ETV Bharat / state

Suicide By Family: ਥਰਮਲ ਪਲਾਂਟ ਦੀ ਝੀਲ 'ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਮਾਰੀ ਛਾਲ, ਮਾਂ-ਪੁੱਤ ਦੀ ਮੌਤ

author img

By

Published : Mar 31, 2023, 11:48 AM IST

Suicide By Family
Suicide By Family

ਕਥਿਤ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਥਰਮਲ ਪਲਾਂਟ ਦੀ ਝੀਲ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਤੀਜਾ ਮੈਂਬਰ ਸੁਰਿੰਦਰ ਕੁਮਾਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

Suicide By Family: ਥਰਮਲ ਪਲਾਂਟ ਦੀ ਝੀਲ 'ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਮਾਰੀ ਛਾਲ, ਮਾਂ-ਪੁੱਤ ਦੀ ਮੌਤ

ਬਠਿੰਡਾ: ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਨੰਬਰ 2 ਵਿੱਚ ਛਾਲਾਂ ਮਾਰ ਦਿੱਤੀ ਗਈ। ਮੌਕੇ ਉੱਤੇ ਰਾਗੀ ਰਾਮ ਵੱਲੋਂ ਇਸ ਦੀ ਸੂਚਨਾ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਤਿੰਨਾਂ ਜਣਿਆ ਨੂੰ ਝੀਲ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਡਾਕਟਰਾਂ ਵੱਲੋਂ ਤਿੰਨ ਲੋਕਾਂ ਵਿਚੋਂ 2, ਜੋ ਰਿਸ਼ਤੇ ਵਿੱਚ ਮਾਂ-ਪੁੱਤ ਹਨ, ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤੀਜੇ ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਅਪਣੇ ਦੋਸਤ ਨੂੰ ਕੀਤਾ ਫੋਨ: ਪ੍ਰਵੀਨ ਕੁਮਾਰ ਵਾਸੀ ਸੁੱਚਾ ਸਿੰਘ ਨਗਰ ਨੇ ਦੱਸਿਆ ਕਿ ਸੁਰਿੰਦਰ ਕੁਮਾਰ, ਜੋ ਕਿ ਉਨ੍ਹਾਂ ਦੇ ਦੋਸਤ ਹਨ, ਵੱਲੋਂ ਸਵੇਰੇ ਉਨ੍ਹਾਂ ਨੂੰ ਫੋਨ ਕਰ ਅਲਵਿਦਾ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸੁਰਿੰਦਰ ਕੁਮਾਰ ਦੀ ਭਾਲ ਕੀਤੀ ਗਈ, ਤਾਂ ਪਤਾ ਚੱਲਿਆ ਕਿ ਉਹ ਝੀਲਾਂ ਉੱਤੇ ਗਏ ਹਨ। ਜਦੋਂ ਉਹ ਝੀਲ ਉੱਤੇ ਪਹੁੰਚੇ, ਤਾਂ ਦੇਖਿਆ ਕਿ ਸੁਰਿੰਦਰ ਕੁਮਾਰ ਨੇ ਆਪਣੇ ਪਤਨੀ ਅਤੇ ਬੇਟੇ ਸਣੇ ਝੀਲ ਵਿੱਚ ਛਾਲ ਮਾਰ ਦਿੱਤੀ ਸੀ।

ਇਨ੍ਹਾਂ ਨੂੰ ਝੀਲ ਵਿੱਚੋਂ ਕੱਢਣ ਉਪਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੁਰਿੰਦਰ ਕੁਮਾਰ ਦੀ ਪਤਨੀ ਅਤੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸੁਰਿੰਦਰ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਪਿਛਲੇ ਕਾਫੀ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਹੋ ਸਕਦਾ ਹੈ ਇਸ ਦੇ ਚੱਲਦੇ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ।

ਤਿੰਨਾਂ ਚੋਂ ਇੱਕ ਦੀ ਮੌਕੇ 'ਤੇ ਹੋ ਚੁੱਕੀ ਸੀ ਮੌਤ: ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਰਕਰ ਸੰਦੀਪ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟੋਰਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਤਿੰਨ ਲੋਕਾਂ ਵੱਲੋਂ ਥਰਮਲ ਪਲਾਂਟ ਦੀ ਝੀਲ ਵਿੱਚ ਛਾਲ ਮਾਰ ਦਿੱਤੀ ਗਈ ਹੈ। ਉਨ੍ਹਾਂ ਨੇ ਮੌਕੇ ਉੱਤੇ ਜਾ ਕੇ ਤਿੰਨਾਂ ਲੋਕਾਂ ਨੂੰ ਝੀਲ ਵਿੱਚੋਂ ਬਾਹਰ ਕੱਢਿਆ। ਇਨ੍ਹਾਂ ਵਿਚੋਂ ਦੋ ਦੀ ਹਾਲਤ ਕਾਫੀ ਗੰਭੀਰ ਸੀ, ਜਿਨ੍ਹਾਂ ਨੂੰ ਹਸਪਤਾਲ ਲਿਆਉਣ ਉੱਤੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਤੀਜੇ ਵਿਅਕਤੀ ਸੁਰਿੰਦਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉੱਥੇ ਹੀ, ਸਰਕਾਰੀ ਹਸਪਤਾਲ ਦੇ ਡਾਕਟਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਸਮਾਜਸੇਵੀ ਸੰਸਥਾ ਦੇ ਵਰਕਰ ਝੀਲ ਨੰਬਰ ਦੋ ਵਿਚੋਂ ਤਿੰਨ ਲੋਕਾਂ ਨੂੰ ਕੱਢ ਲੈ ਕੇ ਆਏ ਸਨ। ਇਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਭਗੌੜੇ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ, ਕਿਹਾ ਅੱਜ ਦੀ ਤਰੀਕ ਤੱਕ ਹਾਂ ਆਜ਼ਾਦ, ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.