ETV Bharat / state

ਵਧ ਰਹੇ ਕੋਰੋਨਾ ਦੀ ਲਾਗ ਵਾਲੇ ਮਰੀਜ਼, ਸੂਬੇ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਸਟਾਕ ਪੂਰੀ ਤਰ੍ਹਾਂ ਖਤਮ !, ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਉੱਠੇ ਸਵਾਲ

author img

By

Published : Apr 20, 2023, 4:43 PM IST

stock of corona vaccination is completely depleted across the state
ਵਧ ਰਹੇ ਕੋਰੋਨਾ ਦੀ ਲਾਗ ਵਾਲੇ ਮਰੀਜ਼, ਸੂਬੇ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਸਟਾਕ ਪੂਰੀ ਤਰ੍ਹਾਂ ਖਤਮ!, ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਉੱਠੇ ਸਵਾਲ

ਬਠਿੰਡਾ ਵਿੱਚ ਲਗਾਤਾਰ ਕੋਰੋਨਾ ਮਰੀਜ਼ਾ ਦੀ ਸੰਖਿਆਂ ਵਧ ਰਹੀ ਹੈ। ਪਰ ਹਾਲਾਤ ਇਹ ਬਣ ਰਹੇ ਹਨ ਕਿ ਕੋਰੋਨਾ ਵੈਕਸੀਨੇਸ਼ਨ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਹੈ। ਇਸ ਨਾਲ ਸਿਹਤ ਵਿਭਾਗ ਦੇ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ।

ਵਧ ਰਹੇ ਕੋਰੋਨਾ ਦੀ ਲਾਗ ਵਾਲੇ ਮਰੀਜ਼, ਸੂਬੇ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਸਟਾਕ ਪੂਰੀ ਤਰ੍ਹਾਂ ਖਤਮ!, ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਉੱਠੇ ਸਵਾਲ

ਬਠਿੰਡਾ : ਜ਼ਿਲ੍ਹੇ ਵਿੱਚ ਲਗਾਤਾਰ ਕਰੋਨਾ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਪੱਧਰ 'ਤੇ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਨੂੰ ਚੌਕਸ ਰਹਿਣ ਅਤੇ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸਦੇ ਨਾਲ ਹੀ ਕੋਵਿਡ-19 ਨਾਲ ਸਬੰਧਤ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਕੋਰੋਨਾ ਸੈਂਪਲਿੰਗ ਵਧਾਉਣ ਅਤੇ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਲੈਣ ਲਈ ਕਿਹਾ ਜਾ ਰਿਹਾ ਹੈ। ਪਰ ਹਾਲਤ ਇਹ ਹੈ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੂਜੇ ਪਾਸੇ ਵੈਕਸੀਨ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਕੋਵਿਸ਼ੀਲਡ, ਕੋਵੈਕਸੀਨ ਅਤੇ ਕੋਰਬੀਵੈਕਸ ਵੈਕਸੀਨ ਦੀ ਉਪਲਬਧਤਾ ਖਤਮ ਹੋ ਗਈ ਹੈ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੂਬੇ ਨੂੰ ਕਈ ਵਾਰ ਵੈਕਸੀਨ ਦੀ ਮੰਗ ਭੇਜੀ ਜਾ ਚੁੱਕੀ ਹੈ।

