹੈ। ਇਸ ਉੱਤੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਸ ਨਾਲ (Bathinda MLA Jagroop Singh) ਸਰਕਾਰ ਦੇ ਮਾਲੀਏ ਨੂੰ ਵੀ ਸੱਟ ਲੱਗਦੀ ਹੈ। ਵਿਜੇ ਕੁਮਾਰ ਐਮਸੀ ਨੇ ਕਿਹਾ ਕਿ ਬੱਸ ਸਟੈਂਡ ਦੀ ਜਗ੍ਹਾ ਪ੍ਰਤੀ ਡਿਪਟੀ ਕਮਿਸ਼ਨਰ ਦਾ ਬਿਆਨ ਵੀ ਆਇਆ ਹੈ ਪਰ ਉਹ ਵੀ ਸਥਿਤੀ ਸਪਸ਼ਟ ਨਹੀਂ ਕਰ ਰਹੇ ਹਨ।

ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਬੱਸ ਸਟੈਂਡ ਬਦਲਣ ਕਰਕੇ ਸ਼ਹਿਰ ਦਾ ਕਾਰੋਬਾਰ ਠੱਪ ਹੋ ਜਾਏਗਾ। ਇਸ ਲਈ ਬੱਸ ਸਟੈਂਡ ਦੀ ਜਗ੍ਹਾ ਤਬਦੀਲ ਨਹੀਂ ਹੋਣੀ ਚਾਹੀਦੀ। ਟਰੈਫਿਕ ਸਿਸਟਮ ਦੇ ਸੁਧਾਰ ਲਈ ਹੋਰ ਪ੍ਰਬੰਧ ਹੋਣੇ ਚਾਹੀਦੇ ਹਨ। ਵਿਜੈ ਕੁਮਾਰ ਨੇ ਕਿਹਾ ਉਹ ਬੱਸ ਸਟੈਂਡ ਦੀ ਤਬਦੀਲੀ ਨੂੰ ਲੈ ਕੇ ਸੰਘਰਸ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.