ETV Bharat / state

A young man earning millions by farming flowers: ਨੌਜਵਾਨ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਕਰ ਰਿਹਾ ਲੱਖਾਂ ਦੀ ਕਮਾਈ, ਬਾਕੀ ਨੌਜਵਾਨਾਂ ਅਤੇ ਕਿਸਾਨਾਂ ਲਈ ਬਣਿਆ ਮਿਸਾਲ

author img

By

Published : Jan 27, 2023, 9:47 PM IST

Updated : Jan 27, 2023, 10:03 PM IST

The farmer of Bathinda is earning well by cultivating flowers
earning well by cultivating flowers: ਨੌਜਵਾਨ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਕਰ ਰਿਹਾ ਲੱਖਾਂ ਦੀ ਕਮਾਈ, ਬਾਕੀ ਨੌਜਵਾਨਾਂ ਅਤੇ ਕਿਸਾਨਾਂ ਲਈ ਬਣਿਆ ਮਿਸਾਲ

ਬਠਿੰਡਾ ਵਿੱਚ ਇੱਕ ਗੁਰਤੇਜ ਸਿੰਘ ਨਾਂਅ ਦਾ ਨੌਜਵਾਨ 18 ਪ੍ਰਕਾਰ ਦੇ ਫੁੱਲਾਂ ਦੀ ਖੇਤੀ ਕਰਕੇ ਸਲਾਨਾ ਲੱਖਾਂ ਰੁਪਏ ਰਿਹਾ ਹੈ। ਉੱਦਮੀ ਨੌਜਵਾਨ ਦਾ ਕਹਿਣਾ ਹੈ ਕਿ ਕਿਸੇ ਸਮੇਂ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਉਸ ਨੇ ਖੇਤੀ ਕਰਨ ਦਾ ਮਨ ਬਣਾਇਆ। ਗੁਰਤੇਜ ਸਿੰਘ ਦਾ ਕਹਿਣਾ ਹੈ ਉਸ ਨੇ ਰਿਵਾਇਤੀ ਖੇਤੀ ਛੱਡ ਕੇ ਫੁੱਲਾਂ ਦੀ ਖੇਤੀ ਨੂੰ ਅਪਣਾਇਆ ਜੋ ਕਿ ਉਸ ਲਈ ਲਾਹੇਵੰਦ ਸਾਬਿਤ ਹੋਈ। ਬਠਿੰਡਾ ਦਾ ਇਹ ਨੌਜਵਾਨ ਬਾਕੀਆਂ ਲਈ ਮਿਸਾਲ ਬਣਿਆ ਹੋਇਆ ਹੈ।

earning well by cultivating flowers: ਨੌਜਵਾਨ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਕਰ ਰਿਹਾ ਲੱਖਾਂ ਦੀ ਕਮਾਈ, ਬਾਕੀ ਨੌਜਵਾਨਾਂ ਅਤੇ ਕਿਸਾਨਾਂ ਲਈ ਬਣਿਆ ਮਿਸਾਲ

ਬਠਿੰਡਾ: ਪੰਜਾਬ ਦੀ ਨੌਜਵਾਨੀ ਦੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਦਾ ਰੁਖ ਕਰ ਰਹੀ ਹੈ ਪਰ ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਧਿੰਗੜ ਦਾ ਰਹਿਣ ਵਾਲੇ ਨੌਜਵਾਨ ਗੁਰਤੇਜ ਸਿੰਘ ਵੱਲੋਂ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਪੰਜਾਬ ਵਿਚ ਹੀ ਰਹਿ ਕੇ ਕੈਨੇਡਾ-ਅਮਰੀਕਾ ਦੇ ਬਰਾਬਰ ਕਮਾਈ ਕਰ ਰਿਹਾ ਹੈ। ਬਾਰਵੀਂ ਪਾਸ ਕਰ ਗੁਰਤੇਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇੱਕ ਵਾਰ ਨੂੰ ਰੋਜਗਾਰ ਨੂੰ ਲੈ ਕੇ ਵਿਦੇਸ਼ ਜਾਣ ਬਾਰੇ ਵਿਚਾਰ ਕਰ ਰਿਹਾ ਸੀ, ਪਰ ਇਸ ਦੌਰਾਨ ਹੀ ਉਸ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਕੁਝ ਨਵੇਕਲਾ ਕਰਨ ਲਈ ਸੋਚਿਆ ਗਿਆ ਅਤੇ ਪੌਣੇ ਪੰਜ ਏਕੜ ਜ਼ਮੀਨ ਠੇਕੇ ਉਪਰ ਲੈ ਕੇ ਫੁੱਲਾਂ ਅਤੇ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਪਨੀਰੀ ਤਿਆਰ ਕਰਨੀ ਸ਼ੁਰੂ ਕੀਤੀ ਗਈ।