ਰੋਜ਼ਾਨਾ ਆ ਰਹੇ ਮਰੀਜ ਸਾਹਮਣੇ : ਜਾਣਕਾਰੀ ਮੁਤਾਬਿਕ ਜ਼ਿਲੇ 'ਚ ਲਗਾਤਾਰ 5-6 ਦਿਨਾਂ ਤੋਂ ਕੋਰੋਨਾ ਦੀ ਲਾਗ ਵਾਲੇ ਮਰੀਜ ਮਿਲ ਰਹੇ ਹਨ। ਜਦਕਿ ਮੌਜੂਦਾ ਸਮੇਂ 'ਚ 22 ਕੇਸ ਐਕਟਿਵ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਕਾਰਗਰ ਦਵਾਈ ਵੈਕਸੀਨ ਦਾ ਅਮਲਾ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਜਿਸ ਕਾਰਨ ਪਿਛਲੇ ਇੱਕ ਹਫਤੇ ਤੋਂ ਟੀਕਾਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਇਨ੍ਹੀਂ ਦਿਨੀਂ, ਕੋਵਿਸ਼ੀਲਡ ਦੇ ਨਾਲ, ਕੋਵੈਕਸੀਨ ਅਤੇ ਕੋਰਬੀਵੈਕਸ ਦਾ ਸਟਾਕ ਵੀ ਖਤਮ ਹੋ ਗਿਆ ਹੈ ਅਤੇ ਅਜੇ ਇਹ ਪਤਾ ਨਹੀਂ ਹੈ ਕਿ ਨਵਾਂ ਸਟਾਕ ਆਵੇਗਾ ਜਾਂ ਨਹੀਂ। ਸ਼ਨੀਵਾਰ ਨੂੰ ਜ਼ਿਲੇ 'ਚ 1 ਨਵਾਂ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ, ਜਦਕਿ 2 ਕੋਰੋਨਾ ਸੰਕਰਮਿਤ ਮਰੀਜ਼ਾਂ ਨੂੰ ਇਲਾਜ ਦੌਰਾਨ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਜਿਸ ਵਿੱਚ ਹੁਣ 22 ਕੇਸ ਐਕਟਿਵ ਹਨ।

ਇਹ ਵੀ ਪੜ੍ਹੋ : Amritpal and Kirandeep Kaur: ਜਾਣੋ, ਅੰਮ੍ਰਿਤਪਾਲ ਅਤੇ ਕਿਰਨਦੀਪ ਕੌਰ ਦੀ ਕਿਵੇਂ ਹੋਈ ਸੀ ਮੁਲਾਕਾਤ...

ਉੱਚ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ : ਜ਼ਿਲ੍ਹੇ ਵਿੱਚ ਹੁਣ ਤੱਕ ਸਿਹਤ ਵਿਭਾਗ ਵੱਲੋਂ 757349 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚ 52574 ਲੋਕ ਕਰੋਨਾ ਲਾਗ ਪਾਏ ਗਏ ਹਨ, ਜਦਕਿ 51043 ਲੋਕ ਇਲਾਜ ਦੌਰਾਨ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ 1525 ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋ ਚੁੱਕੀ ਹੈ। ਪਰ ਹੁਣ ਲੋਕ ਕਰੋਨਾ ਇਨਫੈਕਸ਼ਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਦੂਸਰੀ ਅਤੇ ਸਾਵਧਾਨੀ ਦੀ ਖੁਰਾਕ ਲੈਣ ਲਈ ਟੀਕਾਕਰਨ ਕੇਂਦਰਾਂ 'ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਟੀਕੇ ਦਾ ਸਟਾਕ ਨਾ ਮਿਲਣ ਕਾਰਨ ਟੀਕਾਕਰਨ ਕੇਂਦਰਾਂ 'ਤੇ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕੋਰੋਨਾ ਟੀਕਾਕਰਨ ਸਬੰਧੀ ਸਿਵਲ ਹਸਪਤਾਲ ਦੇ ਪੀਪੀ ਯੂਨਿਟ ਵਿੱਚ ਸਟਾਫ਼ ਦੀ ਡਿਊਟੀ ਲਗਾਈ ਗਈ ਹੈ ਪਰ ਹੁਣ ਟੀਕਾ ਖ਼ਤਮ ਹੋਣ ਕਾਰਨ ਲੋਕਾਂ ਨੂੰ ਬਿਨਾਂ ਟੀਕਾ ਲਗਵਾਏ ਵਾਪਸ ਜਾਣਾ ਪੈ ਰਿਹਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਖਤਮ ਹੋ ਚੁੱਕੀ ਹੈ। ਇਸ ਸਬੰਧੀ ਪਹਿਲਾਂ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਹੋਇਆ ਹੈ ਪਰ ਵੈਕਸੀਨੇਸ਼ਨ ਦਾ ਸਟਾਕ ਜਾਰੀ ਹੋਣ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਨਹੀਂ ਮਿਲੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.