ਲੱਖਾਂ ਦੀ ਕਮਾਈ: ਨੌਜਵਾਨ ਨੇ ਦੱਸਿਆ ਕਿ ਫੁੱਲਾਂ ਦੇ ਕਾਰੋਬਾਰ ਵਿੱਚ ਉਸ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਜਿੱਥੇ ਆਮ ਕਿਸਾਨਾਂ ਦੀ ਫਸਲ ਕੁਇੰਟਲ ਦੇ ਵਿੱਚ ਵਿੱਕਦੀ ਹੈ ਉੱਥੇ ਹੀ ਉਸਦੇ ਫੁੱਲ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੇ ਹਨ ਅਤੇ ਉਸ ਨੂੰ ਲੱਖਾਂ ਰੁਪਏ ਦਾ ਮੁਨਾਫਾ ਹੁੰਦਾ ਹੈ। ਇਸ ਦੇ ਨਾਲ ਹੀ ਉਸ ਨੂੰ ਫੁੱਲਾਂ ਦੀ ਫਸਲ ਮੰਡੀ ਵਿੱਚ ਵੇਚਣ ਲਈ ਨਹੀਂ ਜਾਣਾ ਪੈਂਦਾ ਸਗੋਂ ਖਰੀਦਦਾਰ ਉਸ ਦੇ ਕੋਲ ਆਏ ਹਨ। ਨਾਲ ਹੀ ਨੌਜਵਾਨ ਨੇ ਕਿਹਾ ਇਨ੍ਹਾਂ ਫੁੱਲਾਂ ਦੀ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦੀ ਬਮਾਰੀ ਨਹੀਂ ਲੱਗਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਦੀ ਵਰਤੋਂ ਕਰਨੀ ਪੈਂਦੀ ਹੈ। ਗਰਤੇਜ ਸਿੰਘ ਨੇ ਦੱਸਿਆ ਕਿ ਬਹੁਤੀ ਸਾਂਭ ਸੰਭਾਲ ਦੀ ਵੀ ਫੁੱਲਾਂ ਦੀ ਖੇਤੀ ਨੂੰ ਲੋੜ ਨਹੀਂ ਪੈਂਦੀ। ਸਿਰਫ ਮੌਸਮ ਦੀ ਹੀ ਮਾਰ ਪੈਂਦੀ ਹੈ ਜਾਂ ਸਿਉਂਕ ਮਾੜੀ ਮੋਟੀ ਫਸਲ ਖਰਾਬ ਕਰਦੀ ਹੈ।

ਇਹ ਵੀ ਪੜ੍ਹੋ: UP Government organizes Investor Roadshow: ਉਦਯੋਗਪਤੀਆਂ ਦੀ ਪੰਜਾਬ ਸਰਕਾਰ ਨੂੰ ਸਲਾਹ, ਯੋਗੀ ਤੋਂ ਸਿੱਖੋ ਕਿਵੇਂ ਬਹਾਲ ਕਰਨਾ ਕਾਨੂੰਨ ਪ੍ਰਬੰਧ


ਫਸਲੀ ਚੱਕਰ ਛੱਡੋ: ਉਨ੍ਹਾਂ ਅੱਗੇ ਦੱਸਿਆ ਕਿ ਫਸਲਾਂ ਦੀ ਪਨੀਰੀ ਬੀਜੀ ਗਈ ਹੈ ਅਤੇ ਜਿਸ ਵੀ ਗਾਹਕ ਕੋਲ ਖੇਤ ਹਨ ਇਨ੍ਹਾਂ ਫ਼ਸਲਾਂ ਤੋਂ ਵੀ ਉਸਨੂੰ ਲੱਖ ਰੁਪਏ ਦੀ ਕਮਾਈ ਹੁੰਦੀ ਹੈ। ਇਨ੍ਹਾਂ ਫ਼ਸਲਾਂ ਦੀ ਦੇਖਭਾਲ ਲਈ ਉਸ ਵੱਲੋਂ 10 ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਗਰਤੇਜ ਸਿੰਘ ਨੇ ਦੱਸਿਆ ਕਿ ਖੇਤੀ ਲਾਹੇਵੰਦ ਧੰਦਾ ਹੈ ਜੇਕਰ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਆਪਣੇ ਖਰਚੇ ਸੀਮਤ ਕੀਤੇ ਜਾਣ ਅਤੇ ਰੁੱਤ ਅਨੁਸਾਰ ਫਸਲਾਂ ਬੀਜੀਆ ਜਾਣ। ਉਸਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ-ਕਣਕ ਦੇ ਫਸਲੀ ਚੱਕਰ ਵਿਚੋਂ ਨਿਕਲਣ ਅਤੇ ਧਰਤੀ ਦੀ ਉਪਜ ਦੇ ਹਿਸਾਬ ਨਾਲ ਹੋਰ ਫ਼ਸਲਾਂ ਬੀਜਣ ਅਤੇ ਲੱਖਾਂ ਰੁਪਏ ਦੀ ਕਮਾਈ ਕਰਨ। ਉਸ ਨੇ ਦੱਸਿਆ ਕਿ ਜੇ ਕੋਈ ਕਿਸਾਨ ਫੁੱਲਾਂ ਦੀ ਫ਼ਸਲਾਂ ਦੀ ਖੇਤੀ ਅਤੇ ਪਨੀਰੀ ਬਾਰੇ ਜਾਣਕਾਰੀ ਲੈਣੀ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

Last Updated :Jan 27, 2023, 10:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.